ਭੂਚਾਲ ਦਾ ਸਾਹਮਣਾ ਕਰ ਰਹੇ ਨੇਪਾਲ ਵਿਚ ਅੱਜ ਸਵੇਰੇ ਇਕ ਵਾਰ ਫਿਰ ਝਟਕੇ ਮਹਿਸੂਸ ਕੀਤੇ ਗਏ।ਇਸ ਵਾਰ 3.6 ਦੀ ਤੀਬਰਤਾ ਦੇ ਨਾਲ ਭੂਚਾਲ ਆਇਆ । ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਦੱਸਿਆ ਕਿ ਐਤਵਾਰ ਸਵੇਰੇ 4.38 ਵਜੇ ਭੂਚਾਲ ਆਇਆ ਜਿਸ ਦਾ ਕੇਂਦਰ ਕਾਠਮੰਡੂ ਤੋਂ 169 ਕਿਲੋਮੀਟਰ ਉੱਤਰ-ਪੱਛਮ ਵਿਚ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ਵਿਚ ਸੀ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਰਾਤ ਨੇਪਾਲ ਵਿਚ 6.4 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਦੇ ਬਾਅਦ ਸ਼ਨੀਵਾਰ ਦੁਪਹਿਰ ਨੂੰ ਵੀ 3.3 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ। ਲਗਾਤਾਰ ਭੂਚਾਲ ਦੇ ਝਟਕਿਆਂ ਨੇ ਨੇਪਾਲ ਦੇ ਲੋਕਾਂ ਨੂੰ ਦਹਿਸ਼ਤ ਵਿਚ ਜਿਊਣ ਨੂੰ ਮਜਬੂਰ ਕਰ ਦਿੱਤਾ ਹੈ।
ਸ਼ੁੱਕਰਵਾਰ ਨੂੰ 11.47 ਵਜੇ ਆਏ ਭੂਚਾਲ ਨਾਲ ਹੁਣ ਤੱਕ 157 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 375 ਲੋਕ ਼ਖਮੀ ਹਨ। ਪੱਛਮੀ ਜ਼ਿਲ੍ਹੇ ਜਾਜਰਕੋਟ ਤੇ ਪੱਛਮੀ ਰੂਕੁਮ ਵਿਚ ਸਭ ਤੋਂ ਵੱਧ ਤਬਾਹੀ ਹੋਈ ਹੈ। ਸ਼ੁੱਕਰਵਾਰ ਰਾਤ ਭੂਚਾਲ ਦੇ ਸ਼ੁਰੂਆਤੀ ਝਟਕਿਆਂ ਦੇ ਬਾਅਦ ਪੱਛਮੀ ਨੇਪਾਲ ਵਿਚ 159 ਝਟਕੇ ਮਹਿਸੂਸ ਕੀਤੇ ਗਏ।
ਇਹ ਵੀ ਪੜ੍ਹੋ : ਭਾਰਤੀ ਮਹਿਲਾ ਹਾਕੀ ਟੀਮ ਦੀ ਲਗਾਤਾਰ ਛੇਵੀਂ ਜਿੱਤ, ਕੋਰੀਆ ਨੂੰ 2-0 ਨਾਲ ਹਰਾ ਕੇ ਫਾਈਨਲ ‘ਚ ਪਹੁੰਚੀ ਟੀਮ
ਪੱਛਮੀ ਨੇਪਾਲ ਵਿਚ ਆਏ 6.4 ਤੀਬਰਤਾ ਵਾਲੇ ਭੂਚਾਲ ਨਾਲ ਹਜ਼ਾਰਾਂ ਘਰ ਤਬਾਹ ਹੋ ਗਏ ਹਨ। ਸੈਂਕੜੇ ਲੋਕ ਲਾਪਤਾ ਹਨ ਜਿਨ੍ਹਾਂ ਦੀ ਭਾਲ ਲਈ ਫੌਜ ਨੇ ਮੋਰਚਾ ਸੰਭਾਲਿਆ ਹੈ। ਮਲਬੇ ਤੋਂ ਲੋਕਾਂ ਨੂੰ ਕੱਢਣ ਦੀ ਮੁਹਿੰਮ ਜਾਰੀ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਾਰਾਇਣ ਪ੍ਰਸਾਦ ਭੱਟਰਾਈ ਨੇ ਦੱਸਿਆ ਕਿ ਪੱਛਮੀ ਜ਼ਿਲ੍ਹੇ ਜਾਜਰਕੋਟ ਤੇ ਪੱਛਮੀ ਰੂਕੁਮ ਵਿਚ ਸਭ ਤੋਂ ਵੱਧ ਨੁਕਸਾਨ ਹੋਇਆ। ਜਾਜਰਕੋਰਟ ਵਿਚ ਇਕੱਲੇ 105 ਲੋਕਾਂ ਦੀ ਮੌਤ ਹੋਈ ਤੇ ਦੂਜੇ ਪਾਸੇ ਰੂਕੁਮ ਵਿਚ 52 ਜਾਨਾਂ ਗਈਆਂ।
ਵੀਡੀਓ ਲਈ ਕਲਿੱਕ ਕਰੋ : –