donald trump discussed pre emptive: ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਚੋਣਾਂ ‘ਚ ਹਾਰ ਚੁੱਕੇ ਹਨ ਅਤੇ 20 ਜਨਵਰੀ ਨੂੰ ਜੋ ਬਾਈਡੇਨ ਰਾਸ਼ਟਰਪਤੀ ਅਹੁਦੇ ਵਜੋਂ ਸਹੁੰ ਚੁੱਕਣਗੇ।ਹਾਲਾਂਕਿ ਟ੍ਰੰਪ ਨੇ ਵਾੲ੍ਹੀਸ ਹਾਊਸ ਛੱਡਣ ਤੋਂ ਪਹਿਲਾਂ ਆਪਣੇ ਤਿੰਨ ਬੱਚਿਆਂ ਨੂੰ ਮਾਫੀ ਦੇਣ ਦੀ ਯੋਜਨਾ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ।ਟ੍ਰੰਪ ਦੇ ਤਿੰਨ ਬੱਚਿਆਂ ਅਤੇ ਖੁਦ ਉਹ ਕਈ ਅਪਰਾਧਿਕ ਅਤੇ ਸਿਵਿਲ ਮਾਮਲਿਆਂ ‘ਚ ਦੋਸ਼ੀ ਹਨ।ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਹੁਣ ਆਉਂੇਦੇ ਜਾਂਦੇ ਉਨ੍ਹਾਂ ਕਰੀਬੀਆਂ ਨੂੰ ਬਤੌਰ ਰਾਸ਼ਟਰਪਤੀ ਮਾਫੀ ਦੇਣ ਦੀ ਯੋਜਨਾ ‘ਚ ਲੱਗੇ ਹੋਏ ਹਨ।ਜਿਨਾਂ ‘ਤੇ ਅਦਾਲਤਾਂ ‘ਚ ਮੁਕੱਦਮਾ ਚੱਲ ਰਿਹਾ ਹੈ ਜਾਂ ਭਵਿੱਖ ‘ਚ ਚੱਲ ਸਕਦਾ ਹੈ।ਇਨ੍ਹਾਂ
ਕਰੀਬੀਆਂ ‘ਚ ਉਨ੍ਹਾਂ ਦੇ ਪਹਿਲਾਂ ਤਿੰਨ ਬੱਚੇ ਅਤੇ ਉਨ੍ਹਾਂ ਦੇ ਨਿੱਜੀ ਵਕੀਲ ਰੂਡੋਲਫ ਡਬਲਯੂ ਗਿਲਿਆਨੀ ਵੀ ਹਨ।ਜਾਣਕਾਰੀ ਮੁਤਾਬਕ ਟ੍ਰੰਪ ਨੇ ਇਸਦੀ ਪ੍ਰਕ੍ਰਿਆ ਵੀ ਸ਼ੁਰੂ ਕਰ ਦਿੱਤੀ ਹੈ।ਟ੍ਰੰਪ ਦੇ ਸਲਾਹਕਾਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਜੋ ਬਾਈਡੇਨ ਜਦੋਂ ਰਾਸ਼ਟਰਪਤੀ ਬਣਨਗੇ ਤਾਂ ਉਨ੍ਹਾਂ ਦਾ ਜਸਟਿਸ ਡਿਪਾਰਟਮੈਂਟ ਉਨ੍ਹਾਂ ਦੇ ਤਿੰਨ ਬੱਚਿਆਂ ਡੋਨਾਲਡ ਟ੍ਰੰਪ ਜੂਨੀਅਰ, ਏਰਿਕ ਟ੍ਰੰਪ, ਇਵਾਂਕਾ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।