ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਪਤਨੀ ਇਵਾਨਾ ਟਰੰਪ ਦਾ ਨਿਊਯਾਰਕ ਸ਼ਹਿਰ ਵਿੱਚ ਦਿਹਾਂਤ ਹੋ ਗਿਆ ਹੈ । ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਇਵਾਨਾ ਟਰੰਪ ਇੱਕ ਸ਼ਾਨਦਾਰ ਅਤੇ ਖੂਬਸੂਰਤ ਮਹਿਲਾ ਸੀ, ਜਿਨ੍ਹਾਂ ਨੇ ਇੱਕ ਮਹਾਨ ਅਤੇ ਪ੍ਰੇਰਣਾਦਾਇਕ ਜੀਵਨ ਬਤੀਤ ਕੀਤਾ ਹੈ । ਫਿਲਹਾਲ ਇਵਾਨਾ ਦੀ ਮੌਤ ਤੋਂ ਉਨ੍ਹਾਂ ਦਾ ਪਰਿਵਾਰ ਬਹੁਤ ਦੁਖੀ ਹੈ ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਪਹਿਲੀ ਪਤਨੀ ਇਵਾਨਾ ਟਰੰਪ ਦੀ ਮੌਤ ਦੀ ਜਾਣਕਾਰੀ ਸੋਸ਼ਲ ਮੀਡੀਆਂ ‘ਤੇ ਸਾਂਝੀ ਕੀਤੀ ਹੈ । ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਪੋਸਟ ਕੀਤਾ ਕਿ ਉਨ੍ਹਾਂ ਦੀ ਪਹਿਲੀ ਪਤਨੀ ਇਵਾਨਾ ਟਰੰਪ ਦਾ ਵੀਰਵਾਰ ਨੂੰ ਨਿਊਯਾਰਕ ਸਿਟੀ ਵਿੱਚ 73 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਦਲੇਰ ਮਹਿੰਦੀ ਗ੍ਰਿਫ਼ਤਾਰ, 19 ਸਾਲ ਪੁਰਾਣੇ ਕਬੂਰਤਬਾਜ਼ੀ ਮਾਮਲੇ ‘ਚ 2 ਸਾਲ ਦੀ ਸਜ਼ਾ
ਡੋਨਾਲਡ ਟਰੰਪ ਨੇ ਪੋਸ ਤਸਾੰਝੀ ਕਰਦਿਆਂ ਕਿਹਾ, ‘ਮੈਨੂੰ ਤੁਹਾਨੂੰ ਸਾਰਿਆਂ ਨੂੰ ਇਹ ਦੱਸਦੇ ਹੋਏ ਬਹੁਤ ਦੁਖੀ ਹੋ ਰਿਹਾ ਹੈ ਕਿ ਇਵਾਨਾ ਟਰੰਪ ਦਾ ਨਿਊਯਾਰਕ ਸਿਟੀ ਵਿੱਚ ਦਿਹਾਂਤ ਹੋ ਗਿਆ ਹੈ । ਤੁਹਾਡੇ ਵਿੱਚੋਂ ਬਹੁਤ ਲੋਕ ਉਸਨੂੰ ਪਸੰਦ ਕਰਦੇ ਸਨ । ਉਹ ਇੱਕ ਅਦਭੁੱਤ, ਸੁੰਦਰ ਅਤੇ ਸ਼ਾਨਦਾਰ ਮਹਿਲਾ ਸੀ। ਇਵਾਨਾ ਨੇ ਸ਼ਾਨਦਾਰ ਅਤੇ ਪ੍ਰੇਰਨਾਦਾਇਕ ਜੀਵਨ ਬਤੀਤ ਕੀਤਾ ਹੈ । ਇਵਾਨਾ ਟਰੰਪ ਦੇ ਤਿੰਨ ਬੱਚੇ ਡੋਨਾਲਡ ਜੂਨੀਅਰ, ਇਵਾਂਕਾ ਅਤੇ ਐਰਿਕ ਨੂੰ ਉਸ ‘ਤੇ ਬਹੁਤ ਮਾਣ ਹੈ । ਇਵਾਨਾ ਟਰੰਪ ਇੱਕ ਮਾਡਲ ਸੀ ਜਿਸ ਨੇ 1977 ਵਿੱਚ ਡੋਨਾਲਡ ਟਰੰਪ ਨਾਲ ਵਿਆਹ ਕੀਤਾ ਸੀ।
ਦੱਸ ਦੇਈਏ ਕਿ 80 ਦਹਾਕੇ ਦੇ ਦੌਰਾਨ ਨਿਊਯਾਰਕ ਦੇ ਸਭ ਤੋਂ ਹਾਈ-ਪ੍ਰੋਫ਼ਾਈਲ ਜੋੜਿਆਂ ਵਿੱਚੋਂ ਇੱਕ ਡੋਨਾਲਡ ਟਰੰਪ ਤੇ ਇਵਾਨਾ ਟਰੰਪ ਨੇ 90 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਤਲਾਕ ਲੈ ਲਿਆ ਸੀ। ਜਿਸ ਤੋਂ ਬਾਅਦ ਡੋਨਾਲਡ ਟਰੰਪ ਨੇ 1993 ਵਿੱਚ ਅਦਾਕਾਰਾ ਮਾਰਲਾ ਮੈਪਲਸ ਨਾਲ ਵਿਆਹ ਕਰਵਾ ਲਿਆ ਸੀ। ਟਰੰਪ ਦਾ ਵਿਆਹ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਅਤੇ 1999 ਵਿੱਚ ਉਨ੍ਹਾਂ ਨੇ ਮਾਰਲਾ ਮੈਪਲਜ਼ ਨਾਲ ਤਲਾਕ ਲੈ ਲਿਆ, ਜਿਸ ਤੋਂ ਬਾਅਦ ਡੋਨਾਲਡ ਟਰੰਪ ਨੇ 2005 ਵਿੱਚ ਮੇਲਾਨੀਆ ਟਰੰਪ ਨਾਲ ਵਿਆਹ ਕਰਵਾ ਲਿਆ।
ਵੀਡੀਓ ਲਈ ਕਲਿੱਕ ਕਰੋ -: