ਬ੍ਰਿਟੇਨ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੋਂ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਲੰਡਨ ‘ਚ ਭਾਰਤੀ ਰੈਸਟੋਰੈਂਟ ਦਾ ਮਾਲਕ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਵੱਲੋਂ ਹਲਾਲ ਮੀਟ ਨਾ ਵੇਚਣ ਨੂੰ ਲੈ ਕੇ ਇਹ ਹੰਗਾਮਾ ਹੋਇਆ ਹੈ। ਰੈਸਟੋਰੈਂਟ ਮਾਲਕ ਨੇ ਆਪਣੇ ਰੈਸਟੋਰੈਂਟ ਦੇ ਬਾਹਰ ਪੋਸਟਰ ਲਗਾਏ ਸਨ ਜਿਸ ਨੂੰ ਲੈ ਕੇ ਕੁਝ ਲੋਕ ਵੱਲੋਂ ਪ੍ਰਦਰਸ਼ਨ ਕੀਤਾ ਗਿਆ।
ਦੱਸ ਦੇਈਏ ਕਿ ਲੰਡਨ ਵਿਚ ਸਿੱਖ ਵਿਅਕਤੀ ਵੱਲੋਂ ਹਲਾਲ ਮੀਟ ਨਾ ਵੇਚਣ ਜਾਣ ਲਈ ਕਿਹਾ ਗਿਆ ਸੀ ਜਿਸ ਨੂੰ ਲੈ ਕੇ ਕੁਝ ਪਾਕਿਸਤਾਨੀ ਵਿਅਕਤੀਆਂ ਵੱਲੋਂ ਹੰਗਾਮਾ ਕੀਤਾ ਗਿਆ। ਦੂਜੇ ਪਾਸੇ ਵਿਅਕਤੀਆਂ ਰੈਸਟੋਰੈਂਟ ਮਾਲਕ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਜਿਸ ਮਗਰੋਂ ਉਸ ਨੇ ਰੈਸਟੋਰੈਂਟ ਬੰਦ ਕਰਨ ਦਾ ਵੀ ਫੈਸਲਾ ਲਿਆ ਸੀ।
ਇਹ ਵੀ ਪੜ੍ਹੋ : LPG ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫ਼ੈਸਲਾ, PNG ਖਪਤਕਾਰਾਂ ਨੂੰ ਨਹੀਂ ਮਿਲੇਗਾ LPG; ਪੈਟਰੋਲੀਅਮ ਮੰਤਰਾਲੇ ਵੱਲੋਂ ਹੁਕਮ ਜਾਰੀ
ਹਰਮਨ ਸਿੰਘ ਕਪੂਰ ਨਾਂ ਦਾ ਸਿੱਖ ਵਿਅਕਤੀ ਜਿਸ ਦਾ ਇਹ ਰੈਸਟੋਰੈਂਟ ਹੈ, ਉਸ ਵੱਲੋਂ ਕਿਹਾ ਗਿਆ ਕਿ ਮੈਂ ਸਿਰਫ ਆਪਣੇ ਪਰਿਵਾਰ ਦੀ ਰੱਖਿਆ ਕੀਤੀ ਸੀ ਫਿਰ ਵੀ ਮੈਨੂੰ ਗ੍ਰਿਫਤਾਰ ਕੀਤਾ। ਉਸ ਨੇ ਇਲਜ਼ਾਮ ਲਗਾਏ ਗਏ ਕਿ ਮੇਰੀ ਸੁਰੱਖਿਆ ਨੂੰ ਪੁਖਤਾ ਕਰਨ ਦੀ ਬਜਾਏ ਮੇਰੇ ਧਰਮ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਸਿੱਖ ਹੋਣ ਕਰਕੇ ਮੈਨੂੰ ਟਾਰਗੈੱਟ ਕੀਤਾ ਗਿਆ ਤੇ ਮੇਰੀ ਗ੍ਰਿਫਤਾਰੀ ਹੋਈ।
ਵੀਡੀਓ ਲਈ ਕਲਿੱਕ ਕਰੋ -:
























