ਇਜ਼ਰਾਈਲ ਤੇ ਹਮਾਸ ਵਿਚ ਯੁੱਧ ਪਿਛਲੇ ਕੁਝ ਦਿਨਾਂ ਤੋਂ ਯੁੱਧ ਜਾਰੀ ਹੈ। ਇਸ ਯੁੱਧ ਦੀ ਵਜ੍ਹਾ ਨਾਲ ਆਮ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਹਜ਼ਾਰਾਂ ਲੋਕਾਂ ਦਾ ਘਰ ਉਜੜ ਗਿਆ ਹੈ। ਖਾਣ ਲਈ ਖਾਣਾ ਨਹੀਂ ਹੈ ਤੇ ਪਿਆਸ ਬੁਝਾਉਣ ਲਈ ਸਾਫ ਪਾਣੀ ਵੀ ਨਹੀਂ ਹੈ। ਲੋਕ ਖੁੱਲ੍ਹੀਆਂ ਸੜਕਾਂ ‘ਤੇ ਸੌਣ ਨੂੰ ਮਜਬੂਰ ਹੈ। ਇਸ ਦਰਮਿਆ ਫਲਸਤੀਨੀਆਂ ਦੀ ਮਦਦ ਲਈ ਭਾਰਤ ਅੱਗੇ ਆਇਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਰਮ ਬਾਗਚੀ ਨੇ ਕਿਹਾ ਕਿ ਭਾਰਤ ਨੇ ਫਲਸਤੀਨੀ ਲੋਕਾਂ ਲਈ ਮਨੁੱਖੀ ਸਹਾਇਤਾ ਭੇਜੀ ਹੈ ਜਿਸ ਵਿਚ ਦਵਾਈਆਂ ਤੇ ਰਾਹਤ ਸਮੱਗਰੀ ਸ਼ਾਮਲ ਹੈ।
ਅਰਿੰਦਮ ਬਾਗਚੀ ਨੇ ਕਿਹਾ ਕਿ ਡਾਕਟਰੀ ਸਪਲਾਈ ਵਿਚ ਜ਼ਰੂਰੀ ਜੀਵਨ ਰੱਖਿਅਕ ਦਵਾਈਆਂ ਤੇ ਐਮਰਜੈਂਸੀ ਚਕਿਤਸਾ ਹਾਲਾਤਾਂ ਨਾਲ ਨਿਪਟਣ ਦੇ ਉਦੇਸ਼ ਨਾਲ ਸੁਰੱਖਿਆਤਮਕ ਤੇ ਸਰਜੀਕਲ ਚੀਜ਼ਾਂ ਸ਼ਾਮਲ ਹਨ। ਇਸ ਦੇ ਨਾਲ ਹੀ ਤਤਕਾਲ ਰਾਹਤ ਲਈ ਮਨੁੱਖੀ ਸਹਾਇਤਾ ਵਿਚ ਤਰਲ ਪਦਾਰਥ ਤੇ ਦਰਦ ਨਿਵਾਰਕ ਦਵਾਈਆਂ ਨੂੰ ਸ਼ਾਮਲ ਕੀਤਾ ਗਿਆ ਹੈ। ਲਗਭਗ 32 ਟਨ ਵਜ਼ਨੀ ਰਾਹਤ ਸਮੱਗਰੀ ਵਿਚ ਟੈਂਟ, ਸਲੀਪਿੰਗ ਬੈਗ, ਤ੍ਰਿਰਪਾਲ, ਦਵਾਈਆਂ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ : ਮੋਗਾ ‘ਚ ਕਾਰ ਤੇ ਟਰੱਕ ਦੀ ਆਪਸ ‘ਚ ਭਿਆ.ਨਕ ਟੱ.ਕਰ, ਹਾਦਸੇ ‘ਚ ਕਾਰ ਸਵਾਰ ਦੀ ਮੌ.ਤ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਭਾਰਤ ਰਾਹਤ ਸਮੱਗਰੀ ਲੈ ਕੇ ਭਾਰਤ ਰਾਹਤ ਸਮੱਗਰੀ ਲੈ ਕੇ ਭਾਰਤੀ ਹਵਾਈ ਫੌਜ ਦਾ C17 ਜਹਾਜ਼ ਸਵੇਰੇ 8 ਵਜੇ ਹਿੰਡਨ ਏਅਰਬੇਸ ਤੋਂ ਰਵਾਨਾ ਹੋਇਆ। ਇਹ ਦੁਪਹਿਰ 3 ਵਜੇ ਇਕ ਮਿਸਰ ਦੇ ਐਲ-ਅਰਿਸ਼ ਹਵਾਈ ਅੱਡੇ ‘ਤੇ ਉਤਰੇਗਾ। ਇਥੋਂ ਟਰੱਕਾਂ ਦੀ ਮਦਦ ਨਾਲ ਅੱਗੇ ਰਾਹਤ ਸਮੱਗਰੀ ਪਹੁੰਚਾਈ ਜਾਵੇਗੀ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਫਲਸਤੀਨੀ ਲੋਕਾਂ ਨੂੰ ਮਨੁੱਖੀ ਸਹਾਇਤਾ ਭੇਜ ਰਿਹਾ ਹੈ। ਫਲਸਤੀਨੀ ਲੋਕਾਂ ਲਈ ਲਗਭਗ 6.5 ਟਨ ਚਕਿਤਸਾ ਸਹਾਇਤਾ ਤੇ 32 ਟਨ ਆਪਦਾ ਰਾਹਤ ਸਮੱਗਰੀ ਲੈ ਕੇ IAF ਦਾ ਜਹਾਜ਼ C-17 ਮਿਸਰ ਦੇ ਐਲ-ਅਰਿਸ਼ ਹਵਾਈ ਅੱਡੇ ਲਈ ਰਵਾਨਾ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: