Greto took his revenge on trump: ਅਮਰੀਕਾ: ਰਾਸ਼ਟਰਪਤੀ ਚੋਣਾਂ ਦੇ ਨਤੀਜੇ ਨੂੰ ਲੈ ਕੇ ਦੇਸ਼ ਵਿੱਚ ਸਥਿਤੀ ਅਜੇ ਵੀ ਪੂਰੀ ਤਰਾਂ ਸਪਸ਼ਟ ਨਹੀਂ ਹੋਈ ਹੈ। ਇੱਕ ਪਾਸੇ, ਬਿਡੇਨ ਨੇ 262 ਵੋਟਾਂ ਨਾਲ ਬੜ੍ਹਤ ਹਾਸਿਲ ਕੀਤੀ ਹੋਈ ਹੈ, ਜਦੋਂ ਕਿ ਡੋਨਾਲਡ ਟਰੰਪ ਇਸ ਸਮੇਂ 214 ‘ਤੇ ਹਨ। ਪਰ ਹੁਣ ਨਤੀਜਿਆਂ ਦੇ ਦੌਰਾਨ ਕਾਫੀ ਕੁੱਝ ਹੋਰ ਵੀ ਦਿਲਚਸਪ ਢੰਗ ਨਾਲ ਸਾਹਮਣੇ ਆ ਰਿਹਾ ਹੈ। ਕਿਹਾ ਜਾਂਦਾ ਹੈ ਕਿ ਕਿਸੇ ਤੋਂ ਬਦਲਾ ਉਦੋਂ ਹੀ ਲਿਆ ਜਾਂਦਾ ਹੈ ਜਦੋਂ ਮਾਮਲਾ ਠੰਢਾ ਹੋ ਜਾਂਦਾ ਹੈ। ਸ਼ਾਇਦ 17 ਸਾਲਾਂ ਦੀ ਸਵੀਡਿਸ਼ ਜਲਵਾਯੂ ਵਰਕਰ ਗ੍ਰੇਟਾ ਥੰਬਰਗ ਨੂੰ ਇਹ ਚੰਗੀ ਤਰਾਂ ਪਤਾ ਹੈ, ਤਾਂ ਹੀ ਉਸ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਸ਼ਬਦਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ। ਹਾਲਾਂਕਿ, ਗ੍ਰੇਟਾ ਨੂੰ ਇਸ ਲਈ 11 ਮਹੀਨੇ ਇੰਤਜ਼ਾਰ ਕਰਨਾ ਪਿਆ ਹੈ। 2019 ਵਿੱਚ ਜਦੋਂ ਯੂਐਸ ਮੈਗਜ਼ੀਨ ਟਾਈਮ ਨੇ ਗ੍ਰੇਟਾ ਨੂੰ ਪਰਸਨ ਆਫ਼ ਦਿ ਈਅਰ ਐਲਾਨਿਆ, ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦਾ ਮਖੌਲ ਉਡਾਇਆ ਸੀ। ਹੁਣ ਜਦੋਂ ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਪਿੱਛੇ ਆ ਰਹੇ ਹਨ ਅਤੇ ਵਿਰੋਧੀ ਉਮੀਦਵਾਰ ‘ਤੇ ਚੋਣਾਂ ਵਿੱਚ ਧੋਖਾਧੜੀ ਕਰਨ ਦਾ ਦੋਸ਼ ਲਗਾ ਰਹੇ ਹਨ, ਤਾਂ ਗ੍ਰੇਟਾ ਨੇ ਟਰੰਪ ਦਾ ਉਨ੍ਹਾਂ ਦੇ ਸ਼ਬਦਾਂ ਨਾਲ ਹੀ ਮਜ਼ਾਕ ਉਡਾਇਆ ਹੈ। ਡੋਨਲਡ ਟਰੰਪ ਨੇ ਵੀਰਵਾਰ ਨੂੰ ਇੱਕ ਟਵੀਟ ਕੀਤਾ ਸੀ। ਜਿਸ ਵਿੱਚ ਟਰੰਪ ਨੇ, ‘STOP THE COUNT!’ਲਿਖਿਆ ਸੀ।
ਇਸ ਟਵੀਟ ਦਾ ਜਵਾਬ ਦਿੰਦੇ ਹੋਏ, ਗ੍ਰੇਟਾ ਥੰਬਰਗ ਨੇ ਲਿਖਿਆ, “ਇਹ ਬਹੁਤ ਹਾਸੋਹੀਣਾ ਹੈ। ਡੋਨਾਲਡ ਨੂੰ ਆਪਣੇ ਗੁੱਸੇ ਦੇ ਪ੍ਰਬੰਧਨ ਦੀ ਸਮੱਸਿਆ ‘ਤੇ ਕੰਮ ਕਰਨਾ ਚਾਹੀਦਾ ਹੈ, ਫਿਰ ਦੋਸਤਾਂ ਦੇ ਨਾਲ ਇੱਕ ਪੁਰਾਣੇ ਜ਼ਮਾਨੇ ਦੀ ਫਿਲਮ ਦੇਖਣੀ ਚਾਹੀਦੀ ਹੈ।ਚਿਲ, ਡੋਨਾਲਡ, ਚਿਲ!” ਗ੍ਰੇਟਾ ਨੇ ਆਪਣੇ ਟਵੀਟ ਵਿੱਚ ਉਹੀ ਸ਼ਬਦ ਇਸਤੇਮਾਲ ਕੀਤੇ ਹਨ, ਜੋ ਡੋਨਾਲਡ ਟਰੰਪ ਨੇ ਦਸੰਬਰ 2019 ਵਿੱਚ ਉਸ ਲਈ ਵਰਤੇ ਸਨ। ਟਰੰਪ ਨੇ ਟਾਈਮ ਮੈਗਜ਼ੀਨ ਦੁਆਰਾ ਗ੍ਰੇਟਾ ਨੂੰ ਪਰਸਨ ਆਫ਼ ਦਿ ਯੀਅਰ ਵਜੋਂ ਐਲਾਨੇ ਜਾਣ ਦੀ ਆਲੋਚਨਾ ਕਰਦਿਆਂ ਲਿਖਿਆ ਸੀ, “ਇਹ ਬਹੁਤ ਹਾਸੋਹੀਣਾ ਹੈ। ਗ੍ਰੇਟਾ ਨੂੰ ਆਪਣੇ ਗੁੱਸੇ ਦੇ ਪ੍ਰਬੰਧਨ ਦੀ ਸਮੱਸਿਆ ‘ਤੇ ਕੰਮ ਕਰਨਾ ਚਾਹੀਦਾ ਹੈ, ਫਿਰ ਦੋਸਤਾਂ ਦੇ ਨਾਲ ਇੱਕ ਪੁਰਾਣੇ ਜ਼ਮਾਨੇ ਦੀ ਫਿਲਮ ਦੇਖਣੀ ਚਾਹੀਦੀ ਹੈ! ਚਿਲ, ਗ੍ਰੇਟਾ , ਚਿਲ!” ਦੱਸ ਦੇਈਏ ਕਿ ਅਮਰੀਕੀ ਚੋਣਾਂ ਵਿੱਚ ਪਿਛੜ ਜਾਣ ਤੋਂ ਬਾਅਦ ਡੌਨਲਡ ਟਰੰਪ ਨੇ ਵੋਟਾਂ ਚੋਰੀ ਕਰਨ ਦਾ ਦੋਸ਼ ਲਗਾਇਆ ਹੈ ਅਤੇ ਸੁਪਰੀਮ ਕੋਰਟ ਦਾ ਰੁੱਖ ਵੀ ਕੀਤਾ ਹੈ। ਇਸ ਤੋਂ ਇਲਾਵਾ ਟਰੰਪ ਨੇ ਚੋਣਾਂ ਵਿੱਚ ਧੋਖਾਧੜੀ ਦੇ ਕਈ ਗੈਰ ਰਸਮੀ ਇਲਜ਼ਾਮ ਵੀ ਲਗਾਏ। ਉਨ੍ਹਾਂ ਵੋਟਾਂ ਦੀ ਗਿਣਤੀ ਬੰਦ ਕਰਨ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਦਾ ਵਿਰੋਧੀ ਜੋ ਬਿਡੇਨ ਉਨ੍ਹਾਂ ਤੋਂ ਅੱਗੇ ਚੱਲ ਰਿਹਾ ਹੈ।