ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਵਿੱਚ ਤਕਨੀਕੀ ਕੰਪਨੀਆਂ ਵੀ ਸ਼ਾਮਿਲ ਹੋ ਗਈਆਂ ਹਨ। ਤਕਨੀਕੀ ਖੇਤਰ ਦੀ ਦਿੱਗਜ ਕੰਪਨੀ Alphabet Inc ਦੇ ਗੂਗਲ ਨੇ ਐਤਵਾਰ ਨੂੰ ਵੱਡਾ ਫੈਸਲਾ ਲਿਆ । ਕੰਪਨੀ ਨੇ ਯੂਕਰੇਨ ਵਿੱਚ Google Maps ਦੇ ਕੁਝ ਟੂਲਸ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਹੈ। ਦਰਅਸਲ, ਯੂਜ਼ਰਸ ਨੂੰ ਗੂਗਲ ਮੈਪਸ ‘ਤੇ ਟ੍ਰੈਫਿਕ ਸਥਿਤੀਆਂ ਬਾਰੇ ਲਾਈਵ ਜਾਣਕਾਰੀ ਮਿਲਦੀ ਹੈ, ਜਿਸ ਨੂੰ ਕੰਪਨੀ ਨੇ ਯੂਕਰੇਨ ਵਿੱਚ ਬੰਦ ਕਰ ਦਿੱਤਾ ਹੈ। ਕੰਪਨੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਯੂਕਰੇਨ ਲਈ ਇਸ ਫੀਚਰ ਨੂੰ ਗਲੋਬਲ ਤੌਰ ‘ਤੇ ਡਿਸੇਬਲ ਕਰ ਦਿੱਤਾ ਹੈ। ਗੂਗਲ ਮੁਤਾਬਕ ਇਹ ਕਦਮ ਯੂਕਰੇਨ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਚੁੱਕਿਆ ਗਿਆ ਹੈ। ਇਸ ਫ਼ੀਚਰ ਨੂੰ ਡਿਸੇਬਲ ਕਰਨ ਤੋਂ ਪਹਿਲਾਂ ਕੰਪਨੀ ਨੇ ਖੇਤਰੀ ਅਥਾਰਟੀ ਸਮੇਤ ਹੋਰ ਸਰੋਤਾਂ ਨਾਲ ਗੱਲ ਕੀਤੀ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ Google ਨੇ ਰੂਸੀ ਮੀਡੀਆ RT ਸਮੇਤ ਕਈ ਹੋਰ ਰੂਸੀ ਚੈਨਲਾਂ ਦੀ ਕਮਾਈ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਨ੍ਹਾਂ ਸਾਰੇ ਚੈਨਲਾਂ ਦੀ ਯੂ-ਟਿਊਬ ਇਸ਼ਤਿਹਾਰਾਂ ਰਾਹੀਂ ਹੋਣ ਵਾਲੀ ਕਮਾਈ ਬੰਦ ਕਰ ਦਿੱਤੀ ਗਈ ਹੈ। ਫੇਸਬੁੱਕ ਨੇ ਰੂਸ ‘ਤੇ ਵੀ ਅਜਿਹਾ ਹੀ ਕਦਮ ਚੁੱਕਿਆ ਹੈ, ਜਿਸ ਤੋਂ ਬਾਅਦ ਰੂਸ ਵਿੱਚ ਫੇਸਬੁੱਕ ਦੀ ਪਹੁੰਚ ਸੀਮਤ ਹੋ ਗਈ ਹੈ।
ਇਹ ਵੀ ਪੜ੍ਹੋ: ਕੀਵ ‘ਚ ਹਟਾਇਆ ਗਿਆ ਵੀਕੈਂਡ ਕਰਫਿਊ, ਭਾਰਤੀ ਵਿਦਿਆਰਥੀਆਂ ਨੂੰ ਸਟੇਸ਼ਨ ਜਾਣ ਦੀ ਦਿੱਤੀ ਗਈ ਸਲਾਹ
ਦੱਸ ਦੇਈਏ ਕਿ ਯੂਕਰੇਨ ਅਤੇ ਰੂਸ ਵਿਚਾਲੇ ਅੱਜ ਜੰਗ ਦਾ ਪੰਜਵਾਂ ਦਿਨ ਹੈ । ਇਸ ਦੇ ਨਾਲ ਹੀ ਰੂਸ ਇਸ ਹਮਲੇ ਨੂੰ ਸਪੈਸ਼ਲ ਆਪਰੇਸ਼ਨ ਦੱਸ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਅਸਲ ਦੁਨੀਆ ਦੇ ਨਾਲ-ਨਾਲ ਸਾਈਬਰ ਦੁਨੀਆ ਵਿੱਚ ਵੀ ਜੰਗ ਚੱਲ ਰਹੀ ਹੈ। ਯੂਕਰੇਨ ਨੇ ਰੂਸ ‘ਤੇ ਹਮਲਾ ਕਰਨ ਲਈ ਆਈਟੀ ਆਰਮੀ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਯੂਕਰੇਨ ਦੇ ਉਪ ਪ੍ਰਧਾਨ ਮੰਤਰੀ ਮਿਖਾਈਲੋ ਫੇਡੋਰੋਵ ਨੇ ਸ਼ਨੀਵਾਰ ਨੂੰ ਦਿੱਤੀ ਸੀ ।
ਵੀਡੀਓ ਲਈ ਕਲਿੱਕ ਕਰੋ -: