ਦੁਨੀਆ ਦੇ ਮਸ਼ਹੂਰ ਵਪਾਰੀ ਤੇ ਨਿਵੇਸ਼ਕ ਐਲੋਨ ਮਸਕ ਨੇ ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 2032 ਵਿਚ ਅਮਰੀਕਾ ਵਿਚ ਰਾਸ਼ਟਰਪਤੀ ਚੋਣ ਇਕ AI ਯਾਨੀ ਰੋਬੋਟ ਜਿੱਤੇਗਾ।
ਟੇਸਲਾ ਤੇ ਐਕਸ ਕੰਪਨੀਆਂ ਦੇ ਮਾਲਕ ਨੂੰ ਲੱਗਦਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਏਆਈ ਇਕ ਦਹਾਕੇ ਅੰਦਰ ਹੀ ਦੁਨੀਆ ‘ਤੇ ਰਾਜ ਕਰਨ ਲੱਗੇਗਾ। ਉਨ੍ਹਾਂ ਕਿਹਾ ਕਿ ਵ੍ਹਾਈਟ ਹਾਊਸ ਲਈ ਵੋਟਰਾਂ ਦੀ ਪਸੰਦ ਆਕਾਰ ਬਦਲਣ ਵਾਲੇ ਟਰਾਂਸਫਾਰਮਰ ਜਾਂ ਚੈਟਜੀਪੀਟੀ ਸੰਚਾਲਿਤ ਡਿਫਿਊਜ਼ਨ ਬਾਟ ਵਿਚ ਹੋ ਸਕਦੀ ਹੈ।
ਐਲੋਨ ਮਸਕ ਚੇਤਾਵਨੀ ਦੇ ਚੁੱਕੇ ਹਨ ਕਿ ਏਆਈ ਇਕ ਸਾਲ ਦੇ ਅੰਦਰ ਇਨਸਾਨਾ ਤੋਂ ਜ਼ਿਆਦਾ ਸਮਾਰਟ ਹੋ ਸਕਦੀ ਹੈ। ਉਨ੍ਹਾਂ ਨੇ ਲਾਂਸ ਏਂਜਲਸ ਵਿਚ 10ਵੇਂ ਸਾਲਾਨਾ ਬ੍ਰੇਕਥਰੂ ਪੁਰਸਕਾਰ ਸਮਾਰੋਹ ਵਿਚ ਇਹ ਭਵਿੱਖਬਾਣੀ ਕੀਤੀ। ਇਨ੍ਹਾਂ ਪੁਰਸਕਾਰਾਂ ਨੂੰ ਸਾਇੰਸ ਦਾ ਆਸਕਰ ਵੀ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ‘ਚ ਵੱਡੀ ਬਗਾਵਤ, ਕਈ ਸਾਬਕਾ ਮੰਤਰੀ ਤੇ ਵਿਧਾਇਕ ਛੱਡ ਸਕਦੇ ਹਨ ਪਾਰਟੀ
ਸਮਾਰੋਹ ਵਿਚ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਉਨ੍ਹਾਂ ਨੂੰ ਕੀ ਲੱਗਦਾ ਹੈ ਕਿ ਅਗਲਾ ਰਾਸ਼ਟਰਪਤੀ ਕੌਣ ਹੋਵੇਗਾ। ਉਨ੍ਹਾਂ ਹੱਸਦੇ ਹੋਏ ਜਵਾਬ ਦਿੱਤਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ 2032 ਵਿਚ ਵ੍ਹਾਈਟ ਹਾਊਸ ਕੌਣ ਜਿੱਤੇਗਾ? ਕਿਸ ਤਰ੍ਹਾਂ ਦਾ AI, ਟਰਾਂਸਫਾਰਮਰ ਜਾਂ ਡਿਫਿਊਜ਼ਨ। ਅਮਰੀਕੀ ਚੋਣਾਂ ਬਾਰੇ ਗੱਲ ਕਰਦੇ ਹੋਏ, ਇੱਕ ਮਾਹਰ ਨੇ ਦਾਅਵਾ ਕੀਤਾ ਹੈ ਕਿ “ਇਨਬ੍ਰੀਡਿੰਗ” ਏਆਈ ਤਕਨਾਲੋਜੀ ਇਸ ਸਾਲ ਦੀਆਂ ਅਮਰੀਕੀ ਚੋਣਾਂ ਵਿੱਚ “ਤਬਾਹ ਮਚਾ ਸਕਦੀ ਹੈ”। ਜਦੋਂ ਇਹ ਪਹਿਲੀ ਵਾਰ ਪੇਸ਼ ਕੀਤਾ ਗਿਆ ਸੀ, ਤਾਂ ਸਮੱਗਰੀ ਸਿਰਜਣਹਾਰਾਂ ਦਾ ਸਮਾਂ ਬਚਾਉਣ ਲਈ ਮਨੁੱਖਾਂ ਦੁਆਰਾ ਬਣਾਏ ਗਏ ਵਿਜ਼ੂਅਲ, ਆਡੀਓ ਅਤੇ ਟੈਕਸਟ ਦੀ ਵਿਸ਼ਾਲ ਮਾਤਰਾ ‘ਤੇ AI ਪ੍ਰਣਾਲੀਆਂ ਨੂੰ ਵਿਆਪਕ ਤੌਰ ‘ਤੇ ਸਿਖਲਾਈ ਦਿੱਤੀ ਗਈ ਸੀ।