Father gets 212 years in prison: ਅਦਾਲਤ ਦੇ ਇਤਿਹਾਸ ਵਿੱਚ ਸ਼ਾਇਦ ਹੀ ਅਜਿਹਾ ਹੋਇਆ ਹੋਵੇ ਕਿ ਕਿਸੇ ਵਿਅਕਤੀ ਨੂੰ ਉਸਦੀ ਜ਼ਿੰਦਗੀ ਨਾਲੋਂ ਕਈ ਗੁਣਾ ਜ਼ਿਆਦਾ ਕੈਦ ਦੀ ਸਜ਼ਾ ਸੁਣਾਈ ਗਈ ਹੋਵੇ । ਦਰਅਸਲ, ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਪਿਤਾ ਪੈਸਿਆਂ ਦੇ ਲਾਲਚ ਵਿੱਚ ਆਪਣੇ ਦੋਹਾਂ ਪੁੱਤਰਾਂ ਦਾ ਕਾਤਲ ਬਣ ਗਿਆ । ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪਿਤਾ ਵੱਲੋਂ ਦੋਵਾਂ ਪੁੱਤਰਾਂ ਦੇ ਨਾਮ ‘ਤੇ ਦੁਰਘਟਨਾ ਬੀਮਾ ਕਰਵਾਇਆ ਹੋਇਆ ਸੀ, ਜਿਸਦੀ ਰਾਸ਼ੀ ਨੂੰ ਹਾਸਿਲ ਕਰਨ ਲਈ ਉਸਨੇ ਆਪਣੇ ਬੇਕਸੂਰ ਪੁੱਤਰਾਂ ਨੂੰ ਮਾਰਨ ਲਈ ਕਾਰ ਹਾਦਸੇ ਦੀ ਸਾਜਿਸ਼ ਰਚੀ। ਉਸਨੇ ਕਾਰ ਨੂੰ ਤੇਜ਼ ਰਫਤਾਰ ਨਾਲ ਲਿਜਾ ਕੇ ਨਦੀ ਵਿੱਚ ਡੁਬੋ ਦਿੱਤਾ। ਇਸ ਘਟਨਾ ਉਹ ਖੁਦ ਤਾਂ ਬਚ ਗਿਆ, ਪਰ ਉਸ ਦੇ 8 ਅਤੇ 13 ਸਾਲ ਦੇ ਦੋਨੋਂ ਬੱਚਿਆਂ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਜੱਜ ਨੇ ਦੋਸ਼ੀ ਪਿਤਾ ਨੂੰ ਇਸ ਅਪਰਾਧ ਲਈ 212 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਦਰਅਸਲ, 45 ਸਾਲਾਂ ਦੋਸ਼ੀ ਅਲੀ ਐਲਮੇਜਯੇਨ ਮਿਸਰ ਦਾ ਨਾਗਰਿਕ ਹੈ। ਉਸ ਨੇ ਆਪਣੇ ਦੋ ਬੇਟਿਆਂ ਦੇ ਨਾਮ ‘ਤੇ ਕਰਵਾਏ ਗਏ ਬੀਮੇ ਦੀ ਰਾਸ਼ੀ ਹਾਸਿਲ ਕਰਨ ਲਈ ਉਨ੍ਹਾਂ ਦੀ ਹੱਤਿਆ ਦੀ ਸਾਜ਼ਿਸ਼ ਰਚੀ। ਦੋਸ਼ੀ ਨੇ ਆਪਣੇ ਦੋਵੇਂ ਪੁੱਤਰਾਂ ਅਤੇ ਪਤਨੀ ਨੂੰ ਕਾਰ ਵਿੱਚ ਬਿਠਾਇਆ ਅਤੇ ਉਨ੍ਹਾਂ ਨਾਲ ਘੁੰਮਣ ਚਲਾ ਗਿਆ । ਇਸ ਦੌਰਾਨ ਉਸਨੇ ਕਾਰ ਨੂੰ ਜਾਣ ਬੁੱਝ ਕੇ ਨਦੀ ਵਿੱਚ ਡੁਬੋ ਦਿੱਤਾ। ਇਸ ਦੌਰਾਨ ਉਹ ਖੁਦ ਤੈਰ ਕੇ ਨਦੀ ਵਿੱਚੋਂ ਬਾਹਰ ਆ ਗਿਆ। ਪਰ ਦੋਵੇਂ ਬੱਚੇ ਕਾਰ ਵਿਚੋਂ ਬਾਹਰ ਨਿਕਲਣ ਵਿੱਚ ਸਫਲ ਨਾ ਰਹੇ। ਜਿਸ ਕਾਰਨ ਦੋਹਾਂ ਦੀ ਡੁੱਬਣ ਕਾਰਨ ਮੌਤ ਹੋ ਗਈ । ਉੱਥੇ ਹੀ ਉਸਦੀ ਪਤਨੀ ਵੀ ਇੱਕ ਮਛੇਰੇ ਦੀ ਮਦਦ ਨਾਲ ਬਚ ਗਈ। ਦੋਸ਼ੀ ਵੱਲੋਂ ਇਹ ਬੀਮਾ ਦੀ ਰਕਮ ਹਾਸਿਲ ਕਰਨ ਤੋਂ ਪਹਿਲਾਂ ਵੀ ਪੁਲਿਸ ਨੇ ਕੇਸ ਨੂੰ ਸੁਲਝਾ ਲਿਆ।
ਅਮਰੀਕਾ ਦੇ ਇੱਕ ਜ਼ਿਲ੍ਹਾ ਜੱਜ ਜਾਨ ਵਾਲਟਰ ਨੇ ਇਸ ਮਾਮਲੇ ਵਿੱਚ ਦੋਸ਼ੀ ਅਲੀ ਐਲਮੇਜਯੇਨ ਨੂੰ 212 ਸਾਲ ਦੀ ਸਜਾ ਸੁਣਾਈ। ਉਨ੍ਹਾਂ ਨੇ ਦੋਸ਼ੀ ਨੂੰ ਲੈ ਕੇ ਕਿਹਾ ਕਿ ਉਸਨੇ ਮਾੜਾ ਅਤੇ ਘਟੀਆ ਕਦਮ ਚੁੱਕਿਆ ਅਤੇ ਉਸਦੀ ਇਸ ਕਰਤੂਤ ਨੂੰ ਇਕ ਜ਼ਾਲਮ ਘਟਨਾ ਦੱਸਿਆ। ਜੱਜ ਨੇ ਕਿਹਾ, ਮੁਲਜ਼ਮ ਇੱਕ ਨੰਬਰ ਦਾ ਝੂਠਾ ਅਤੇ ਜਾਲਸਾਜ ਹੈ। ਕਾਤਲ ਇੱਕ ਲਾਲਚੀ ਅਤੇ ਬੇਰਹਿਮ ਕਾਤਲ ਤੋਂ ਇਲਾਵਾ ਕੁਝ ਵੀ ਨਹੀਂ ਹੈ। ਦੋਸ਼ੀ ਸਿਰਫ ਇੱਕ ਚੀਜ਼ ਤੋਂ ਦੁਖੀ ਹੈ ਅਤੇ ਉਹ ਇਹ ਹੈ ਕਿ ਉਹ ਇਸ ਬੇਰਹਿਮ ਜੁਰਮ ਨੂੰ ਅੰਜਾਮ ਦੇਣ ਤੋਂ ਬਾਅਦ ਫੜਿਆ ਗਿਆ ਸੀ। ਜੱਜ ਨੇ ਮੁਲਜ਼ਮ ਨੂੰ ਬੀਮਾ ਕੰਪਨੀ ਨੂੰ ਤਕਰੀਬਨ 1.9 ਕਰੋੜ ਰੁਪਏ ਜੁਰਮਾਨਾ ਅਦਾ ਕਰਨ ਦਾ ਆਦੇਸ਼ ਦਿੱਤਾ।
ਦੱਸ ਦੇਈਏ ਕਿ ਦੋਸ਼ੀ ਵੱਲੋਂ ਸਾਲ 2012 ਵਿਚਕਾਰ ਪਰਿਵਾਰ ਲਈ ਲਗਭਗ 3 ਮਿਲੀਅਨ ਡਾਲਰ (ਲਗਭਗ 20 ਕਰੋੜ ਰੁਪਏ) ਦਾ ਬੀਮਾ ਖਰੀਦਿਆ ਗਿਆ ਸੀ। ਉਹ ਹਰ ਸਾਲ ਇਸ ਲਈ ਛੇ ਹਜ਼ਾਰ ਡਾਲਰ (ਲਗਭਗ 4.2 ਲੱਖ ਰੁਪਏ) ਦਾ ਸਾਲਾਨਾ ਪ੍ਰੀਮੀਅਮ ਅਦਾ ਕਰਦਾ ਸੀ। ਹਾਲਾਂਕਿ, ਉਹ ਪੈਸੇ ਦੇ ਲਾਲਚ ਨਾਲ ਅੰਨ੍ਹਾ ਹੋ ਗਿਆ ਅਤੇ ਉਸਨੇ ਆਪਣੇ ਬੱਚਿਆਂ ਅਤੇ ਪਤਨੀ ਦੀ ਹੱਤਿਆ ਦੀ ਸਾਜਿਸ਼ ਰਚੀ। 9 ਅਪ੍ਰੈਲ 2015 ਨੂੰ ਉਸ ਨੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਲਾਸ ਏਂਜਲਸ ਵਿੱਚ ਵਹਿ ਰਹੀ ਨਦੀ ਵਿੱਚ ਕਾਰ ਨੂੰ ਕਰੈਸ਼ ਕਰਵਾ ਦਿੱਤਾ। ਇਸ ਘਟਨਾ ਵਿੱਚ ਡੁੱਬਣ ਕਾਰਨ ਬੱਚਿਆਂ ਦੀ ਮੌਤ ਹੋ ਗਈ।