ਇਸ ਤੋਂ ਇਲਾਵਾ ਇਵਾਂਕਾ ਦੇ ਪਤੀ ਜੇਰਾਡਰ ਕੁਸ਼ਨਰ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ।ਕੁਸ਼ਨਰ ਵੀ ਟ੍ਰੰਪ ਪ੍ਰਸ਼ਾਸਨ ਦੇ ਦੌਰਾਨ ਵਾੲ੍ਹੀਟ ਹਾਊਸ ਦੇ ਸਲਾਹਕਾਰਾਂ ‘ਚ
ਸ਼ਾਮਲ ਰਹੇ ਹਨ।ਟ੍ਰੰਪ ਜੂਨੀਅਰ ‘ਤੇ ਇਹ ਦੋਸ਼ ਲੱਗੇ ਸੀ ਕਿ 2016 ਦੀਆਂ ਰਾਸ਼ਟਰਪਤੀ ਚੋਣਾਂ ‘ਚ ਉਨ੍ਹਾਂ ਨੇ ਹਿਲੇਰੀ ਕਲਿੰਟਨ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਵਾਲੀ ਜਾਣਕਾਰੀ ਰੂਸ ਦੇ ਨਾਲ ਸਾਝਾਂ ਕੀਤੀ ਸੀ।ਹਾਲਾਂਕਿ, ਉਨਾਂ੍ਹ ‘ਤੇ ਕਦੇ ਮੁਕੱਦਮਾ ਨਹੀਂ ਚਲਾਇਆ ਗਿਆ।ਅਜੇ ਇਹ ਸਪੱਸ਼ਟ ਨਹੀਂ ਹੈ ਕਿ ਡੋਨਾਲਡ ਟ੍ਰੰਪ ਜਿਨਾਂ੍ਹ ਲੋਕਾਂ ਨੂੰ ਬਚਾਉਣਾ ਚਾਹੁੰਦੇ ਹਨ ਉਨ੍ਹਾਂ ਕਿਸ ਤਰ੍ਹਾਂ ਦੇ ਦੋਸ਼ ਲੱਗ ਸਕਦੇ ਹਨ।ਟ੍ਰੰਪ ਅਤੇ ਉਨ੍ਹਾਂ ਦੀ ਪਰਿਵਾਰਕ ਕੰਪਨੀ ਟ੍ਰੰਪ ਆਰਗੇਨਾਈਜੇਸ਼ਨ ਵਿਰੁੱਧ ਕ੍ਰਿਮੀਨਲ ਜਾਂਚ ਕਰ ਰਹੇ ਮੈਨਹੈਟਨ ਦੇ ਜ਼ਿਲਾ ਅਟਾਰਨੀ ਸਾਇਰਸ ਵਾਨਸ ਦੀ ਜਾਂਚ ‘ਚ ਕਈ ਸਿਰੇ ਖੁੱਲ ਚੁੱਕੇ ਹਨ।2016 ‘ਚ ਚੋਣਾਂ ਤੋਂ ਪਹਿਲਾਂ ਦੋ ਔਰਤਾਂ ਨੇ ਟ੍ਰੰਪ ਦੇ ਨਾਲ ਸੇਕਸੁਅਲ ਸੰਬੰਧ ਹੋਣ ਦੀ ਗੱਲ ਕਹੀ ਸੀ।ਜਿਸ ਤੋਂ ਟ੍ਰੰਪ ਨੇ ਇਨਕਾਰ ਕੀਤਾ ਸੀ।ਪਰ ਇਨਾਂ ਔਰਤਾਂ ਨੂੰ ਕਥਿਤ ਤੌਰ ‘ਤੇ ਟਰੰਪ ਦੇ ਸਾਬਕਾ ਵਕੀਲ ਮਾਈਕਲ ਕੋਹੇਨ ਨੇ ਗੁਪਤ ਢੰਗ ਨਾਲ ਰਕਮ ਅਦਾ ਕੀਤੀ ਸੀ।
ਵਿਗਿਆਨ ਭਵਨ ਤੋਂ ਸੁਣੋ ਕਿਸਾਨ ਮੀਟਿੰਗ ਦਾ ਵੱਡਾ UPDATE, ਬੇਨਤੀਜਾ ਰਹਿਣ ਦੇ ਆਸਾਰ