ਈਰਾਨ ਨੇ ਐਲਾਨ ਕੀਤਾ ਹੈ ਕਿ ਉਹ ਭਾਰਤ ਤੇ ਸਾਊਦੀ ਅਰਬ ਸਣੇ 33 ਦੇਸ਼ਾਂ ਲਈ ਵੀਜ਼ੇ ਦੀਆਂ ਜ਼ਰੂਰਤਾਂ ਨੂੰ ਖਤਮ ਕਰ ਰਿਹਾ ਹੈ ਮਤਲਬ ਹੁਣ ਭਾਰਤੀ ਨਾਗਰਿਕਾਂ ਨੂੰ ਈਰਾਨ ਜਾਣ ਲਈ ਵੀਜ਼ਾ ਲੈਣ ਦੀ ਲੋੜ ਨਹੀਂ ਹੋਵੇਗੀ।
ਇਸ ਫੈਸਲੇ ਨਾਲ ਅਜਿਹੇ ਦੇਸ਼ਾਂ ਜਾਂ ਖੇਤਰਾਂ ਦੀ ਗਿਣਤੀ ਵੱਧ ਕੇ 45 ਹੋ ਜਾਵੇਗੀ ਜਿਨ੍ਹਾਂ ਦੇ ਨਾਗਰਿਕ ਬਿਨਾਂ ਵੀਜ਼ਾ ਪ੍ਰਾਪਤ ਕੀਤੇ ਈਰਾਨ ਦੀ ਯਾਤਰਾ ਕਰ ਸਕਦੇ ਹਨ। ਲੈਬਰਨਾਨ, ਟਿਊਨੀਸ਼ੀਅਨ, ਭਾਰਤ, ਸਾਊਦੀ ਅਰਬ ਤੇ ਕਈ ਮਧ ਏਸ਼ੀਆਈ,ਅਫਰੀਕੀ ਤੇ ਮੁਸਲਿਮ ਦੇਸ਼ਾਂ ਸਣੇ 33 ਦੇਸ਼ਾਂ ਲਈ ਈਰਾਨ ਦੀ ਵੀਜ਼ਾ ਜ਼ਰੂਰਤ ਨੂੰ ਹਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਸੰਘਣੀ ਧੁੰਦ ਕਾਰਨ ਪਟਿਆਲਾ ‘ਚ ਵਾਪਰਿਆ ਹਾ.ਦਸਾ, 3 ਗੱਡੀਆਂ ਦੀ ਹੋਈ ਭਿਆ.ਨਕ ਟੱਕਰ
ਈਰਾਨ ਦਾ ਇਹ ਫੈਸਲਾ ਦੋ ਤੇਲ ਉਤਪਾਦਕ ਖਾੜੀ ਦੇਸ਼ਾਂ ਵਿਚ ਦੇ ਵਿਚ ਸਾਲਾਂ ਤੋਂ ਚੱਲੇ ਆਰਹੇ ਤਣਾਅ ਦੇ ਵਿਚ ਆਇਆ ਹੈ। ਇਸ ਨੂੰ ਈਰਾਨ ਤੇ ਸਾਊਦੀ ਅਰਬ ਦੇ ਵਿਚ ਸਬੰਧਾਂ ਵਿਚ ਨਰਮੀ ਦੀ ਦਿਸ਼ਾ ਵਿਚ ਇਕ ਹੋਰ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਬਹਿਰੀਨ ਤੋਂ ਇਲਾਵਾ ਵੀਜ਼ਾ ਜ਼ਰੂਰਤਾਂ ਨੂੰ ਹਟਾਉਣ ਦੇ ਫੈਸਲੇ ਵਿਚ ਸੰਯੁਕਤ ਅਰਬ ਅਮੀਰਾਤ ਤੇ ਕਤਰ ਦੇ ਨਾਗਰਿਕ ਵੀ ਸ਼ਾਮਲ ਸਨ ਜਿਨ੍ਹਾਂ ਨਾਲ ਤੇਹਰਾਨ ਨੇ ਹੁਣ ਤੱਕ ਸੰਪੂਰਨ ਸਬੰਧ ਸਥਾਪਤ ਨਹੀਂ ਕੀਤੇ ਹਨ।
ਵੀਡੀਓ ਲਈ ਕਲਿੱਕ ਕਰੋ : –