ਨੀਨਾ ਸਿੰਘ ਅਮਰੀਕਾ ਦੇ ਨਿਊਜਰਸੀ ਸੂਬੇ ਦੇ ਮਿੰਟਗੁਮਰੀ ਟਾਊਨਸ਼ਿਪ ਦੀ ਮੇਅਰ ਵਜੋਂ ਸਹੁੰ ਚੁੱਕਣ ਵਾਲੀ ਪਹਿਲੀ ਸਿੱਖ ਅਤੇ ਭਾਰਤੀ-ਅਮਰੀਕੀ ਮਹਿਲਾ ਬਣ ਗਈ ਹੈ। ਉਨ੍ਹਾਂ ਨੂੰ 4 ਜਨਵਰੀ ਨੂੰ ਪ੍ਰਤੀਨਿਧੀ ਬੋਨੀ ਵਾਟਸਨ ਕੋਲਮੈਨ ਵੱਲੋਂ ਅਹੁਦੇ ਦੀ ਸਹੁੰ ਚੁਕਾਈ ਗਈ ਸੀ। ਨੀਨਾ ਸਿੰਘ, ਜੋ ਕਿ ਮਿੰਟਗੁਮਰੀ ਵਿੱਚ 24 ਸਾਲਾਂ ਤੋਂ ਰਹਿ ਰਹੇ ਹਨ, ਨੂੰ ਉਸਦੇ ਸਾਥੀ ਟਾਊਨਸ਼ਿਪ ਕਮੇਟੀ ਮੈਂਬਰਾਂ ਦੁਆਰਾ ਸਰਬਸੰਮਤੀ ਨਾਲ ਮੇਅਰ ਵਜੋਂ ਸੇਵਾ ਕਰਨ ਲਈ ਚੁਣਿਆ ਗਿਆ ਸੀ।
ਇਹ ਵੀ ਪੜ੍ਹੋ : ਕਮਿਸ਼ਨਰੇਟ ਪੁਲਿਸ ਨੇ 122 ਆਧਾਰ ਕਾਰਡ ਤੇ 41 ਕਲੈਕਟਰ ਕਾਰਡ ਸਣੇ 7 ਫਰਜ਼ੀ ਜ਼ਮਾਨਤੀ ਕੀਤੇ ਗ੍ਰਿਫਤਾਰ
ਮੇਅਰ ਨੀਨਾ ਸਿੰਘ ਨੇ ਕਿਹਾ ਕਿ ਨਿਊਜਰਸੀ ਵਿੱਚ ਪਹਿਲੀ ਭਾਰਤੀ-ਅਮਰੀਕੀ ਸਿੱਖ ਮਹਿਲਾ ਮੇਅਰ ਵਜੋਂ ਸਹੁੰ ਚੁੱਕਣਾ ਇੱਕ ਬਹੁਤ ਵੱਡਾ ਸਨਮਾਨ ਹੈ। ਉਨ੍ਹਾਂ ਕਿਹਾ ਕਿ ਜੋ ਚੀਜ਼ ਮੈਨੂੰ ਊਰਜਾ ਦਿੰਦੀ ਹੈ ਅਤੇ ਪ੍ਰੇਰਿਤ ਕਰਦੀ ਹੈ ਉਹ ਹੈ ਸੇਵਾ ਦੀ ਭਾਵਨਾ। ਨੀਨਾ ਸਿੰਘ ਨੇ ਮੌਂਟਗੋਮਰੀ ਟਾਊਨਸ਼ਿਪ ’ਚ ਦਿਤੇ ਗਏ ਮੌਕਿਆਂ ਲਈ ਧੰਨਵਾਦ ਕੀਤਾ। ਮੇਅਰ ਨੀਨਾ ਸਿੰਘ ਦੀਆਂ 2024 ਲਈ ਤਰਜੀਹਾਂ ਵਿਚ ਜਨਤਕ ਸੁਰੱਖਿਆ ਅਤੇ ਸਿਹਤ ਹਨ।