ਭਾਰਤ ਤੇ ਰੂਸ ਵਿਚ ਸਬੰਧ ਪਹਿਲਾਂ ਤੋਂ ਕਾਫੀ ਮਜ਼ਬੂਤ ਰਹੇ ਹਨ ਪਰ ਹੁਣ ਇਨ੍ਹਾਂ ਸਬੰਧਾਂ ਵਿਚ ਇਕ ਹੋਰ ਅਧਿਆਏ ਜੁੜਨ ਜਾ ਰਿਹਾ ਹੈ। ਭਾਰਤ ਤੇ ਰੂਸ ਵਿਚ ਵੱਡਾ ਸਮਝੌਤਾ ਹੋ ਸਕਦਾ ਹੈ। ਰੂਸ ਤੇ ਭਾਰਤ ਨਾਗਰਿਕਾਂ ਦੀ ਇਕ-ਦੂਜੇ ਦੇ ਦੇਸ਼ਾਂ ਵਿਚ ਆਵਾਜਾਈ ਨੂੰ ਆਸਾਨ ਬਣਾਉਣ ਲਈ ਜੂਨ ਵਿਚ ਦੋ-ਪੱਖੀ ਸਮਝੌਤੇ ‘ਤੇ ਵਿਚਾਰ-ਚਰਚਾ ਸ਼ੁਰੂ ਕਰਨਗੇ। ਰੂਸ ਦੇ ਮੰਤਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਰੂਸ ਤੇ ਭਾਰਤੀ ਸੈਲਾਨੀ ਨੂੰ ਮਜ਼ਬੂਤ ਕਰਨ ਲਈ ਬਿਨਾਂ ਵੀਜ਼ਾ ਇਕ-ਦੂਜੇ ਦੇ ਦੇਸ਼ ਵਿਚ ਜਾਣ ਲਈ ਸਮਝੌਤਾ ਕਰਨ ਦੇ ਕਰੀਬ ਹੈ।
‘ਰੂਸ ਅਤੇ ਭਾਰਤ ਆਪਣੇ ਸੈਰ-ਸਪਾਟਾ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਉਮੀਦ ਰੱਖਦੇ ਹਨ ਕਿਉਂਕਿ ਉਹ ਵੀਜ਼ਾ-ਮੁਕਤ ਸਮੂਹ ਟੂਰਿਸਟ ਐਕਸਚੇਂਜ ਸ਼ੁਰੂ ਕਰਨ ਦੀ ਤਿਆਰੀ ਕਰਦੇ ਹਨ। ਸਾਲ ਦੇ ਅੰਤ ਤੱਕ ਦੁਵੱਲੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਉਦੇਸ਼ ਨਾਲ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦਾ ਪਹਿਲਾ ਦੌਰ ਜੂਨ ‘ਚ ਹੋਵੇਗਾ।
ਇਹ ਵੀ ਪੜ੍ਹੋ : ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਨੇ ਨੈਸ਼ਨਲ ਹਾਈਵੇ ‘ਤੇ ਖੜ੍ਹੇ ਟਿੱਪਰ ਨੂੰ ਮਾਰੀ ਟੱਕਰ, ਕਈ ਯਾਤਰੀ ਜ਼ਖਮੀ
ਨਿਕਿਤਾ ਕੋਂਦ੍ਰਤਯੇਵ ਦੇ ਅਨੁਸਾਰ, ਰੂਸ ਭਾਰਤ ਨਾਲ ਅਜਿਹੇ ਸਮਝੌਤਿਆਂ ਨੂੰ ਦੁਹਰਾਉਣ ਦੀ ਯੋਜਨਾ ਬਣਾ ਰਿਹਾ ਹੈ ਜੋ ਪਹਿਲਾਂ ਹੀ ਚੀਨ ਅਤੇ ਈਰਾਨ ਨਾਲ ਕੀਤੇ ਗਏ ਹਨ। ਰੂਸ ਅਤੇ ਚੀਨ ਨੇ ਪਿਛਲੇ ਸਾਲ 1 ਅਗਸਤ ਨੂੰ ਵੀਜ਼ਾ-ਮੁਕਤ ਗਰੁੱਪ ਟੂਰ ਦੇ ਅਦਾਨ-ਪ੍ਰਦਾਨ ਦੀ ਸ਼ੁਰੂਆਤ ਕੀਤੀ ਸੀ। ਉਸੇ ਦਿਨ, ਰੂਸ ਨੇ ਈਰਾਨ ਦੇ ਨਾਲ ਵੀ ਇਸੇ ਤਰ੍ਹਾਂ ਦੇ ਸਮਝੌਤੇ ਨੂੰ ਅਮਲੀ ਜਾਮਾ ਪਹਿਨਾਇਆ ਸੀਤਾਂ ਜੋ ਨਵੇਂ ਯੁੱਗ ਦੇ ਸੈਲਾਨੀ ਸਹਿਯੋਗ ਨੂੰ ਬੜ੍ਹਾਵਾ ਮਿਲ ਸਕੇ।
ਵੀਡੀਓ ਲਈ ਕਲਿੱਕ ਕਰੋ -: