ਕਤਰ ‘ਚ ਚੱਲ ਰਹੇ ਫੁੱਟਬਾਲ ਵਿਸ਼ਵ ਕੱਪ ਦੇ ਮੈਚ ‘ਚ ਬੈਲਜੀਅਮ ਦੀ ਮੋਰੱਕੋ ਤੋਂ ਹਾਰ ਤੋਂ ਬਾਅਦ ਐਤਵਾਰ ਨੂੰ ਬੈਲਜੀਅਮ ਦੀ ਰਾਜਧਾਨੀ ਬ੍ਰਸੇਲਸ ‘ਚ ਕਈ ਥਾਵਾਂ ‘ਤੇ ਦੰਗੇ ਭੜਕ ਗਏ। ਫੁੱਟਬਾਲ ਪ੍ਰਸ਼ੰਸਕਾਂ ਨੇ ਕਾਰਾਂ ਨੂੰ ਅੱਗ ਲਗਾ ਦਿੱਤੀ। ਕਤਰ ‘ਚ ਚੱਲ ਰਹੇ ਫੁੱਟਬਾਲ ਵਿਸ਼ਵ ਕੱਪ ‘ਚ ਮੋਰੋਕੋ ਤੋਂ 2-0 ਨਾਲ ਹਾਰਿਆ। ਜਿਸ ‘ਤੋਂ ਬਾਅਦ ਰਾਜਧਾਨੀ ਬ੍ਰਸੇਲਸ ਵਿੱਚ ਪ੍ਰਸ਼ੰਸਕਾਂ ਨੇ ਭੰਨਤੋੜ ਕੀਤੀ ਅਤੇ ਵਾਹਨਾਂ ਨੂੰ ਸਾੜ ਦਿੱਤਾ।
ਮੀਡੀਆ ਰਿਪੋਰਟ ਮੁਤਾਬਕ ਗੁੱਸੇ ਵਿੱਚ ਆਏ ਪ੍ਰਸ਼ੰਸਕਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਅੱਥਰੂ ਗੈਸ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕਰਨੀ ਪਈ। ਇਕ ਪੁਲਿਸ ਕਰਮਚਾਰੀ ਨੇ ਦੱਸਿਆ ਕਿ 12 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਕੁਝ ਪ੍ਰਸ਼ੰਸਕ ਹੱਥਾਂ ਵਿੱਚ ਮੋਰੱਕੋ ਦੀਆਂ ਸੋਟੀਆਂ ਲੈ ਕੇ ਭੰਨਤੋੜ ਕਰ ਰਹੇ ਸਨ। ਕੁਝ ਪ੍ਰਦਰਸ਼ਨਕਾਰੀਆਂ ਨੇ ਕਾਰਾਂ ਅਤੇ ਕੁਝ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲਗਾ ਦਿੱਤੀ।
ਬ੍ਰਸੇਲਜ਼ ਦੇ ਮੇਅਰ ਫਿਲਿਪ ਕਲੌਜ਼ ਨੇ ਕਿਹਾ- ‘ਪੁਲਿਸ ਅਧਿਕਾਰੀ ਸੜਕਾਂ ‘ਤੇ ਵਿਵਸਥਾ ਬਣਾਈ ਰੱਖਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਮੈਟਰੋ ਅਤੇ ਆਵਾਜਾਈ ਨੂੰ ਵੀ ਕੁਝ ਸਮੇਂ ਲਈ ਰੋਕਣਾ ਪਿਆ। ਉਹ ਪ੍ਰਸ਼ੰਸਕ ਨਹੀਂ ਹਨ, ਉਹ ਦੰਗਾਕਾਰੀ ਹਨ।
ਦੱਸ ਦੇਈਏ ਕਿ ਮੋਰੱਕੋ ਦੀ ਜਿੱਤ ਤੋਂ ਬਾਅਦ, ਬਰੱਸਲਜ਼ ਵਿੱਚ ਮੋਰੱਕੋ ਮੂਲ ਦੇ ਕੁਝ ਸਮਰਥਕਾਂ ਨੇ ਜਸ਼ਨ ਮਨਾਇਆ। ਜਿਸ ਤੋਂ ਬਾਅਦ ਬੈਲਜੀਅਮ ਦੇ ਸਮਰਥਕਾਂ ਨਾਲ ਉਨ੍ਹਾਂ ਦੀ ਝੜਪ ਹੋ ਗਈ। ਇੱਥੋਂ ਹਿੰਸਾ ਭੜਕ ਗਈ ਅਤੇ ਦੰਗਿਆਂ ਵਿੱਚ ਬਦਲ ਗਈ। ਜਾਣਕਾਰੀ ਮੁਤਾਬਕ ਬੈਲਜੀਅਮ ‘ਚ ਮੋਰੱਕੋ ਮੂਲ ਦੇ ਕਰੀਬ 500,000 ਲੋਕਾਂ ਦਾ ਘਰ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਫਿਲਹਾਲ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ, ਜੋ ਇੱਕ ਵਾਰ ਫਿਰ ਤੋਂ ਸ਼ਹਿਰ ਵਿੱਚ ਅਸ਼ਾਂਤੀ ਦਾ ਮਾਹੌਲ ਪੈਦਾ ਕਰ ਸਕਦੇ ਹਨ। ਇਸ ਦੇ ਨਾਲ ਹੀ ਪੁਲਿਸ ਦੀ ਇੱਕ ਟੀਮ ਹਿਰਾਸਤ ਵਿੱਚ ਲਏ ਗਏ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਜਾਣਕਾਰੀ ਮੁਤਾਬਕ ਇਸ ਦੰਗੇ ਦੌਰਾਨ ਇੱਕ ਪੱਤਰਕਾਰ ਨੂੰ ਵੀ ਸੱਟ ਵੱਜੀ ਹੈ।