ਇੰਡੋਨੇਸ਼ੀਆ ਦੇ ਟੋਬੇਲੋ ਵਿੱਚ ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 6.3 ਰਹੀ। ਮਿਲੀ ਜਾਣਕਾਰੀ ਅਨੁਸਾਰ ਭੂਚਾਲ ਦਾ ਕੇਂਦਰ ਟੋਬੇਲੋ ਤੋਂ 177 ਕਿਮੀ. ਉੱਤਰ ਵਿੱਚ ਸੀ। ਇਸਦੀ ਗਹਿਰਾਈ 97.1 ਕਿਮੀ. ‘ਤੇ ਸੀ। ਫਿਲਹਾਲ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਜਾਣਕਾਰੀ ਨਹੀਂ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਗੁਜਰਾਤ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਜਿਸਦੀ ਤੀਬਰਤਾ ਰਿਕਟਰ ਸਕੇਲ ‘ਤੇ 3.4 ਮਾਪੀ ਗਈ। ਉੱਥੇ ਹੀ ਦੂਜੇ ਪਾਸੇ ਵੀਰਵਾਰ ਨੂੰ ਚੀਨ ਦੇ ਉਈਘਰ ਸੂਬੇ ਵਿੱਚ 7.3 ਅਤੇ ਪੂਰਬੀ ਤਜ਼ਾਕਿਸਤਾਨ 6.8 ਤੀਬਰਤਾ ਦਾ ਭੂਚਾਲ ਆਇਆ । ਹਾਲਾਂਕਿ ਦੋਹਾਂ ਦੇਸ਼ਾਂ ਵਿੱਚ ਇੰਨੀ ਜ਼ਿਆਦਾ ਤੀਬਰਤਾ ਦੇ ਭੂਚਾਲ ਦੇ ਝਟਕਿਆਂ ਦੇ ਬਾਵਜੂਦ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ।
ਇਹ ਵੀ ਪੜ੍ਹੋ: ਅਕਸ਼ੈ ਕੁਮਾਰ ਛੱਡਣਗੇ ਕੈਨੇਡਾ ਦੀ ਨਾਗਰਿਕਤਾ, ਬੋਲੇ- ‘ਮੇਰੇ ਲਈ ਇੰਡੀਆ ਹੀ ਸਭ ਕੁਝ ਏ’
ਗੌਰਤਲਬ ਹੈ ਕਿ ਹੈਦਰਾਬਾਦ ਵਿੱਚ ਨੈਸ਼ਨਲ ਜਿਓ ਫਿਜ਼ੀਕਲ ਇੰਸਟੀਚਿਊਟ ਦੇ ਸਿਸਮੋਲੋਜੀ ਵਿਭਾਗ ਦੇ ਮੁੱਖ ਵਿਗਿਆਨੀ ਨੇ ਚਿਤਾਵਨੀ ਦਿੱਤੀ ਕਿ ਭਾਰਤ ਦੇ ਉੱਤਰਾਖੰਡ ਇਲਾਕਾ ਤੇ ਪੱਛਮੀ ਨੇਪਾਲ ਦਾ ਹਿੱਸਾ ਜਿਸ ਸਥਿਤੀ ਵਿੱਚ ਹੈ ਅਜਿਹੇ ਵਿੱਚ ਉੱਥੇ ਕਦੇ ਵੀ ਤੁਰਕੀ ਵਰਗਾ ਭੂਚਾਲ ਆ ਸਕਦਾ ਹੈ। ਜ਼ਿਕਰਯੋਗ ਹੈ ਕਿ ਤੁਰਕੀ ਵਿੱਚ 7.8 ਤੀਬਰਤਾ ਵਾਲਾ ਭੂਚਾਲ ਆਇਆ ਸੀ ਜਿਸਦੇ ਚੱਲਦਿਆਂ 45 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ।
ਵੀਡੀਓ ਲਈ ਕਲਿੱਕ ਕਰੋ -: