ਕੈਨੇਡਾ ਵਿਚ ਸਾਬਕਾ ਫੌਜੀਆਂ ਤੇ ਅਗਨੀਵੀਰਾਂ ਨੂੰ PR ਮਿਲਣ ਜਾ ਰਹੀ ਹੈ। ਕੈਨੇਡੀਅਨ ਸਰਕਾਰ ਵੱਲੋਂ ਨਵੀਂ ਨੀਤੀ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ ਅਗਲੇ ਸਾਲ ਯਾਨੀ 2026 ਵਿਚ ਐਕਸਪ੍ਰੈਸ ਐਂਟਰੀ ਸ਼ੁਰੂ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।
ਕੈਨੇਡੀਅਨ ਫੈਡਰਲ ਸਰਕਾਰ ਸੀਨੀਅਰਮ ਮੈਨੇਜਰ, ਵਿਗਿਆਨੀਆਂ, ਖੋਜੀਆਂ, ਸਾਬਕਾ ਫੌਜੀਆਂ ਲਈ ਐਕਸਪ੍ਰੈਸ ਨੀਤੀ ਲਿਆਉਣ ‘ਤੇ ਵਿਚਾਰ ਕਰ ਰਹੀ ਹੈ। ਇਸ ਦੇ ਨਾਲ ਇਨ੍ਹਾਂ ਖੇਤਰਾਂ ਵਿਚ ਕੰਮ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਸਥਾਈ ਨਾਗਰਿਕਤਾ ਯਾਨੀ PR ਹਾਸਲ ਕਰਨਾ ਕਾਫੀ ਆਸਾਨ ਹੋ ਜਾਵੇਗਾ। ਇਮੀਗ੍ਰੇਸ਼ਨ ਸ਼ਰਨਾਰਥੀ ਤੇ ਨਾਗਰਿਕਾ ਵਿਭਾਗ ਕੈਨੇਡਾ ਨੇ ਕੈਨੇਡਾ ਸਰਕਾਰ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਜਨਤਕ ਸਲਾਹ-ਮਸ਼ਵਰੇ ਵਾਲੀ ਪੋਸਟ ਵਿਚ ਸੂਚੀਬੱਧ ਕੀਤਾ ਹੈ ਯਾਨੀ 2026 ਵਿਚ ਐਕਸਪ੍ਰੈਸ ਐਟਰੀ ਵਿਚ ਜਾਣ-ਪਛਾਣ ਲਈ ਸੰਭਾਵਿਤ ਨਵੀਆਂ ਸ਼੍ਰੇਣੀਆਂ ਨੂੰ ਸੂਚੀਬੱਧ ਕੀਤਾ ਹੈ।
ਐਕਸਪ੍ਰੈਸ ਐਂਟਰੀ ਸੰਘੀ ਸਰਕਾਰ ਦੀ ਐਪਲੀਕੇਸ਼ਨ ਪ੍ਰਬੰਧਨ ਪ੍ਰਣਾਲੀ ਹੈ ਜੋ ਕਿ ਨਿਰਧਾਰਤ ਕਰਨ ਵਾਲੀ ਹੈ ਕਿ ਕਿਹੜੇ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿਚ ਪੀਆਰ ਲੈਣ ਲਈ ਅਰਜ਼ੀ ਦੇ ਸਕਦੇ ਹਨ। ਆਈਆਰਸੀਸੀ ਖੋਜ ਕਰਤਾਵਾਂ ਤੇ ਵਿਗਿਆਨੀਆਂ ਦੀ ਚੋਣ ਨੂੰ ਤਰਜੀਹ ਦੇ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਆਈਆਰਸੀਸੀ ਸਹਿਯੋਗੀ ਦੇਸ਼ਾਂ ਤੋਂ ਹੁਨਰਮੰਦ ਫੌਜੀਆਂ ਭਰਤੀ ਦੀ ਚੋਣ ਨੂੰ ਤਹਜੀਹ ਦੇ ਕੇ ਕੈਨੇਡੀਅ ਹਥਿਆਰਬੰਦ ਸੈਨੇਵਾਂ ਦਾ ਸਮਰਥਨ ਕਰਨ ‘ਤੇ ਵਿਚਾਰ ਕਰ ਰਹੀ ਹੈ।






















