ਇੰਗਲੈਂਡ ਵਿਚ ਭਾਰਤੀ ਮੂਲ ਦੀ ਮਾਂ ਤੇ ਉਸਦੇ ਪੁੱਤਰ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਥੋਂ ਦੇ ਸਿੱਖ ਭਾਈਚਾਰੇ ਨੇ ਇਕ ਵਿਆਹ ਦੇ ਭੁਗਤਾਨ ਲਈ ਭਾਰੀ ਮਾਤਰਾ ਵਿਚ ਪੈਸੇ ਇਕੱਠੇ ਕੀਤੇ ਸਨ ਪਰ ਇਨ੍ਹਾਂ ਪੈਸਿਆਂ ਦੀ ਚੋਰੀ ਹੋ ਗਈ ਸੀ। ਦੋਵਾਂ ‘ਤੇ ਇਨ੍ਹਾਂ ਪੈਸਿਆਂ ਦੀ ਚੋਰੀ ਦੀ ਸਾਜ਼ਿਸ਼ ਰਚਣ ਦਾ ਦੋਸ਼ ਲੱਗਾ।
ਮਹਿਲਾ ਦੀ ਪਛਾਣ ਕਲਵੰਤ ਕੌਰ (41) ਤੇ ਉਨ੍ਹਾਂ ਦੇ ਪੁੱਤਰ ਲੰਕਨਪਾਲ (22 ਸਾਲ) ਹੈਂਪਸ਼ੀਰ ਦੇ ਸਾਊਥੈਂਪਟਨ ਵਿਚ ਰਹਿੰਦੇ ਹਨ। ਉਨ੍ਹਾਂ ‘ਤੇ ਚੋਰੀ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਸੀ।ਇਸ ਦੋਸ਼ ਨੂੰ ਦੋਵਾਂ ਨੇ ਅਕਤੂਬਰ ਵਿਚ ਸਵੀਕਾਰ ਵੀ ਕਰ ਲਿਆ ਸੀ। ਦੋਵੇਂ ਮਾਂ-ਪੁੱਤ ਸ਼ੁੱਕਰਵਾਰ ਨੂੰ ਸਾਊਥੈਂਪਟਨ ਕਰਾਊਨ ਕੋਰਟ ਵਿਚ ਪੇਸ਼ ਹੋਏ। ਕੁਲਵੰਤ ਕੌਰ ਨੂੰ 15 ਮਹੀਨੇ ਤੇ ਲੰਕਨਪਾਲ ਨੂ 30 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ।
ਦੋਵਾਂ ਨੇ ਆਪਣੇ ਹੀ ਪਛਾਣ ਦੇ ਲੋਕਾਂ ਤੋਂ ਵੱਡੀ ਰਕਮ (8000 ਪੌਂਡ) ਚੋਰੀ ਕਰਨ ਦਾ ਫੈਸਲਾ ਕੀਤਾ ਸੀ। ਕੁਲਵੰਤ ਕੌਰ ਨੇ ਖੁਦ ਨੂੰ ਇਸ ਅਪਰਾਧਦੇ ਗਵਾਹ ਵਜੋਂ ਪੇਸ਼ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਬਹੁਤ ਜਲਦ ਸਾਬਤ ਹੋ ਗਿਆ ਕਿ ਉਸ ਨੇ ਚੋਰੀ ਨੂੰ ਅੰਜਾਮ ਦੇਣ ਵਿਚ ਮਦਦ ਕੀਤੀ।ਜਾਂਚ ਦੇ ਬਾਅਦ ਦੋਵਾਂ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਹੁਣ ਉਹ ਜੇਲ੍ਹ ਦੀ ਸਜ਼ਾ ਕੱਟਣਗੇ।
ਇਹ ਵੀ ਪੜ੍ਹੋ : ਕਰਨਾਲ ਦੇ ਨੌਜਵਾਨ ਦੀ ਅਮਰੀਕਾ ‘ਚ ਮੌ.ਤ, ਦਰੱਖਤ ਨਾਲ ਗੱਡੀ ਟਕਰਾਉਣ ‘ਤੇ ਵਾਪਰਿਆ ਸੀ ਹਾ.ਦਸਾ
ਚੋਰੀ ਦੀ ਵਾਰਦਾਤ 15 ਸਤੰਬਰ ਨੂੰ ਸਾਊਥੈਂਪਟਨ ਦੇ ਕਲੋਵੇਲੀ ਰੋਡ ‘ਤੇ ਹੋਈ ਸੀ। ਅਦਾਲਤ ਨੇ ਸੁਣਵਾਈ ਦੌਰਾਨ ਕਿਹਾ ਕਿ ਸਥਾਨਕ ਸਿੱਖ ਭਾਈਚਾਰੇ ਦੀਆਂ ਮਹਿਲਾਵਾਂ ਦੇ ਇਕ ਸਮੂਹ ਭਾਈਚਾਰੇ ਅੰਦਰ ਇਕ ਵਿਆਹ ਦੇ ਭੁਗਤਾਨ ਲਈ ਪੈਸੇ ਇਕੱਠੇ ਕੀਤੇ ਸੀ ਪਰ ਇਕ ਬੰਦੂਕਧਾਰੀ ਵਿਅਕਤੀ ਨੇ ਲੋਕਾਂ ਨੂੰ ਧਮਕਾ ਕੇ ਉਨ੍ਹਾਂ ਤੋਂ ਇਨ੍ਹਾਂ ਪੈਸਿਆਂ ਦੀ ਮੰਗ ਕੀਤੀ। ਪੈਸੇ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਲਿਜਾਣ ਲਈ ਵਾਹਨ ਦੀ ਵਰਤੋਂ ਕੀਤੀ।
ਵੀਡੀਓ ਲਈ ਕਲਿੱਕ ਕਰੋ : –