ਪਾਕਿਸਤਾਨ ਕ੍ਰਿਕਟ ਬੋਰਡ ਦੇ ਸਾਬਕਾ ਪ੍ਰਧਾਨ ਸ਼ਹਰਯਾਰ ਖਾਨ ਦਾ ਦੇਹਾਂਤ ਹੋ ਗਿਆ। ਉਹ 89 ਸਾਲ ਦੇ ਸਨ। ਸ਼ਹਰਯਾਰ ਕ੍ਰਿਕਟ ਪ੍ਰਸ਼ੰਸਕ ਰਹਿਣ ਦੇ ਨਾਲ ਹੀ ਡਿਪਲੋਮੈਟ ਵੀ ਰਹੇ ਹਨ। 2000 ਦੇ ਦਹਾਕੇ ਵਿਚ ਭਾਰਤ ਤੇ ਪਾਕਿਸਤਾਨ ਵਿਚ ਕ੍ਰਿਕਟ ਦੁਬਾਰਾ ਸ਼ੁਰੂ ਕਰਾਉਣ ਵਿਚ ਸ਼ਹਰਯਾਰ ਦੀ ਅਹਿਮ ਭੂਮਿਕਾ ਰਹੀ ਸੀ। ਸ਼ਹਰਯਾਰ ਨੇ 2003 ਤੋਂ 2006 ਵਿਚ ਪੀਸੀਬੀ ਵਿਚ ਜ਼ਿੰਮੇਵਾਰੀ ਸੰਭਾਲੀ ਸੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ ਨੇ 2 ਵਾਰ ਪਾਕਿਸਤਾਨ ਦਾ ਦੌਰਾ ਕੀਤਾ ਸੀ। ਇਸ ਦੇ ਬਾਅਦ ਉਹ 2014 ਤੋਂ 2017 ਤੱਕ ਵੀ ਪੀਸੀਬੀ ਚੇਅਰਮੈਨ ਰਹੇ ਸਨ। ਇਸ ਤੋਂ ਇਲਾਵਾ ਉਹ 1999 ਵਿਚ ਭਾਰਤੀ ਦੌਰਾਨ ਦੌਰਾ ਨਤੇ 2003 ਵਿਚ ਵਨਡੇ ਵਿਸ਼ਵ ਕੱਪ ਵਿਚ ਪਾਕਿਸਤਾਨ ਟੀਮ ਦੇ ਮੈਨੇਜਰ ਵੀ ਰਹੇ ਸਨ।
ਪੀਸੀਬੀ ਦੇ ਸਾਬਕਾ ਚੇਅਰਮੈਨ ਸ਼ਹਰਯਾਰ ਦਾ ਭਾਰਤ ਨਾਲ ਵੀ ਰਿਸ਼ਤਾ ਰਿਹਾ। ਉਨ੍ਹਾਂ ਦਾ ਜਨਮ ਭੋਪਾਲ ਵਿਚ ਹੋਇਆ ਸੀ ਤੇ ਉਹ ਇਥੋਂ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਸਨ। ਇਸ ਤੋਂ ਇਲਾਵਾ ਸ਼ਹਰਯਾਰ ਸਾਬਕਾ ਭਾਰਤੀ ਕਪਤਾਨ ਮਨਸੂਰ ਅਲੀ ਖਾਨ ਪਟੌਦੀ ਦੇ ਕਜ਼ਨ ਸਨ। ਸ਼ਹਰਯਾਰ 1990 ਤੋਂ 1994 ਤੱਕ ਪਾਕਿਸਤਾਨ ਦੇ ਵਿਦੇਸ਼ ਸਕੱਤਰ ਹਹੇ ਤੇ ਭਾਰਤ ਤੇ ਇੰਗਲੈਂਡ ਵਿਚ ਹਾਈ ਕਮਿਸ਼ਨਰ ਅਹੁਦੇ ‘ਤੇ ਵੀ ਤਾਇਨਾਤ ਰਹੇ।
ਇਹ ਵੀ ਪੜ੍ਹੋ : ‘ਨਿੱਕੇ ਸਿੱਧੂ’ ਨੂੰ ਗੋਦੀ ਚੁੱਕ ਪਰਿਵਾਰ ਨੇ ਸ੍ਰੀ ਦਮਦਮਾ ਸਾਹਿਬ ਟੇਕਿਆ ਮੱਥਾ, ਕੀਤਾ ਵਾਹਿਗੁਰੂ ਦਾ ਸ਼ੁਕਰਾਨਾ
ਸ਼ਹਰਯਾਰ ਖਾਨ ਦੇ ਦੇਹਾਂਤ ‘ਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੌਜੂਦਾ ਚੇਅਰਮੈਨ ਮੋਹਸਿਨ ਨਕਵੀ ਨੇ ਦੁੱਖ ਪ੍ਰਗਟਾਇਆ। ਉਨ੍ਹਾੰ ਕਿਹਾ ਕਿ ਪੀਸੀਬੀ ਵੱਲੋਂ ਮੈਂ ਸਾਡੇ ਸਾਬਕਾ ਪ੍ਰਧਾਨ ਸ਼ਹਰਯਾਰ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਦਾ ਹਾਂ। ਉਹ ਇਕ ਸ਼ਾਨਦਾਰ ਪ੍ਰਸ਼ੰਸਕ ਸਨ ਤੇ ਉਨ੍ਹਾਂ ਨੇ ਪੂਰੀ ਸਮਰੱਥਾ ਨਾਲ ਪਾਕਿਸਤਾਨ ਕ੍ਰਿਕਟ ਦੀ ਸੇਵਾ ਕੀਤੀਸੀ। ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਵਜੋਂ ਉਨ੍ਹਾਂ ਦੀ ਪ੍ਰਸ਼ੰਸਾਯੋਗ ਭੂਮਿਕਾ ਤੇ ਦੇਸ਼ ਦੇ ਖੇਡ ਦੇ ਵਿਕਾਸ ਵਿਚ ਉਨ੍ਹਾਂ ਦੀ ਪ੍ਰਸ਼ੰਸਾਯੋਗ ਭੂਮਿਕਾ ਤੇ ਦੇਸ਼ ਦੇ ਖੇਡ ਦੇ ਵਿਕਾਸ ਵਿਚ ਉਨ੍ਹਾਂ ਦੇ ਯੋਗਦਾਨ ਲਈ ਅਸੀਂ ਹਮੇਸ਼ਾ ਸ਼ਹਰਯਾਰ ਦੇ ਕਰਜ਼ਦਾਰ ਰਹਾਂਗੇ।
ਵੀਡੀਓ ਲਈ ਕਲਿੱਕ ਕਰੋ -: