ਟੈੱਕ ਕੰਪਨੀ ਗੂਗਲ ਨੇ ਆਨਲਾਈਨ ਮਨੀ ਟ੍ਰਾਂਜੈਕਸ਼ਨ ਦੇ ਲਈ ਵਰਤੀ ਜਾਣ ਵਾਲੀ ਆਪਣੀ ਪੇਮੈਂਟ ਐਪ GPay ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਗੂਗਲ ਦਾ ਇਹ ਪੇਮੈਂਟ ਐਪ ਅਮਰੀਕਾ ਵਿੱਚ 4 ਜੂਨ 2024 ਨੂੰ ਬੰਦ ਹੋ ਜਾਵੇਗਾ। ਕੰਪਨੀ ਨੇ ਹ ਫੈਸਲਾ ਸਾਲ 2022 ਵਿੱਚ ਲਾਂਚ ਹੋਏ ਗੂਗਲ ਵਾਲੇਟ ਐਪ ਨੂੰ ਪ੍ਰਮੋਟ ਕਰਨ ਦੇ ਲਈ ਲਿਆ ਹੈ। GPay ਦੇ ਭਾਰਤੀ ਯੂਜ਼ਰਸ ਨੂੰ ਇਸਦੇ ਲਈ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਸਿਰਫ ਅਮਰੀਕਾ ਵਿੱਚ ਬੰਦ ਕੀਤਾ ਗਿਆ ਹੈ। 4 ਜੂਨ ਦੇ ਬਾਅਦ ਇਹ ਐਪ ਭਾਰਤ ਤੇ ਸਿੰਗਾਪੁਰ ਵਿੱਚ ਹੀ ਕੰਮ ਕਰੇਗਾ। ਹੋਰ ਦੇਸ਼ਾਂ ਵਿੱਚ GPay ਦਾ ਸਟੈਂਡਅਲੋਨ ਐਪ ਉਪਲਬਧ ਨਹੀਂ ਰਹੇਗਾ।
ਕੰਪਨੀ ਦੇ ਬਲਾੱਗ ਪੋਸਟ ਦੇ ਅਨੁਸਾਰ ਸਾਰੇ ਯੂਜ਼ਰਸ ਨੂੰ ਗੂਗਲ ਵਾਲੇਟ ਵਿੱਚ ਟ੍ਰਾਂਸਫਰ ਕਰ ਦਿੱਤਾ ਜਾਵੇਗਾ। ਅਮਰੀਕਾ ਵਿੱਚ ਸਟੈਂਡਅਲੋਨ ਗੂਗਲ ਪੇਅ ਐਪ 4 ਜੂਨ ਤੋਂ ਯੂਜ਼ਲੈੱਸ ਹੋ ਜਾਵੇਗਾ। ਯੂਜ਼ਰਸ ਗੂਗਲ ਵਾਲੇਟ ਵਿੱਚ ਇਨ-ਸਟੋਰ ਟੈਪ-ਟੂ-ਪੇਅ ਤੇ ਪੇਮੈਂਟ ਮੈਥਡ ਮੈਨੇਜਮੈਂਟ ਵਰਗੇ ਪਾਪੁਲਰ ਫ਼ੀਚਰਜ਼ ਦੀ ਵਰਤੋਂ ਕਰ ਸਕਣਗੇ। ਅਮਰੀਕਾ ਵਿੱਚ ਗੂਗਲ ਵਾਲੇਟ ਦੀ ਵਰਤੋਂ ਗੂਗਲ ਪੇਅ ਤੋਂ 5 ਗੁਣਾ ਜ਼ਿਆਦਾ ਹੈ।
ਇਹ ਵੀ ਪੜ੍ਹੋ: ਮਾਨਸਾ ਦੀ ਖਿਡਾਰਨ ਨੇ ਕੀਤਾ ਕਮਾਲ, ਏਸ਼ੀਆ ਕੱਪ ਤੀਰਅੰਦਾਜ਼ੀ ਮੁਕਾਬਲਿਆ ‘ਚ ਜਿੱਤਿਆ ਸੋਨ ਤਗਮਾ
ਬਲਾੱਗ ਵਿੱਚ ਦੱਸਿਆ ਗਿਆ ਹੈ ਕਿ Google Pay ਐਪ ਬੰਦ ਹੋਣ ਦੇ ਬਾਅਦ ਅਮਰੀਕੀ ਯੂਜ਼ਰ ਹੁਣ ਐਪ ਜ਼ਰੀਏ ਹੋਰ ਲੋਕਾਂ ਨੂੰ ਨਾ ਤਾਂ ਪੈਸੇ ਭੇਜ ਸਕਣਗੇ ਤੇ ਨਾ ਹੀ ਰਿਸੀਵ ਕਰ ਸਕਣਗੇ। ਕੰਪਨੀ ਨੇ ਅਮਰੀਕੀ ਯੂਜ਼ਰਸ ਨੂੰ ਗੂਗਲ ਵਾਲੇਟ ਐਪ ‘ਤੇ ਸ਼ਿਫਟ ਹੋਣ ਦੀ ਸਲਾਹ ਦਿੱਤੀ ਹੈ। ਗੂਗਲ ਦਾ ਕਹਿਣਾ ਹੈ ਕਿ ਉਹ ਉੱਥੋਂ ਦੇ ਯੂਜ਼ਰਸ ਨੂੰ ਸਮੇਂ-ਸਮੇਂ ਅਪਡੇਟ ਵੀ ਦਿੰਦਾ ਰਹੇਗਾ। ਯੂਜ਼ਰਸ ਆਪਣੇ GPay ਬੈਲੇਂਸ ਨੂੰ ਆਪਣੇ ਅਕਾਊਂਟ ਵਿੱਚ 4 ਜੂਨ 2024 ਦੇ ਬਾਅਦ ਵੀ ਟ੍ਰਾਂਸਫਰ ਕਰ ਸਕਣਗੇ। ਇਸਦੇ ਲਈ ਯੂਜ਼ਰਸ ਨੂੰ ਵੈਬਸਾਈਟ ਦੀ ਵਰਤੋਂ ਕਰਨੀ ਪਵੇਗੀ।