ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ 17-17 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਖਾਨ ਨੂੰ ਪਹਿਲੀ ਵਾਰ 9 ਮਈ 2023 ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਅਗਸਤ 2023 ਵਿੱਚ ਤੋਸ਼ਾਖਾਨਾ ਮਾਮਲੇ ਵਿੱਚ ਦੁਬਾਰਾ ਗ੍ਰਿਫ਼ਤਾਰ ਕੀਤਾ ਗਿਆ ਸੀ। ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਅਤੇ ਵਿਸ਼ਵ ਕੱਪ ਜੇਤੂ ਕ੍ਰਿਕਟ ਕਪਤਾਨ ਲਈ ਇਹ ਨਵੀਂ ਸਜ਼ਾ ਅਜਿਹੇ ਸਮੇਂ ਆਈ ਹੈ ਜਦੋਂ ਪਾਕਿਸਤਾਨ ਦੀ ਸਰਕਾਰ ਜੇਲ੍ਹ ਦੇ ਅੰਦਰ ਇਮਰਾਨ ਖਾਨ ਨਾਲ ਕਥਿਤ ਦੁਰਵਿਵਹਾਰ ਲਈ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ। ਸੰਯੁਕਤ ਰਾਸ਼ਟਰ ਨੇ ਵੀ ਖਾਨ ਨੂੰ ਇਕਾਂਤ ਕੈਦ ਤੋਂ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਪਾਕਿਸਤਾਨੀ ਮੀਡੀਆ ਮੁਤਾਬਕ ਇੱਕ ਵਿਸ਼ੇਸ਼ ਅਦਾਲਤ ਨੇ ਸ਼ਨੀਵਾਰ ਨੂੰ ਤੋਸ਼ਾਖਾਨਾ 2 ਮਾਮਲੇ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸੰਸਥਾਪਕ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ 17-17 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਜੱਜ ਸੈਂਟਰਲ ਸ਼ਾਹਰੁਖ ਅਰਜੁਮੰਦ ਨੇ ਅਦਿਆਲਾ ਜੇਲ੍ਹ ਵਿੱਚ 80 ਸੁਣਵਾਈਆਂ ਤੋਂ ਬਾਅਦ ਫੈਸਲਾ ਸੁਣਾਇਆ। ਇਹ ਮਾਮਲਾ ਇੱਕ ਮਹਿੰਗੇ ਬੁਲਗਾਰੀ ਗਹਿਣਿਆਂ ਦੇ ਸੈੱਟ ਨੂੰ ਮਾਮੂਲੀ ਕੀਮਤ ਨਾਲ ਖਰੀਦਣ ਨਾਲ ਜੁੜਿਆ ਹੈ।

ਪਾਕਿਸਤਾਨੀ ਮੀਡੀਆ ਮੁਤਾਬਕ ਇਹ ਮਾਮਲਾ ਇੱਕ ਮਹਿੰਗੇ ਬੁਲਗਾਰੀ ਗਹਿਣਿਆਂ ਦੇ ਸੈੱਟ ਦੀ ਖਰੀਦ ਨਾਲ ਜੁੜਿਆ ਹੈ, ਜੋ ਕਿ ਮਈ 2021 ਵਿੱਚ ਸਾਊਦੀ ਕਰਾਊਨ ਪ੍ਰਿੰਸ ਵੱਲੋਂ ਇਮਰਾਨ ਨੂੰ ਇੱਕ ਸਰਕਾਰੀ ਦੌਰੇ ਦੌਰਾਨ ਤੋਹਫ਼ੇ ਵਿੱਚ ਦਿੱਤਾ ਗਿਆ ਸੀ। ਦੋਸ਼ ਹੈ ਕਿ ਇਸ ਨੂੰ ਕਾਫ਼ੀ ਘੱਟ ਕੀਮਤ ‘ਤੇ ਖਰੀਦਿਆ ਗਿਆ ਸੀ। ਵਿਸ਼ੇਸ਼ ਜੱਜ ਸੈਂਟਰਲ ਸ਼ਾਹਰੁਖ ਅਰਜੁਮੰਡ ਨੇ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਸੁਣਵਾਈ ਦੌਰਾਨ ਫੈਸਲਾ ਸੁਣਾਇਆ, ਜਿੱਥੇ ਇਮਰਾਨ ਕੈਦ ਹੈ।
ਇਮਰਾਨ ਨੂੰ ਕੁੱਲ 17 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਉਨ੍ਹਾਂ ਨੂੰ ਪਾਕਿਸਤਾਨ ਪੀਨਲ ਕੋਡ ਦੀ ਧਾਰਾ 34 (ਸਾਂਝੀ ਇਰਾਦਾ) ਅਤੇ 409 (ਅਪਰਾਧਿਕ ਵਿਸ਼ਵਾਸ ਉਲੰਘਣਾ) ਦੇ ਤਹਿਤ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਭ੍ਰਿਸ਼ਟਾਚਾਰ ਰੋਕਥਾਮ ਐਕਟ ਦੀ ਧਾਰਾ 5(2) (ਜਨਤਕ ਸੇਵਕਾਂ ਵੱਲੋਂ ਅਪਰਾਧਿਕ ਦੁਰਵਿਵਹਾਰ) ਦੇ ਤਹਿਤ ਸੱਤ ਸਾਲ ਦੀ ਸਜ਼ਾ ਸੁਣਾਈ ਗਈ। ਬੁਸ਼ਰਾ ਬੀਬੀ ਨੂੰ ਵੀ ਇਨ੍ਹਾਂ ਹੀ ਧਾਰਾਵਾਂ ਦੇ ਤਹਿਤ ਕੁੱਲ 17 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਇਹ ਵੀ ਪੜ੍ਹੋ : ਪੰਜਾਬ ‘ਚ ਰੇਲ ਰੋਕੋ ਅੰਦੋਲਨ ਮੁਲਤਵੀ, ਸਰਕਾਰ ਨਾਲ ਮੰਗਾਂ ‘ਤੇ ਬਣੀ ਸਹਿਮਤੀ ਮਗਰੋਂ ਕਿਸਾਨਾਂ ਦਾ ਫੈਸਲਾ
ਰਿਪੋਰਟਾਂ ਮੁਤਾਬਕ ਦੋਵਾਂ ਨੂੰ 16.4 ਮਿਲੀਅਨ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਕਾਨੂੰਨ ਮੁਤਾਬਕ ਜੁਰਮਾਨਾ ਅਦਾ ਨਾ ਕਰਨ ‘ਤੇ ਵਾਧੂ ਜੇਲ੍ਹ ਦੀ ਸਜ਼ਾ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
























