ਅਮਰੀਕੀ ਸਕੂਲਾਂ ਵਿਚ ਹਿੰਦੀ ਨੂੰ ਵਰਲਡ ਲੈਂਗਵੇਂਜ ਵਜੋਂ ਪੜ੍ਹਾਉਣ ਦਾ ਫੈਸਲਾ ਲਿਆ ਗਿਆ ਹੈ। ਸਿਲੀਕਾਨ ਵੈਲੀ ਵਜੋਂ ਮਸ਼ਹੂਰ ਅਮਰੀਕੀ ਸ਼ਹਿਰ ਕੈਲੀਫੋਰਨੀਆ ਦੇ ਦੋ ਸਰਕਾਰੀ ਸਕੂਲਾਂ ਵਿਚ ਹਿੰਦੀ ਭਾਸ਼ਾ ਦੀ ਪੜ੍ਹਾਈ ‘ਤੇ ਅਹਿਮ ਫੈਸਲਾ ਹੋਇਆ ਹੈ। ਫ੍ਰੇਮੋਂਟ ਵਿਚ ਵੱਡੇ ਭਾਰਤੀ ਅਮਰੀਕੀ ਭਾਈਚਾਰੇ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਇਥੇ ਰਹਿਣ ਵਾਲੇ ਲੋਕ ਆਪਣੇ ਬੱਚਿਆਂ ਨੂੰ ਸਕੂਲਾਂ ਵਿਚ ਹਿੰਦੀ ਸਿਖਾਉਣ ਦੀ ਮੰਗ ਕਰ ਰਹੇ ਸਨ। ਕੈਲੀਫੋਰਨੀਆ ਦੇ ਫ੍ਰੇਮੋਂਟ ਵਿਚ ਭਾਰਤੀ ਅਮਰੀਕੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਅਜਿਹੇ ਵਿਚ 2 ਸਰਕਾਰੀ ਸਕੂਲਾਂ ਵਿਚ ਹਿੰਦੀ ਨੂੰ ਵਿਕਲਪਿਕ ਵਿਸ਼ੇ ਵਜੋਂ ਪੜ੍ਹਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ।
ਫ੍ਰੇਮੋਂਟ ਯੂਨਾਈਫਾਈਡ ਸਕੂਲ ਡਿਸਟ੍ਰਿਕਟ ਬੋਰਡ ਨੇ ਹਿੰਦੀ ਦੀ ਪੜ੍ਹਾਈ ਲਈ ਪਾਇਲਟ ਪ੍ਰੋਗਰਾਮ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਇਸ ਲਈ 17 ਜਨਵਰੀ ਨੂੰ 4-1 ਨਾਲ ਮਤਦਾਨ ਕੀਤਾ ਗਿਆ। ਅਗਸਤ ਵਿਚ ਸ਼ੁਰੂ ਹੋਣ ਵਾਲੇ 2024-25 ਸੈਸ਼ਨ ਵਿਚ ਹਾਰਨਰ ਮਿਡਲ ਸਕੂਲ ਤੇ ਇਰਵਿੰਗਟਨ ਹਾਈ ਸਕੂਲ ਦੇ ਸਿਲੇਬਸ ਵਿਚ ਹਿੰਦੀ ਨੂੰ ਸ਼ਾਮਲ ਕੀਤਾ ਜਾਵੇਗਾ।
ਹਾਰਨਰ ਮਿਡਲ ਸਕੂਲ ਤੇ ਇਰਵਿੰਗਟਨ ਹਾਈ ਸਕੂਲ ਵਿਚ 65 ਫੀਸਦੀ ਵਿਦਿਆਰਥੀ ਆਬਾਦੀ ਭਾਰਤੀ ਅਮਰੀਕੀ ਹੈ। ਪੂਰੇ ਜ਼ਿਲ੍ਹੇ ਵਿਚ ਕੁੱਲ 29 ਪ੍ਰਾਇਮਰੀ, ਪੰਜ ਮਿਡਲ ਅਤੇ ਪੰਜ ਹਾਈ ਸਕੂਲ ਹਨ। ਮੈਂਬਰ ਵਿਵੇਕ ਪ੍ਰਸਾਦ, ਸ਼ੈਰਨ ਕੋਕੋ, ਲੈਰੀ ਸਵੀਨੀ ਅਤੇ ਪ੍ਰਧਾਨ ਯਾਜਿੰਗ ਝਾਂਗ, ਜੋ ਕਿ FUSD ਬੋਰਡ ਦੀ ਮੀਟਿੰਗ ਵਿੱਚ ਸ਼ਾਮਲ ਹੋਏ, ਨੇ ਹਿੰਦੀ ਭਾਸ਼ਾ ਸਿਖਾਉਣ ਦੇ ਪ੍ਰਸਤਾਵ ਦਾ ਸਮਰਥਨ ਕੀਤਾ। ਉਨ੍ਹਾਂ ਨੇ ਆਪਣੇ ਫੈਸਲੇ ਵਿੱਚ ਵਿਦਿਆਰਥੀਆਂ ਦੀ ਭਲਾਈ ਨੂੰ ਮੁੱਖ ਕਾਰਕ ਦੱਸਿਆ।
ਇਹ ਵੀ ਪੜ੍ਹੋ : ਚੀਨ ਦੇ ਸਕੂਲ ‘ਚ ਲੱਗੀ ਭਿਆਨਕ ਅੱ/ਗ, 13 ਵਿਦਿਆਰਥੀਆਂ ਸਣੇ 21 ਲੋਕਾਂ ਦੀ ਮੌ.ਤ, ਕਈ ਜ਼ਖਮੀ
ਪ੍ਰਸਤਾਵ ਦਾ ਸਮਰਥਨ ਕਰਨ ਵਾਲੇ ਟਰੱਸਟੀ ਵਿਵੇਕ ਪ੍ਰਸਾਦ ਨੇ ਕਿਹਾ ਕਿ ਮੈਂ ਹਿੰਦੀ ਭਾਸ਼ਾ ਦੀ ਪੜ੍ਹਾਈ ਦਾ ਫੈਸਲਾ ਲੈਣ ਨੂੰ ਇਥੇ ਰਹਿਣ ਵਾਲੇ ਭਾਈਚਾਰੇ ਲਈ ਅਹਿਮ ਫੈਸਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ 2 ਸਰਕਾਰੀ ਸਕੂਲਾਂ ਵਿਚ ਹਿੰਦੀ ਪੜ੍ਹਾਈ ਦੀ ਸ਼ੁਰੂਆਤ ਸਫਲ ਹੁੰਦੀ ਹੈ ਤੇ ਇਸ ਤੋਂ ਪ੍ਰੇਰਿਤ ਹੋ ਕੇ ਹੋਰ ਸਕੂਲ ਵੀ ਹਿੰਦੀ ਦੀ ਪੜ੍ਹਾਈ ਆਫਰ ਕਰਨਾ ਚਾਹੁਣ ਤਾਂ ਭਵਿੱਖ ਵਿਚ ਅਜਿਹਾ ਕੀਤਾ ਜਾ ਸਕੇਗਾ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”