ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਸਥਿਤੀ ਵਿਗੜਦੀ ਜਾ ਰਹੀ ਹੈ। ਇਸ ਦੌਰਾਨ ਉਥੇ ਫਸੇ ਭਾਰਤੀਆਂ ਨੂੰ ਸਖ਼ਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਸਾਰੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਅੱਜ ਹੀ ਕੀਵ ਛੱਡ ਦੇਣ । ਕਿਹਾ ਗਿਆ ਹੈ ਕਿ ਕੀਵ ਛੱਡਣ ਲਈਜੋ ਵੀ ਸਾਧਨ ਉਨ੍ਹਾਂ ਨੂੰ ਮਿਲੇ ਉਸਨੂੰ ਤੁਰੰਤ ਫੜ ਕੇ ਉਥੋਂ ਨਿਕਲੋ । ਯੂਕਰੇਨ ਵਿੱਚ ਭਾਰਤੀ ਦੂਤਘਰ ਵੱਲੋਂ ਕਿਹਾ ਗਿਆ ਹੈ ਕਿ ਟ੍ਰੇਨ ਜਾਂ ਆਵਾਜਾਈ ਦੇ ਜੋ ਵੀ ਸਾਧਨ ਉਪਲਬਧ ਹਨ, ਉਨ੍ਹਾਂ ਰਾਹੀਂ ਲੋਕ ਅੱਜ ਹੀ ਕੀਵ ਛੱਡ ਦੇਣ।
ਰੂਸੀ ਫੌਜ ਤੇਜ਼ੀ ਨਾਲ ਕੀਵ ਵੱਲ ਵੱਧ ਰਹੀ ਹੈ। ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਕਬਜ਼ੇ ਦੇ ਲਈ ਰੂਸ ਵੱਲੋਂ ਹੁਣ ਬੇਹੱਦ ਵੱਡਾ ਮਿਲਟਰੀ ਕਾਫ਼ਿਲਾ ਭੇਜਿਆ ਗਿਆ ਹੈ। ਰੂਸ ਦਾ 40 ਮੀਲ ਲੰਬਾ ਕਾਫ਼ਿਲਾ ਕੀਵ ਵੱਲ ਵੱਧ ਰਿਹਾ ਹੈ। ਰੂਸੀ ਹਮਲੇ ਤੋਂ ਬਾਅਦ ਹੁਣ ਤੱਕ ਯੂਕਰੇਨ ਵੱਲ ਭੇਜਿਆ ਗਿਆ ਇਹ ਸਭ ਤੋਂ ਲੰਬਾ ਕਾਫ਼ਿਲਾ ਹੈ।
ਇਹ ਵੀ ਪੜ੍ਹੋ: ਯੂਕਰੇਨ ਨਾਲ ਜੰਗ ਵਿਚਾਲੇ ਰੂਸ ਦਾ ਵੱਡਾ ਕਦਮ, 36 ਤੋਂ ਵੱਧ ਦੇਸ਼ਾਂ ਲਈ ਬੰਦ ਕੀਤਾ ਆਪਣਾ ਏਅਰਸਪੇਸ
ਦੱਸ ਦੇਈਏ ਕਿ ਯੂਕਰੇਨ ਵਿੱਚ 20 ਹਜ਼ਾਰ ਭਾਰਤੀ ਲੋਕ ਮੌਜੂਦ ਸਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਡਾਕਟਰੀ ਦੀ ਪੜ੍ਹਾਈ ਕਰਨ ਲਈ ਉਥੇ ਗਏ ਸਨ। ਇਨ੍ਹਾਂ ਵਿੱਚੋਂ ਚਾਰ ਹਜ਼ਾਰ ਤੋਂ ਵੱਧ ਲੋਕ ਭਾਰਤ ਵਾਪਸ ਆ ਚੁੱਕੇ ਹਨ, ਬਾਕੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਮੋਦੀ ਸਰਕਾਰ ਨੇ ਇਸ ਦੇ ਲਈ ਆਪਰੇਸ਼ਨ ਗੰਗਾ ਸ਼ੁਰੂ ਕੀਤਾ ਹੈ। ਦੱਸ ਦੇਈਏ ਕਿ ਆਪਰੇਸ਼ਨ ਗੰਗਾ ਦੀ ਅੱਠਵੀਂ ਉਡਾਣ ਮੰਗਲਵਾਰ ਨੂੰ ਹੀ ਬੁਡਾਪੇਸਟ (ਹੰਗਰੀ) ਤੋਂ ਦਿੱਲੀ ਲਈ ਰਵਾਨਾ ਹੋਈ ਹੈ। ਇਸ ਤੋਂ ਪਹਿਲਾਂ ਅੱਜ ਯੂਕਰੇਨ ਤੋਂ ਇੱਕ ਫਲਾਈਟ 182 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ ਹੈ।
ਸੂਤਰਾਂ ਮੁਤਾਬਕ ਆਪਰੇਸ਼ਨ ਗੰਗਾ ਤਹਿਤ ਭਾਰਤੀ ਨਾਗਰਿਕਾਂ ਨੂੰ ਕੱਢਣ ਦਾ ਕੰਮ ਤੇਜ਼ੀ ਨਾਲ ਕੀਤਾ ਜਾਵੇਗਾ। ਇਸ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਹਵਾਈ ਫੌਜ ਨੂੰ ਵੀ ਇਸ ਆਪਰੇਸ਼ਨ ਵਿੱਚ ਸ਼ਾਮਿਲ ਹੋਣ ਲਈ ਕਿਹਾ ਹੈ। ਹਵਾਈ ਫੌਜ ਦੇ ਜਹਾਜ਼ਾਂ ਦੇ ਸ਼ਾਮਿਲ ਹੋਣ ਨਾਲ ਭਾਰਤੀਆਂ ਦੀ ਵਾਪਸੀ ਦੀ ਪ੍ਰਕਿਰਿਆ ਤੇਜ਼ ਹੋਵੇਗੀ ਅਤੇ ਉਨ੍ਹਾਂ ਦੀ ਗਿਣਤੀ ਵੀ ਵਧੇਗੀ। ਇਸ ਦੇ ਨਾਲ ਹੀ ਭਾਰਤ ਤੋਂ ਭੇਜੀ ਜਾ ਰਹੀ ਰਾਹਤ ਸਮੱਗਰੀ ਵੀ ਤੇਜ਼ੀ ਨਾਲ ਪਹੁੰਚੇਗੀ।
ਵੀਡੀਓ ਲਈ ਕਲਿੱਕ ਕਰੋ -: