Indian-American scientist Swati Mohan: 203 ਦਿਨਾਂ ਵਿੱਚ 293 ਮਿਲੀਅਨ ਮੀਲ (472 ਮਿਲੀਅਨ ਕਿਲੋਮੀਟਰ) ਦੀ ਯਾਤਰਾ ਪੂਰੀ ਕਰਨ ਤੋਂ ਬਾਅਦ ਅਮਰੀਕੀ ਪੁਲਾੜ ਏਜੰਸੀ ਨੈਸ਼ਨਲ ਐਰੋਨੋਟਿਕਸ ਐਂਡ ਸਪੇਸ ਅਡਮਿਨਿਸਟ੍ਰੇਸ਼ਨ (NASA) ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਇਸ ਦਾ ਪਰਸੀਵਰੇਂਸ ਰੋਵਰ ਮੰਗਲ ਗ੍ਰਹਿ ‘ਤੇ ਪਹੁੰਚ ਗਿਆ ਹੈ। ਇਸਦਾ ਸਿਹਰਾ ਭਾਰਤੀ ਮੂਲ ਦੀ ਅਮਰੀਕੀ ਵਿਗਿਆਨੀ ਡਾਕਟਰ ਸਵਾਤੀ ਮੋਹਨ ਨੂੰ ਦਿੱਤਾ ਜਾ ਰਿਹਾ ਹੈ।
ਇੱਕ ਰਿਪੋਰਟ ਅਨੁਸਾਰ ਮੰਗਲ ਦੇ ਨੇੜੇ ਜਾਣਾ ਕੁਝ ਸੌਖਾ ਹੋ ਸਕਦਾ ਹੈ, ਪਰ ਸਭ ਤੋਂ ਮੁਸ਼ਕਿਲ ਹੁੰਦਾ ਹੈ ਇੱਥੇ ਰੋਵਰ ਨੂੰ ਲੈਂਡ ਕਰਵਾਉਣਾ। ਬਹੁਤੇ ਮਿਸ਼ਨ ਇਸ ਪੜਾਅ ‘ਤੇ ਆ ਕੇ ਦਮ ਤੋੜ ਦਿੰਦੇ ਹਨ। ਪਰਸੀਵਰੇਂਸ ਰੋਵਰ ਆਖਰੀ 7 ਮਿੰਟ ਵਿੱਚ 12 ਹਜ਼ਾਰ ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ 0 ਦੀ ਗਤੀ ਤੱਕ ਪਹੁੰਚਿਆ। ਜਿਸ ਤੋਂ ਬਾਅਦ ਹੀ ਇਸਦੀ ਲੈਂਡਿੰਗ ਕਰਵਾਈ ਗਈ। ਇਸ ਉਚਾਈ ਤੇ ਇਸ ਗਤੀ ਨੂੰ ਜ਼ੀਰੋ ‘ਤੇ ਲਿਆਉਣਾ ਅਤੇ ਫਿਰ ਇਸ ਨੂੰ ਹਲਕੇ ਨਾਲ ਉਤਾਰਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਡਾ. ਸਵਾਤੀ ਮੋਹਨ ਅਤੇ ਉਨ੍ਹਾਂ ਦੀ ਟੀਮ ਨੇ ਇਹ ਕਰ ਦਿਖਾਇਆ ਅਤੇ ਦੁਨੀਆ ਅੱਜ ਉਨ੍ਹਾਂ ‘ਤੇ ਮਾਣ ਕਰ ਰਹੀ ਹੈ।
ਦੱਸ ਦੇਈਏ ਕਿ ਸਵਾਤੀ ਮੋਹਨ 2013 ਤੋਂ ਮੰਗਲ ਪਰਸੀਵਰੈਂਸ ਰੋਵਰ ਮਿਸ਼ਨ ਦਾ ਹਿੱਸਾ ਹੈ। ਜਦੋਂ ਸਵਾਤੀ ਇੱਕ ਸਾਲ ਦੀ ਸੀ, ਉਸਦੇ ਮਾਤਾ-ਪਿਤਾ ਅਮਰੀਕਾ ਸ਼ਿਫਟ ਹੋ ਗਏ ਸਨ। ਸਵਾਤੀ ਮੋਹਨ ਨੇ ਆਪਣੀ ਮੁੱਢਲੀ ਪੜ੍ਹਾਈ ਉੱਤਰੀ ਵਰਜੀਨੀਆ ਦੇ ਇਲਾਕੇ ਵਿੱਚ ਐਲੇਗਜ਼ੈਂਡਰੀਆ ਸਥਿਤ ਹੇਲਫੀਲਡ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸਵਾਤੀ ਸ਼ੁਰੂ ਤੋਂ ਹੀ ਮਿਸ਼ਨ ਮੰਗਲ ਅਤੇ ਖ਼ਾਸਕਰ ਪਰਸੀਵਰੇਂਸ ਰੋਵਰ ਨਾਲ ਜੁੜੀ ਰਹੀ ਹੈ। ਉਸਨੇ ਪਾਸਾਡੇਨਾ ਵਿੱਚ ਨਾਸਾ ਦੀ ਜੈੱਟ ਪ੍ਰੋਪਲਸ਼ਨ ਯੂਨਿਟ ਵਿੱਚ ਬਹੁਤ ਸਾਰਾ ਸਮਾਂ ਬਿਤਾਇਆ। ਇਸ ਦੌਰਾਨ ਬਹੁਤ ਸਾਰੇ ਪੁਲਾੜ ਮਿਸ਼ਨਾਂ ਅਤੇ ਐਡਵਾਂਸਡ ਟੈਕਨੋਲੋਜੀ ‘ਤੇ ਖੋਜ ਕੀਤੀ ਗਈ।
ਇਹ ਵੀ ਦੇਖੋ: ਫੋਟੋ ਰਿਲੀਜ਼ ਹੋਣ ‘ਤੇ ਸਤਨਾਮ ਸਿੰਘ ਪੰਨੂੰ ਨੇ ਕਿਹਾ ਮੈਂ ਨਹੀਂ ਗਿਆ ਲਾਲ ਕਿਲ੍ਹੇ ਵੱਲ