ਦੁਬਈ ਤੋਂ ਨਿਕਾਰਾਗੁਆ ਜਾ ਰਹੇ A340 ਜਹਾਜ਼ ਨੂੰ ਸ਼ੁੱਕਰਵਾਰ ਨੂੰ ਫਰਾਂਸ ਵਿਚ ਰੋਕ ਦਿੱਤਾ ਗਿਆ।ਇਸ ਜਹਾਜ਼ ਵਿਚ 303 ਭਾਰਤੀ ਨਾਗਰਿਕ ਸਵਾਰ ਸਨ ਜਿਨ੍ਹਾਂ ਦੀ ਤਸਕਰੀ ਕੀਤੇ ਜਾਣਦਾ ਸ਼ੱਕ ਹੈ। ਫਰਾਂਸ ਨੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਨ੍ਹਾਂ ਤੋਂ ਪੁੱਛਗਿਛ ਜਾਰੀ ਹੈ।
ਭਾਰਤੀ ਦੂਤਘਰ ਵੀ ਕਾਊਂਸਲਰ ਅਕਸੈਸ ਮਿਲਣ ਦੇ ਬਾਅਦ ਮਾਮਲੇ ਦੀ ਜਾਂਚ ਵਿਚ ਲੱਗ ਗਿਆ ਹੈ। ਇੰਡੀਅਨ ਅੰਬੈਸੀ ਨੇ ਕਿਹਾ ਕਿ ਫਰਾਂਸ ਦੇ ਅਧਿਕਾਰੀਆਂ ਨੇ ਸਾਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਅਸੀਂ ਆਪਣੇ ਨਾਗਰਿਕਾਂ ਤੱਕ ਪਹੁੰਚ ਗਏ ਹਾਂ ਤੇ ਉਨ੍ਹਾਂ ਦੀ ਪੂਰੀ ਤਰ੍ਹਾਂ ਤੋਂ ਮਦਦ ਕਰ ਰੇ ਹਾਂ।
ਦੱਸ ਦੇਈਏ ਕਿ ਫਲਾਈਟ ਫਿਊਲ ਲਈ ਫਰਾਂਸ ਦੇ ਇਕ ਛੋਟੇ ਏਅਰਪੋਰਟ ਵਾਟ੍ਰੀ ‘ਤੇ ਰੁਕੀ ਸੀ। ਪੁਲਿਸ ਨੂੰ ਇਸ ਦੌਰਾਨ ਜਾਣਕਾਰੀ ਮਿਲੀ ਕਿ ਇਸ ਵਿਚ ਮੌਜੂਦ ਭਾਰਤੀ ਨਾਗਰਿਕ ਮਨੁੱਖੀ ਤਸਕਰੀ ਦਾ ਸ਼ਿਕਾਰ ਬਣਨ ਜਾ ਰਹੇ ਹਨ।ਇਸ ਦੇ ਬਾਅਦ ਪੁਲਿਸ ਨੇ ਇਸ ਏਅਰਕਰਾਫਟ ਨੂੰ ਰੋਕ ਲਿਆ।
ਪੈਰਿਸ ਪੁਲਿਸ ਨੇ ਵੀ ਇਸ ਏਅਰਕ੍ਰਾਫਟ ਨੂੰ ਰੋਕੇ ਜਾਣ ਦੀ ਪੁਸ਼ਟੀ ਕੀਤੀ ਸੀ। ਇਸ ਮੁਤਾਬਕ ਇਕ ਗੁਪਤ ਸੂਚਨਾ ਮਿਲੀ ਸੀ। ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਵੇਗੀ ਉਦੋਂ ਤੱਕ ਫਰਾਂਸ ਦੀ ਪੁਲਿਸ ਏਅਰਕ੍ਰਾਫਟ ਨੂੰ ਨਹੀਂ ਛੱਡੇਗੀ। ਪਲੇਨ ਨੇ ਦੁਬਈ ਤੋਂ ਟੇਕਆਫ ਕੀਤਾ ਸੀ ਤੇ ਇਹ ਨਿਕਾਰਗੁਆ ਦੇ ਕਿਸੇ ਹਿੱਸੇ ਵਿਚ ਉਤਰਨ ਵਾਲਾ ਸੀ। ਹੁਣ ਫਰਾਂਸ ਦੀ ਇੰਟੈਲੀਜੈਂਸ ਏਜੰਸੀ ਤੇ ਪੁਲਿਸ ਮਿਲ ਕੇ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਹਰਿਆਣਾ ਸਰਕਾਰ ਦਾ ਫੈਸਲਾ, ਠੰਡ ਦੇ ਮੱਦੇਨਜ਼ਰ 1 ਤੋਂ 15 ਜਨਵਰੀ ਤੱਕ ਸਾਰੇ ਸਰਕਾਰੀ-ਪ੍ਰਾਈਵੇਟ ਸਕੂਲ ਰਹਿਣਗੇ ਬੰਦ
ਜਾਂਚ ਤੋਂ ਇਕ ਅਧਿਕਾਰੀ ਨੇ ਨਾਂ ਨਾ ਦੱਸੇ ਜਾਣ ਦੀ ਸ਼ਰਤ ‘ਤੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਇਨ੍ਹਾਂ ਭਾਰਤੀਆਂ ਨੂੰ ਸੈਂਟਰਲ ਅਮਰੀਕਾ ਵਿਚ ਕਿਸੇ ਜਗ੍ਹਾ ‘ਤੇ ਲਿਜਾਇਆ ਜਾਣਾ ਸੀ। ਇਹ ਵੀ ਮੁਮਕਿਨ ਹੈ ਇਨ੍ਹਾਂ ਵਿਚੋਂ ਕੁ ਲੋਕ ਕੈਨੇਡਾ ਜਾਣਾ ਚਾਹੁੰਦੇ ਹੋਣ। ਫਿਲਹਾਲ ਸਾਰੇ ਯਾਤਰੀਆਂ ਨੂੰ ਰਿਸੈਪਸ਼ਨ ਹਾਲ ਵਿਚ ਰੱਖਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਨੂੰ ਬੇਹਤਰ ਸਹੂਲਤਾਂ ਦੇਵਾਂਗੇ।
ਵੀਡੀਓ ਲਈ ਕਲਿੱਕ ਕਰੋ : –