Indian American Neera Tanden: ਅਮਰੀਕਾ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾਉਣ ਤੋਂ ਬਾਅਦ ਰਾਸ਼ਟਰਪਤੀ ਚੁਣੇ ਗਏ ਜੋ ਬਾਇਡੇਨ ਨੇ ਆਪਣੇ ਪ੍ਰਸ਼ਾਸਨ ਵਿੱਚ ਕਈ ਵੱਡੇ ਅਹੁਦਿਆਂ ‘ਤੇ ਭਾਰਤੀ ਲੋਕਾਂ ਨੂੰ ਪਹਿਲ ਦਿੱਤੀ ਹੈ ।
ਜਿਸ ਵਿੱਚ ਸਭ ਤੋਂ ਮਹੱਤਵਪੂਰਣ ਨਾਮ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਹੈ। ਇਸ ਦੇ ਨਾਲ ਹੀ ਹੁਣ ਰਾਸ਼ਟਰਪਤੀ ਜੋ ਬਾਇਡੇਨ ਨੇ ਭਾਰਤੀ ਮੂਲ ਦੀ ਨੀਰਾ ਟੰਡਨ ਨੂੰ ਵ੍ਹਾਈਟ ਹਾਊਸ ਦੀ ਸੀਨੀਅਰ ਸਲਾਹਕਾਰ ਦੇ ਰੂਪ ਵਿੱਚ ਨਾਮਜ਼ਦ ਕੀਤਾ ਗਿਆ ਹੈ ।
ਇਹ ਵੀ ਪੜ੍ਹੋ: ਚਾਰ ਪੰਜਾਬੀਆਂ ਨੇ ਹਾਸਲ ਕੀਤਾ ਸਾਲ 2021 ਬੀ.ਸੀ. ਅਚੀਵਮੈਂਟ ਕਮਿਊਨਿਟੀ ਐਵਾਰਡ
ਦਰਅਸਲ, ਸੈਂਟਰ ਫਾਰ ਅਮੈਰੀਕਨ ਪ੍ਰੋਗਰੈਸ (ਸੀਏਪੀ) ਦੇ ਸੰਸਥਾਪਕ ਜੌਨ ਪੋਡੇਸਟਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਨੀਰਾ ਬੁੱਧੀਮਤਾ, ਸਖਤ ਮਿਹਨਤ ਅਤੇ ਰਾਜਨੀਤਿਕ ਦ੍ਰਿਸ਼ਟੀਕੋਣ ਬਾਇਡੇਨ ਪ੍ਰਸ਼ਾਸਨ ਲਈ ਅਹਿਮ ਸਾਬਿਤ ਹੋਵੇਗੀ । ਹਾਲਾਂਕਿ, ਅਸੀਂ ਸੀਏਪੀ ਵਿੱਚ ਉਨ੍ਹਾਂ ਦੀ ਮੁਹਾਰਤ ਅਤੇ ਲੀਡਰਸ਼ਿਪ ਦੀ ਕਮੀ ਮਹਿਸੂਸ ਹੋਵੇਗੀ, ਜਿਸਦਾ 2003 ਵਿੱਚ ਗਠਨ ਕੀਤਾ ਗਿਆ ਸੀ।
ਮਾਰਚ ਵਿੱਚ ਵ੍ਹਾਈਟ ਹਾਊਸ ਨੇ ਰਾਸ਼ਟਰਪਤੀ ਜੋ ਬਾਇਡੇਨ ਦੇ ਬਜਟ ਦਫ਼ਤਰ ਵਿੱਚ ਨੀਰਾ ਟੰਡਨ ਨੂੰ ਡਾਇਰੈਕਟਰ ਨਿਯੁਕਤ ਕਰਨ ਦੇ ਨਾਮਜ਼ਦਗੀ ਪ੍ਰਸਤਾਵ ਨੂੰ ਵਾਪਸ ਲੈ ਲਿਆ ਸੀ । ਦੋਵਾਂ ਧਿਰਾਂ ਵਿੱਚ ਨੀਰਾ ਦੇ ਨਾਮ ‘ਤੇ ਹੋਏ ਵਿਰੋਧ ਪ੍ਰਦਰਸ਼ਨ ਨੂੰ ਖਤਮ ਨਹੀਂ ਕੀਤਾ ਜਾ ਸਕਿਆ ਸੀ ।
ਇਹ ਵੀ ਪੜ੍ਹੋ: ਕੋਰੋਨਾ ਸੰਕਟ ਦੌਰਾਨ ਦੇਸ਼ ‘ਚ ਵਧੀ ਠੀਕ ਹੋਣ ਵਾਲਿਆਂ ਦੀ ਗਿਣਤੀ, ਦਿੱਲੀ ਤੋਂ ਵੀ ਆਈ ਚੰਗੀ ਖ਼ਬਰ
ਨੀਰਾ ਨੇ ਵੀ ਨਾਮ ਵਾਪਸੀ ਦਾ ਐਲਾਨ ਕਰ ਦਿੱਤਾ ਸੀ , ਕਿਉਂਕਿ ਉਹ ਡੈਮੋਕਰੇਟਿਕ ਅਤੇ ਰਿਪਬਲੀਕਨ ਦੇ ਵਿਚਕਾਰ ਆਪਣੀ ਨਾਮਜ਼ਦਗੀ ਦੀ ਪੁਸ਼ਟੀ ਕਰਨ ਲਈ ਲੋੜੀਂਦੀਆਂ ਵੋਟਾਂ ਹਾਸਿਲ ਕਰਨ ਵਿੱਚ ਅਸਫਲ ਰਹੀ ।
ਦੱਸ ਦੇਈਏ ਕਿ ਟੰਡਨ ਦੀ ਨਾਮਜ਼ਦਗੀ ਦੀ ਪੁਸ਼ਟੀ ਦਾ ਰਸਤਾ ਪਹਿਲਾਂ ਹੀ ਮੁਸ਼ਕਿਲ ਸੀ ਅਤੇ ਉਨ੍ਹਾਂ ਨੂੰ ਪਿਛਲੇ ਦਿਨੀਂ ਕਈ ਸੰਸਦ ਮੈਂਬਰਾਂ ਖਿਲਾਫ ਟਵੀਟ ਕੀਤੇ ਜਾਣ ਕਾਰਨ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ । ਹਾਲਾਂਕਿ ਉਨ੍ਹਾਂ ਨੇ ਇਸ ਤਰ੍ਹਾਂ ਦੇ 1000 ਤੋਂ ਵੱਧ ਟਵੀਟ ਡਿਲੀਟ ਕਰ ਕੇ ਸੀਨੇਟਰਾਂ ਤੋਂ ਮੁਆਫੀ ਮੰਗ ਲਈ ਸੀ, ਪਰ ਉਸਦਾ ਵਿਰੋਧ ਘੱਟ ਨਹੀਂ ਹੋਇਆ ਸੀ।