friendship saudi arabia pakistan ended: ਕਸ਼ਮੀਰ ਮਸਲੇ ‘ਤੇ ਪਾਕਿਸਤਾਨ ਵੱਲੋਂ ਫੜੀ ਬੇਕਾਰ ਦੀ ਜਿੱਦ ਕਾਰਨ ਉਸ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ। ਦਰਅਸਲ ਹੁਣ ਪਾਕਿਸਤਾਨ ਨਾਲ ਦਹਾਕਿਆਂ ਪੁਰਾਣੀ ਦੋਸਤੀ ਸਾਊਦੀ ਅਰਬ ਨੇ ਵੀ ਛੱਡ ਦਿੱਤੀ। ਇਸੇ ਗੱਲ ਨੂੰ ਲੈ ਕੇ ਉਸ ਨੇ ਪਾਕਿਸਤਾਨ ਨੂੰ ਤੇਲ ਦੇਣਾ ਅਤੇ ਕਰਜ਼ ਦੇਣਾ ਵੀ ਬੰਦ ਕਰ ਦਿੱਤਾ ਹੈ। ਇੰਨਾ ਹੀ ਨਹੀਂ ਸਾਊਦੀ ਅਰਬ ਨੇ ਪਾਕਿਸਤਾਨ ਤੋਂ ਵਸੂਲੀ ਵੀ ਲੈਣੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਪਾਕਿਸਤਾਨ ਨੂੰ ਇਸੇ ਮਹੀਨੇ ਸਾਊਦੀ ਅਰਬ ਨੂੰ 1 ਅਰਬ ਡਾਲਰ ਦਾ ਕਰਜ਼ ਮੋੜਨਾ ਵੀ ਪਿਆ। ਦੱਸ ਦੇਈਏ ਕਿ ਕਸ਼ਮੀਰ ਮਸਲੇ ‘ਤੇ ਇਸਲਾਮਿਕ ਸਹਿਯੋਗ ਸੰਗਠਨ ਨਾਲ ਸਮਰਥਨ ਨਾ ਮਿਲਣ ਤੇ ਪਾਕਿਸਤਾਨ ਦਾ ਸਾਊਦੀ ਅਰਬ ਨੂੰ ਧਮਕਾਉਣਾ ਆਪਣੇ ਪੈਰਾਂ ‘ਤੇ ਕੁਹਾੜੀ ਮਾਰਨਾ ਸਾਬਿਤ ਹੋ ਗਿਆ।
ਦੱਸਣਯੋਗ ਹੈ ਕਿ ਜਦੋਂ ਭਾਰਤ ਨੇ ਜੰਮੂ-ਕਸ਼ਮੀਰ ਤੋਂ ਆਰਟੀਕਲ 370 ਨੂੰ ਹਟਾਇਆ ਹੈ, ਤਾਂ ਓਦੋਂ ਤੋਂ ਪਾਕਿਸਤਾਨ ਬੌਖਲਾ ਗਿਆ ਹੈ। ਪਾਕਿਸਤਾਨ ਹਰ ਥਾਂ ਕਸ਼ਮੀਰ ਮਸਲਾ ਚੁੱਕਣਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਪਾਕਿਸਤਾਨ ਸਾਊਦੀ ਅਰਬ ‘ਤੇ ਵੀ ਕਾਫੀ ਸਮੇਂ ਤੋਂ ਕਸ਼ਮੀਰ ਮਸਲੇ ‘ਤੇ ਇਸਲਾਮਿਕ ਸਹਿਯੋਗ ਸੰਗਠਨ ਦੀ ਬੈਠਕ ਬੁਲਾਉਣ ਦਾ ਦਬਾਅ ਬਣਾਉਂਦਾ ਆ ਰਿਹਾ ਹੈ। ਇਸ ਸਾਲ ਫਰਵਰੀ ਮਹੀਨੇ ‘ਚ ਪਾਕਿਸਤਾਨ ਨੇ ਸਾਊਦੀ ਅਰਬ ਨਾਲ ਇਸਲਾਮਿਕ ਸਹਿਯੋਗ ਸੰਗਠਨ ਦੀ ਬੈਠਕ ਬੁਲਾਉਣ ਨੂੰ ਕਿਹਾ ਸੀ ਪਰ ਸਾਊਦੀ ਅਰਬ ਨੇ ਇੰਝ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਪਾਕਿਸਤਾਨ ਅੱਗ ਬਬੂਲਾ ਹੋ ਗਿਆ ਅਤੇ ਗਲਤ ਬਿਆਨਬਾਜ਼ੀ ਕਰਨ ਲੱਗਿਆ। ਦੱਸ ਦੇਈਏ ਕਿ ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ) 57 ਮੁਸਲਿਮ ਦੇਸ਼ਾਂ ਦਾ ਇਕ ਸਮੂਹ ਹੈ, ਜਿਸ ‘ਚ ਸਾਊਦੀ ਅਰਬ ਦਾ ਦਬਦਬਾ ਹੈ। ਸੰਯੁਕਤ ਰਾਸ਼ਟਰ ਤੋਂ ਬਾਅਦ ਓ.ਆਈ.ਸੀ ਦੁਨੀਆ ਦਾ ਸਭ ਤੋਂ ਵੱਡਾ ਸੰਗਠਨ ਹੈ।
ਦੂਜੇ ਪਾਸੇ ਇਸ ਮਹੀਨੇ ਦੀ ਸ਼ੁਰੂਆਤ ‘ਚ ਪਾਕਿਸਤਾਨ ਨੇ ਸਾਊਦੀ ਅਰਬ ਨੂੰ ਧਮਕੀ ਦੇ ਕੇ ਸਭ ਤੋਂ ਵੱਡੀ ਗਲਤੀ ਕੀਤੀ ਹੈ। ਪਾਕਿਸਤਾਨ ਵਿਦੇਸ਼ ਮੰਤਰੀ ਕੁਰੈਸ਼ੀ ਨੇ ਸਾਊਦੀ ਅਰਬ ਦੀ ਅਗਵਾਈ ਵਾਲੇ ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ) ਬੈਠਕ ਆਯੋਜਿਤ ਨਾ ਕਰਨ ਨੂੰ ਲੈ ਕੇ ਧਮਕਾਇਆ ਸੀ ਅਤੇ ਇਸ ਦੀ ਸਾਊਦੀ ਦੀ ਆਲੋਚਨਾ ਕੀਤੀ ਸੀ। ਇੰਨਾ ਹੀ ਨਹੀਂ ਕੁਰੈਸ਼ੀ ਨੇ ਮੁਸਲਿਮ ਦੇਸ਼ਾਂ ਦੇ ਇਸ ਸੰਗਠਨ ਨੂੰ ਤੋੜਨ ਦੀ ਵੀ ਧਮਕੀ ਦਿੱਤੀ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਕੁਝ ਦਿਨ ਪਹਿਲਾਂ ਕੁਰੈਸ਼ੀ ਨੇ ਕਿਹਾ ਸੀ ਕਿ ਕਸ਼ਮੀਰ ਮੁੱਦੇ ‘ਤੇ ਸਾਊਦੀ ਅਰਬ ਨੇ ਓ.ਆਈ.ਸੀ ਦੇ ਵਿਦੇਸ਼ ਮੰਤਰੀਆਂ ਦੀ ਐਮਰਜੈਂਸੀ ਬੈਠਕ ਨਹੀਂ ਬੁਲਾਈ ਤਾਂ ਪਾਕਿਸਤਾਨ ਖੁਦ ਇਹ ਬੈਠਕ ਬੁਲਾ ਸਕਦਾ ਹੈ। ਉਨ੍ਹਾਂ ਨੇ ਕਿਹਾ, “ਜੇਕਰ ਸਾਊਦੀ ਅਰਬ ਬੈਠਕ ਨਹੀਂ ਬੁਲਾਉਂਦਾ ਹੈ ਤਾਂ ਮੈਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਹ ਅਪੀਲ ਕਰਨ ਲਈ ਮਜਬੂਰ ਹੋ ਜਾਵੇਗਾਂ ਕਿ ਉਹ ਖੁਦ ਅਜਿਹੇ ਇਸਲਾਮਿਕ ਦੇਸ਼ਾਂ ਦੀ ਬੈਠਕ ਬੁਲਾਉਣ ਜੋ ਕਸ਼ਮੀਰ ਮੁੱਦੇ ‘ਤੇ ਸਾਡੇ ਨਾਲ ਹਨ। ” ਇਸ ਦੇ ਨਾਲ ਕੁਰੈਸ਼ੀ ਨੇ ਇਹ ਵੀ ਕਹਿ ਦਿੱਤਾ ਕਿ ਜੇਕਰ ਓ.ਆਈ.ਸੀ ਵਿਦੇਸ਼ ਮੰਤਰੀਆਂ ਦੀ ਪਰਿਸ਼ਦ ਦੀ ਬੈਠਕ ਬੁਲਾਉਣ ‘ਚ ਅਸਫਲ ਰਹਿੰਦਾ ਹੈ ਤਾਂ ਪਾਕਿਸਤਾਨ ਓ.ਆਈ.ਸੀ ਦੇ ਬਾਹਰ ਇਕ ਸੈਂਸ਼ਨ ਦਾ ਆਯੋਜਨ ਕਰੇਗਾ, ਕਿਉਂਕਿ ਪਾਕਿਸਤਾਨ ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦਾ ਹੈ।