ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਦਿੱਤੇ ਸੰਬੋਧਨ ਵਿੱਚ ਵੀ ਕਸ਼ਮੀਰ ਦਾ ਰਾਗ ਗਾਇਆ ਹੈ। ਇਮਰਾਨ ਖਾਨ ਨੇ ਕਿਹਾ ਕਿ ਦੱਖਣੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਜੰਮੂ-ਕਸ਼ਮੀਰ ਵਿਵਾਦ ਦੇ ਹੱਲ ‘ਤੇ ਨਿਰਭਰ ਹੈ।
ਇਮਰਾਨ ਖਾਨ ਦੇ ਇਸ ਪ੍ਰੋਪੋਗੰਡੇ ਦਾ ਭਾਰਤ ਦੀ ਇੱਕ ਜੂਨੀਅਰ ਅਫਸਰ ਵੱਲੋਂ ਕਰਾਰਾ ਜਵਾਨ ਦਿੱਤਾ ਗਿਆ ਹੈ। ਭਾਰਤ ਵੱਲੋਂ ਸਨੇਹਾ ਦੂਬੇ ਨੇ ਜਵਾਬ ਦਿੰਦਿਆਂ ਕਿਹਾ ਕਿ ਪਾਕਿਸਤਾਨ ਇੱਕ ਅਜਿਹਾ ਦੇਸ਼ ਹੈ, ਜਿੱਥੇ ਅਤਿਵਾਦੀ ਬਿਨ੍ਹਾਂ ਕਿਸੇ ਕ-ਟੋਕ ਆ ਜਾ ਸਕਦੇ ਹਨ।
ਭਾਰਤ ਨੇ ਕਿਹਾ ਕਿ ਪਾਕਿਸਤਾਨ ਅੱਗ ਲਗਾਉਣ ਵਾਲਾ ਹੈ ਜਦਕਿ ਉਹ ਖੁਦ ਨੂੰ ਅੱਗ ਬੁਝਾਉਣ ਵਾਲੇ ਦੇ ਰੂਪ ਵਿਚ ਪੇਸ਼ ਕਰਨ ਦਾ ਦਿਖਾਵਾ ਕਰਦਾ ਹੈ ਅਤੇ ਪੂਰੀ ਦੁਨੀਆਂ ਨੂੰ ਉਸ ਦੀਆਂ ਨੀਤੀਆਂ ਕਾਰਨ ਮੁਸ਼ਕਿਲ ਹੁੰਦੀ ਹੈ ਕਿਉਂਕਿ ਉਹ ਅੱਤਵਾਦ ਨੂੰ ਪਾਲਦਾ ਹੈ ।
ਪਾਕਿਸਤਾਨ ਗੁਆਂਢੀ ਦੇਸ਼ਾਂ ਨੂੰ ਨੁਕਸਾਨ ਪਹੁੰਚਾਉਣ ਦੀ ਉਮੀਦ ਵਿੱਚ ਅੱਤਵਾਦੀਆਂ ਨੂੰ ਪਾਲਦਾ ਹੈ । ਦੂਬੇ ਨੇ ਕਿਹਾ ਕਿ ਇਹ ਖੇਦਜਨਕ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਪਾਕਿਸਤਾਨ ਦੇ ਨੇਤਾ ਨੇ UN ਦੇ ਅੰਤਰਰਾਸ਼ਟਰੀ ਸਟੇਜ ਦੀ ਦੁਰਵਰਤੋਂ ਕੀਤੀ ਹੈ ਤਾਂ ਜੋ ਦੁਨੀਆ ਦਾ ਧਿਆਨ ਉਨ੍ਹਾਂ ਦੇ ਦੇਸ਼ ਦੀ ਖਰਾਬ ਹਾਲਤ ਤੋਂ ਹਟਾਇਆ ਜਾ ਸਕੇ। ਜਿੱਥੇ ਅੱਤਵਾਦੀ ਸ਼ਰੇਆਮ ਘੁੰਮਦੇ ਹਨ।
ਉਨ੍ਹਾਂ ਕਿਹਾ ਕਿ UN ਦੇ ਮੈਂਬਰ ਜਾਣਦੇ ਹਨ ਕਿ ਪਾਕਿਸਤਾਨ ਦਾ ਅੱਤਵਾਦੀਆਂ ਨੂੰ ਸਮਰਥਨ, ਪਨਾਹ ਦੇਣ ਦਾ ਲੰਬਾ ਇਤਿਹਾਸ ਰਿਹਾ ਹੈ। ਇਹ ਇੱਕ ਅਜਿਹਾ ਦੇਸ਼ ਹੈ, ਜੋ ਪੂਰੇ ਵਿਸ਼ਵ ਵਿੱਚ ਅੱਤਵਾਦੀਆਂ ਦੀ ਟ੍ਰੇਨਿੰਗ, ਫੰਡਿੰਗ ਤੇ ਹਥਿਆਰ ਲਈ ਜਾਣਿਆ ਜਾਂਦਾ ਹੈ।
ਦੱਸ ਦੇਈਏ ਕਿ ਇਮਰਾਨ ਖਾਨ ਨੇ ਪਾਕਿਸਤਾਨ ਤੋਂ ਹੀ ਡਿਜੀਟਲ ਮਾਧਿਅਮ ਤੋਂ UN ਵਿੱਚ ਆਪਣਾ ਭਾਸ਼ਣ ਦਿੱਤਾ ਤੇ ਕਸ਼ਮੀਰ ਦਾ ਮੁੱਦਾ ਚੁੱਕਿਆ। ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਸ਼ਾਂਤੀ ਤਾਂ ਚਾਹੁੰਦਾ ਹੈ। ਹਾਲਾਂਕਿ ਦੁਹਰਾਇਆ ਕਿ ਦੱਖਣੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਉਦੋਂ ਆਵੇਗੀ, ਜਦੋਂ ਜੰਮੂ-ਕਸ਼ਮੀਰ ਵਿਵਾਦ ਦਾ ਹੱਲ ਹੋਵੇਗਾ।