H1B ਵੀਜ਼ਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਅਮਰੀਕਾ ਵਿਚ H-1B ਵੀਜ਼ੇ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ। ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ‘ਤੇ ਚੁੱਪੀ ਤੋੜੀ ਤੇ ਕਿਹਾ ਕਿ ਉਹ ਇਸ ਪ੍ਰੋਗਰਾਮ ਵਿਚ ਵਿਸ਼ਵਾਸ ਕਰਦੇ ਹਾਂ। ਉਨ੍ਹਾਂ ਕਿਹਾ ਮੈਨੂੰ ਹਮੇਸ਼ਾ ਤੋਂ ਵੀਜ਼ਾ ਪਸੰਦ ਰਿਹਾ ਹੈ, ਮੈਂ ਹਮੇਸ਼ਾ ਵੀਜ਼ੇ ਦੇ ਪੱਖ ਵਿਚ ਰਿਹਾ ਹਾਂ। ਇਸ ਲਈ ਸਾਡੇ ਕੋਲ ਇਹ ਹੈ। ਉਨ੍ਹਾਂ ਕਿਹਾ ਮੇਰੀ ਪ੍ਰਾਪਰਟੀ ‘ਤੇ ਕਈ H-1B ਵੀਜ਼ੇ ਵਾਲੇ ਲੋਕ ਹਨ। ਮੈਂ H-1B ਵਿਚ ਵਿਸ਼ਵਾਸ ਕਰਦਾ ਹਾਂ। ਮੈਂ ਕਈ ਵਾਰ ਇਸ ਦਾ ਇਸਤੇਮਾਲ ਕੀਤਾ ਹੈ ਤੇ ਇਹ ਇਕ ਬੇਹਤਰੀਨ ਪ੍ਰੋਗਰਾਮ ਹੈ।
ਟਰੰਪ ਨੇ ਆਪਣੀ ਗੱਲਬਾਤ ਵਿਚ ਐਲੋਨ ਮਸਕ, ਵਿਵੇਕ ਰਾਮਾਸਵਾਮੀ, ਸ਼੍ਰੀਰਾਮ ਕ੍ਰਿਸ਼ਣਨ ਤੇ ਡੇਵਿਡ ਦੀਆਂ ਗੱਲਾਂ ਦਾ ਸਮਰਥਨ ਕੀਤਾ। ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ H1B ਵੀਜ਼ਾ ਪ੍ਰੋਗਰਾਮ ਦੀ ਆਲੋਚਨਾ ਕੀਤੀ ਸੀ ਤੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਇਸ ਤੱਕ ਪਹੁੰਚ ਨੂੰ ਪ੍ਰਤੀਬੰਧਿਤ ਕੀਤਾ ਸੀ ਪਰ ਇਸ ਵਾਰ ਦੀ ਚੋਣ ਮੁਹਿੰਮ ਵਿਚ ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਅਮਰੀਕੀ ਕਾਲਜ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੈ ਤਾਂ ਉਸ ਨੂੰ ਆਟੋਮੈਟਿਕ ਤੌਰ ‘ਤੇ ਗ੍ਰੀਨ ਕਾਰਡ ਮਿਲ ਜਾਣਾ ਚਾਹੀਦਾ ਹੈ।
H-1B ਰੁਖ਼ ‘ਤੇ ਟਰੰਪ ਦੇ ਬਦਲਾਅ ਨੇ ਵਿਵਾਦ ਨੂੰ ਮਹੱਤਵਪੂਰਨ ਬਣਾ ਦਿੱਤਾ ਹੈ ਕਿਉਂਕਿ ਟਰੰਪ ਪ੍ਰਸ਼ਾਸਨ H1B ਵੀਜ਼ਾ ਪ੍ਰੋਗਰਾਮ ਵਿਚ ਕੁਝ ਬਦਲਾਅ ਲਿਆ ਸਕਦਾ ਹੈ ਜਿਸ ਜ਼ਰੀਏ ਕੰਪਨੀਆਂ ਵਿਦੇਸ਼ੀ ਕਰਮਚਾਰੀਆਂ ਨੂੰ ਕੰਮ ‘ਤੇ ਰੱਖਦੀ ਹੈ। ਡੋਨਾਲਡ ਟਰੰਪ ਨੇ ਇਸ ਵੀਜ਼ਾ ਪ੍ਰੋਗਰਾਮ ਵਿਚ ਵਿਸਤਾਰ ਦੀ ਮੰਗ ਕੀਤੀ ਹੈ ਜੋ ਅਮਰੀਕਾ ਪਹਿਲਾ ਨੀਤੀ ਦੇ ਸਮਰਥਕਾਂ ਲਈ ਚਿੰਤਾ ਦੀ ਗੱਲ ਹੈ।ਵਿਵੇਕ ਰਾਮਾ ਸਵਾਮੀ ਨੇ ਵੀ ਇਸ ਦਾ ਸਮਰਥਨ ਕੀਤਾ ਹੈ।
ਇਹ ਵੀ ਪੜ੍ਹੋ : ‘ਮਨ ਕੀ ਬਾਤ’ ਦਾ 117ਵਾਂ ਐਪੀਸੋਡ, PM ਮੋਦੀ ਦੇਸ਼ ਵਾਸੀਆਂ ਨੂੰ ਕਰ ਰਹੇ ਨੇ ਸੰਬੋਧਨ
ਐੱਚ-1ਬੀ ਵੀਜ਼ੇ ਨੂੰ ਲੈ ਕੇ ਐਲੋਨ ਮਸਕ ਨੂੰ ਟਰੰਪ ਦੇ ਕਈ ਸਮਰਥਕਾਂ ਤੋਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਇਕ ਟਵੀਟ ਦੇ ਜਵਾਬ ਵਿਚ ਲਿਖਿਆ, ‘ਮੈਂ ਅਮਰੀਕਾ ਵਿਚ ਹਾਂ ਤੇ ਮੇਰੇ ਨਾਲ ਉਹ ਕਈ ਮਹੱਤਵਪੂਰਨ ਲੋਕ ਵੀ ਹਨ ਜਿਨ੍ਹਾਂ ਨੇ ਸਪੇਸਐਕਸ, ਟੇਸਲਾ ਤੇ ਹੋਰ ਕਈ ਕੰਪਨੀਆਂ ਬਣਾਈਆਂ ਹਨ ਜਿਨ੍ਹਾਂ ਨੇ ਅਮਰੀਕਾ ਨੂੰ ਮਜ਼ਬੂਤ ਬਣਾਇਆ ਹੈ। ਇਸ ਦਾ ਕਾਰਨ H-1B ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਮੁੱਦੇ ਲਈ ਯੁੱਧ ਛੇੜਨ ਨੂੰ ਵੀ ਤਿਆਰ ਹਾਂ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ।
ਵੀਡੀਓ ਲਈ ਕਲਿੱਕ ਕਰੋ -: