ਇਰਾਕ ਦੇ ਉੱਤਰੀ ਸ਼ਹਿਰ ਇਰਬਿਲ ਵਿਚ ਇਕ ਯੂਨੀਵਰਿਸਟੀ ਦੇ ਹੋਸਟਲ ਵਿਚ ਅੱਗ ਲੱਗਣ ਨਾਲ 14 ਲੋਕਾਂ ਦੀ ਮੌਤ ਹੋ ਗਈ ਤੇ 18 ਜ਼ਖਮੀ ਹੋ ਗਏ। ਸੋਰੇਨ ਦੇ ਸਿਹਤ ਡਾਇਰੈਕਟੋਰੇਟ ਦੇ ਮੁਖੀ ਕਾਮਰਾਮ ਮੁੱਲਾ ਮੁਹੰਮਦ ਮੁਤਾਬਕ ਇਰਬਿਲ ਦੇ ਪੂਰਬ ਵਿਚ ਛੋਟੇ ਜਿਹੇ ਸ਼ਹਿਰ ਸੋਰਨ ਵਿਚ ਇਕ ਇਮਾਰਤ ਵਿਚ ਅੱਗ ਲੱਗ ਗਈ।
ਸ਼ੁਰੂਆਤੀ ਜਾਂਚ ਵਿਚ ਅੱਗ ਲੱਗਣ ਦੀ ਵਜ੍ਹਾ ਸ਼ਾਰਟ ਸਰਕਟ ਦੱਸੀ ਜਾ ਰਹੀ ਹੈ। ਇਹ ਇਲਾਕਾ ਕੁਰਦਿਸਤਾਨ ਸੂਬੇ ਵਿਚ ਆਉਂਦਾ ਹੈ। ਕੁਰਦਿਸਤਾਨ ਦੇ ਪ੍ਰਧਾਨ ਮੰਤਰੀ ਮਸਰੂਰ ਬਰਜ਼ਾਨੀ ਨੇ ਇਸ ਘਟਨਾ ਨੂੰ ਲੈ ਕੇ ਜਾਂਚ ਕਮੇਟੀ ਬਣਾਈ ਹੈ।
ਇਹ ਵੀ ਪੜ੍ਹੋ : PM ਮੋਦੀ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ, ਗਲੋਬਲ ਲੀਡਰ ਅਪਰੂਵਲ ਲਿਸਟ ‘ਚ ਫਿਰ ਤੋਂ ਟੌਪ ‘ਤੇ
ਇਰਾਕ ਵਿਚ ਇਮਾਰਤਾਂ ਵਿਚ ਅੱਗ ਲੱਗਣ ਵਰਗੀਆਂ ਘਟਨਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ। ਇਥੇ ਸੁਰੱਖਿਆ ਨਿਯਮਾਂ ਨੂੰ ਛਿੱਕੇ ਟੰਗ ਕੇ ਨਿਰਮਾਣ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਆਵਾਜਾਈ ਖੇਤਰਾਂ ਵਿਚ ਵੀ ਕਾਫੀ ਲਾਪ੍ਰਵਾਹੀ ਵਰਤੀ ਜਾਂਦੀ ਹੈ।ਇਰਾਕ ਵਿਚ ਸਰਕਾਰੀ ਵਿਵਸਥਾ ਦਾ ਬੁਨਿਆਦੀ ਢਾਂਚਾ ਲਗਾਤਾਰ ਢਹਿਦਾ ਜਾ ਰਿਹਾ ਹੈ। ਦਹਾਕਿਆਂ ਤੱਕ ਦੇਸ਼ ਭ੍ਰਿਸ਼ਟਾਚਾਰ ਤੋਂ ਪੀੜਤ ਰਿਹਾ ਹੈ ਜਿਸ ਦਾ ਖਮਿਆਜ਼ਾ ਦੇਸ਼ ਦੀ ਆਜ਼ਾਦੀ ਨੂੰ ਭੁਗਤਣਾ ਪੈ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ : –