ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਜੰਗ ਵਿੱਚ ਗੂਗਲ ਨੇ ਰੂਸੀ ਮੀਡੀਆ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ। ਇਸ ਬਾਰੇ ਗੂਗਲ ਨੇ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਗੂਗਲ ਪਲੇ ਸਟੋਰ ‘ਤੇ RT ਨਿਊਜ਼ ਅਤੇ Sputnik ਨਾਲ ਸਬੰਧਤ ਮੋਬਾਈਲ ਐਪਸ ਨੂੰ ਬਲਾਕ ਕਰ ਦਿੱਤਾ ਹੈ। ਇਸ ਤੋਂ ਪਹਿਲਾਂ YouTube ਨੇ ਇਨ੍ਹਾਂ ਦੋਵਾਂ ਮੀਡੀਆ ਆਊਟਲੈਟਸ ਨਾਲ ਜੁੜੇ ਯੂਟਿਊਬ ਚੈਨਲਾਂ ‘ਤੇ ਪਾਬੰਦੀ ਲਗਾ ਦਿੱਤੀ ਸੀ।
ਗੌਰਤਲਬ ਹੈ ਕਿ ਕਈ ਤਕਨੀਕੀ ਕੰਪਨੀਆਂ ਨੇ ਰੂਸ ਦੇ ਸਰਕਾਰੀ ਮੀਡੀਆ ਨੂੰ ਆਪਣੇ ਪਲੇਟਫਾਰਮ ‘ਤੇ ਬੈਨ ਕਰ ਦਿੱਤਾ ਗਿਆ ਹੈ। Google ਦੀ ਤਰ੍ਹਾਂ Apple ਨੇ ਵੀ ਐਪ ਸਟੋਰ ਤੋਂ ਇਨ੍ਹਾਂ ਦੋਨੋਂ ਨਿਊਜ਼ ਆਊਟਲੈਟਸ ਦੇ ਐਪਸ ਨੂੰ ਹਟਾ ਦਿੱਤਾ ਹੈ । ਇਨ੍ਹਾਂ ਨਿਊਜ਼ ਚੈਨਲਾਂ ‘ਤੇ ਯੂਕਰੇਨ ਬਾਰੇ ਗਲਤ ਜਾਣਕਾਰੀ ਫੈਲਾਉਣ ਕਾਰਨ ਪਾਬੰਦੀ ਲਗਾਈ ਗਈ ਹੈ।
ਇਹ ਵੀ ਪੜ੍ਹੋ: ਯੂਕਰੇਨ ਸਰਕਾਰ ਦਾ ਵੱਡਾ ਫ਼ੈਸਲਾ, ਰੂਸ ਖਿਲਾਫ਼ ਲੜਨ ਵਾਲੇ ਵਿਦੇਸ਼ੀਆਂ ਲਈ ਵੀਜ਼ੇ ਦੀ ਸ਼ਰਤ ਕੀਤੀ ਖ਼ਤਮ
ਇਸ ਮਾਮਲੇ ‘ਤੇ RT ਦੀ ਡਿਪਟੀ ਐਡੀਟਰ-ਇਨ-ਚੀਫ ਅੰਨਾ ਬੇਲਕੀਨਾ ਨੇ ਦੱਸਿਆ ਕਿ ਤਕਨੀਕੀ ਕੰਪਨੀਆਂ ਨੇ ਬਿਨ੍ਹਾਂ ਕਿਸੇ ਸਬੂਤ ਦੇ ਉਨ੍ਹਾਂ ਦੇ ਮੀਡੀਆ ਆਊਟਲੈਟਸ ‘ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ Sputnik ਨੇ ਇਸ ਮਾਮਲੇ ‘ਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਦੱਸ ਦੇਈਏ ਕਿ ਗੂਗਲ ਨੇ ਯੂਰਪ ਦੇ ਇਨ੍ਹਾਂ ਦੋਵਾਂ ਨਿਊਜ਼ ਸਾਈਟਸ ਦੇ ਐਪਸ ਨੂੰ Play Store ‘ਤੇ ਬਲਾਕ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰੂਸ ਦੇ ਸਰਕਾਰੀ ਮੀਡੀਆ ਨੂੰ ਬਲਾਕ ਕਰਨ ਤੋਂ ਪਹਿਲਾਂ YouTube ਨੇ ਇਸ਼ਤਿਹਾਰਾਂ ਰਾਹੀਂ ਉਨ੍ਹਾਂ ਦੀ ਕਮਾਈ ‘ਤੇ ਰੋਕ ਲਗਾ ਦਿੱਤੀ ਸੀ। ਫੇਸਬੁੱਕ ਦੀ ਕੰਪਨੀ ਨੇ ਵੀ ਅਜਿਹਾ ਕਦਮ ਚੁੱਕਿਆ ਹੈ । Meta ਨੇ ਦੱਸਿਆ ਸੀ ਕਿ ਉਸਨੇ ਯੂਰਪੀ ਦੇਸ਼ਾਂ ਦੀ ਮੰਗ ‘ਤੇ ਆਪਣੇ ਸਾਰੇ ਪਲੇਟਫਾਰਮਾਂ ‘ਤੇ ਰੂਸੀ ਮੀਡੀਆ ਨੂੰ ਯੂਰਪ ਵਿੱਚ ਬਲਾਕ ਕਰਨ ਦਾ ਫੈਸਲਾ ਲਿਆ ਹੈ।
ਇਸ ਤੋਂ ਇਲਾਵਾ ਗੂਗਲ ਨੇ ਯੂਕਰੇਨ ਵਿੱਚ Google Maps ਦੇ ਲਾਈਵ ਟ੍ਰੈਫਿਕ ਫੀਚਰ ਨੂੰ ਬੰਦ ਕਰ ਦਿੱਤਾ ਹੈ। ਐਪਲ ਨੇ ਐਪਲ ਮੈਪਸ ਦੇ ਟ੍ਰੈਫਿਕ ਅਤੇ ਲਾਈਵ ਇਨਸੀਡੈਂਟਸ ਫੀਚਰ ਨੂੰ ਵੀ ਡਿਸੇਬਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਐਪਲ ਨੇ ਰੂਸ ‘ਚ ਆਪਣੇ ਉਤਪਾਦਾਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਐਪਲ ਪੇ ਦੀ ਸੇਵਾ ਵੀ ਬੰਦ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: