ਅਮਰੀਕਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਹਿਊਸਟਨ ਸ਼ਹਿਰ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ 52 ਸਾਲਾ ਭਾਰਤੀ-ਅਮਰੀਕੀ ਡਾਕਟਰ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਮਿੰਨੀ ਵੇਟਿਕਲ ਦੇ ਰੂਪ ਵਿੱਚ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਮੂਲ ਰੂਪ ਵਿੱਚ ਕੇਰਲ ਦੇ ਏਰਨਾਕੁਲਮ ਜ਼ਿਲ੍ਹੇ ਦੇ ਰਾਮਾਮੰਗਲਮ ਦੀ ਰਹਿਣ ਵਾਲੀ ਸੀ ਜੋ ਆਪਣੇ ਪਰਿਵਾਰ ਨਾਲ ਹਿਊਸਟਨ ਵਿੱਚ ਰਹਿੰਦੀ ਸੀ । ਉਹ ਡਾਂਸ ਅਤੇ ਬਲੌਗਿੰਗ ਦੀ ਸ਼ੌਕੀਨ ਸੀ ਅਤੇ ਪੰਜ ਬੱਚਿਆਂ ਦੀ ਮਾਂ ਸੀ।
ਹਿਊਸਟਨ ਸਥਿਤ ਇੱਕ ਟੈਲੀਵਿਜ਼ਨ ਚੈਨਲ ਦੇ ਮੁਤਾਬਕ ਮਿੰਨੀ ਬੁੱਧਵਾਰ ਨੂੰ ਕਿਸੇ ਕੰਮ ਲਈ ਇਕ ਕਾਰ ਵਿੱਚ ਕਿਤੇ ਜਾ ਰਹੀ ਸੀ, ਉਸ ਦੌਰਾਨ ਇੱਕ ਤੇਜ਼ ਰਫਤਾਰ ਮੋਟਰਸਾਈਕਲ ਨੇ ਉਸ ਨੂੰ ਟੱਕਰ ਮਾਰ ਦਿੱਤੀ । ਮ੍ਰਿਤਕ ਡਾਕਟਰ ਬੇਲਰ ਯੂਨੀਵਰਸਿਟੀ ਵਿੱਚ ਇੱਕ ਫੈਕਲਟੀ ਮੈਂਬਰ ਸੀ ਅਤੇ ਮੁੱਖ ਤੌਰ ਤੇ ਹੈਰਿਸ ਹੈਲਥ ਕਲੀਨਿਕਾਂ ਵਿੱਚ ਕੰਮ ਕਰਦੀ ਸੀ। ਰਿਪੋਰਟ ਦੇ ਅਨੁਸਾਰ ਬਾਯਲਰ ਯੂਨੀਵਰਸਿਟੀ ਵਿੱਚ ਮਿੰਨੀ ਨਾਲ ਕੰਮ ਕਰਨ ਵਾਲੇ ਇੱਕ ਸਾਥੀ ਨੇ ਦੱਸਿਆ ਕਿ ਉਸ ਨੇ ਹੈਰਿਸ ਹੈਲਥ ਕਲੀਨਿਕ ਵਿੱਚ ਕੰਮ ਕੀਤਾ, ਨਾਲ ਹੀ ਉਸਨੇ ਆਪਣੀ ਜ਼ਿੰਦਗੀ ਗਰੀਬਾਂ ਲਈ ਕੰਮ ਕਰਨ ਲਈ ਸਮਰਪਿਤ ਕਰ ਦਿੱਤਾ । ਦੋਸਤਾਂ ਅਤੇ ਪਰਿਵਾਰ ਨੇ ਉਸਨੂੰ ਇੱਕ ਦੂਤ, ਨਿਮਰ ਅਤੇ ਨਿਰਸਵਾਰਥ ਸੇਵਾ ਦੇ ਨਾਲ ਦਿਆਲੂ ਦੱਸਿਆ।
ਇਹ ਵੀ ਪੜ੍ਹੋ: ਮੈਲਬੋਰਨ : ਸੜਕ ਹਾਦਸੇ ‘ਚ ਮੋਗਾ ਦੇ ਸੁਖਦੀਪ ਸਿੰਘ ਦੀ ਮੌਤ, ਫਰਵਰੀ ‘ਚ ਆਉਣਾ ਸੀ ਭਾਰਤ
ਰਿਪੋਰਟ ਵਿੱਚ ਕਿਹਾ ਗਿਆ ਕਿ ਸੇਲੇਸਟਾਈਨ ਨੇ ਆਪਣੀ ਪਤਨੀ ਬਾਰੇ ਦੱਸਿਆ ਕਿ ਉਹ ਹੋਰ ਚੀਜ਼ਾਂ ਦੇ ਨਾਲ-ਨਾਲ ਉਹ ਇੱਕ ਸ਼ੌਕੀਨ ਡਾਂਸਰ, ਪੇਂਟਰ, ਬਲੌਗਰ ਅਤੇ ਹਰ ਚੀਜ਼ ਵਿੱਚ ਚੰਗੀ ਸੀ। ਇਸ ਤੋਂ ਇਲਾਵਾ ਮਿੰਨੀ ਬਾਰੇ ਉਨ੍ਹਾਂ ਦੀ ਬੇਟੀ ਪੂਜਾ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਸਾਡੇ ਲਈ ਸਭ ਤੋਂ ਮਹੱਤਵਪੂਰਨ ਸਮਾਂ ਕੱਢਿਆ। ਪੂਜਾ ਪੰਜ ਬੱਚਿਆਂ ਵਿੱਚੋਂ ਸਭ ਤੋਂ ਵੱਡੀ ਹੈ। ਪੂਜਾ ਨੇ ਅੱਗੇ ਕਿਹਾ ਕਿ ਮੈਂ ਉਨ੍ਹਾਂ ਨੂੰ ਹਮੇਸ਼ਾ ਆਪਣੀ ਪ੍ਰੇਰਨਾ ਦੇ ਰੂਪ ਵਿੱਚ ਰੱਖਾਂਗੀ । ਉਹ ਹਮੇਸ਼ਾ ਇੱਕ ਰੋਲ ਮਾਡਲ ਵਜੋਂ ਬਣੇ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -: