Indonesia landslides and floods: ਪੂਰਬੀ ਇੰਡੋਨੇਸ਼ੀਆ ਵਿੱਚ ਮੂਸਲਾਧਾਰ ਬਾਰਿਸ਼ ਨਾਲ ਸਬੰਧਿਤ ਹਾਦਸਿਆਂ ਵਿੱਚ ਘੱਟ ਤੋਂ ਘੱਟ 55 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ । ਦੇਸ਼ ਦੀ ਆਫ਼ਤ ਰਾਹਤ ਏਜੰਸੀ ਨੇ ਦੱਸਿਆ ਕਿ ਬਾਰਿਸ਼ ਕਾਰਨ 40 ਤੋਂ ਜ਼ਿਆਦਾ ਲੋਕ ਲਾਪਤਾ ਹਨ । ਸਥਾਨਕ ਆਫ਼ਤ ਏਜੰਸੀ ਦੇ ਮੁਖੀ ਲੇਨੀ ਓਲਾ ਨੇ ਦੱਸਿਆ ਕਿ ਈਸਟ ਨੂਸਾ ਟੇਂਗਾਰਾ ਸੂਬੇ ਦੇ ਏਡੋਨਾਰਾ ਦੀਪ ਵਿੱਚ ਅੱਧੀ ਰਾਤ ਦੇ ਬਾਅਦ ਲਾਮੇਨੇਲੇ ਪਿੰਡ ਵਿੱਚ ਹਜ਼ਾਰਾਂ ਘਰਾਂ ’ਤੇ ਆਸ-ਪਾਸ ਦੀਆਂ ਪਹਾੜੀਆਂ ਵਿੱਚੋਂ ਚਿੱਕੜ ਡਿੱਗਿਆ, ਜਿਸ ਕਾਰਨ ਮਾਰੇ ਗਏ 38 ਲੋਕਾਂ ਦੀਆਂ ਲਾਸ਼ਾਂ ਨੂੰ ਬਚਾਅ ਕਰਮੀਆਂ ਨੇ ਬਰਾਮਦ ਕਰ ਲਿਆ ਹੈ ਅਤੇ ਘੱਟ ਤੋਂ ਘੱਟ 5 ਲੋਕ ਜ਼ਖ਼ਮੀ ਹੋਏ ਹਨ।
ਰਾਸ਼ਟਰੀ ਆਫ਼ਤ ਨਿਊਨੀਕਰਨ ਏਜੰਸੀ ਨੇ ਦੱਸਿਆ ਕਿ ਹੜ੍ਹ ਕਾਰਨ ਘੱਟ ਤੋਂ ਘੱਟ 17 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ ਘੱਟ ਤੋਂ ਘੱਟ 42 ਲੋਕ ਲਾਪਤਾ ਹਨ । ਏਜੰਸੀ ਬੁਲਾਰੇ ਰਾਦਿੱਤਿਆ ਜਤੀ ਨੇ ਦੱਸਿਆ ਕਿ ਬਿਜਲੀ ਸਪਲਾਈ ਠੱਪ ਹੋਣ ਅਤੇ ਸੜਕਾਂ ’ਤੇ ਚਿੱਕੜ ਅਤੇ ਮਲਬਾ ਹੋਣ ਕਾਰਨ ਰਾਹਤ ਕੰਮ ਵਿੱਚ ਰੁਕਾਵਟ ਪੈਦਾ ਹੋ ਰਹੀ ਹੈ । ਉਨ੍ਹਾਂ ਦੱਸਿਆ ਕਿ ਐਤਵਾਰ ਰਾਤ ਤੱਕ ਸੈਂਕੜੇ ਲੋਕ ਰਾਹਤ ਕਾਰਜ ਵਿੱਚ ਜੁਟੇ ਰਹੇ । ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਘੱਟ ਤੋਂ ਘੱਟ 6 ਪਿੰਡ ਪ੍ਰਭਾਵਿਤ ਹੋਏ ਹਨ । ਬੁਲਾਰੇ ਨੇ ਦੱਸਿਆ ਕਿ ਇਸ ਦੌਰਾਨ ਜਾਨ-ਮਾਲ ਦੇ ਹੋਏ ਨੁਕਸਾਨ ਦੀ ਸਹੀ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਦੇਖੋ: ਕੈਪਟਨ ਦੇ ਸ਼ਹਿਰ ਪਟਿਆਲਾ ਜਾ ਕੇ ਨਵਜੋਤ ਸਿੰਘ ਸਿੱਧੂ ਨੇ ਦੇਖੋ ਕੀ ਕਰ ਦਿੱਤਾ ਐਲਾਨ…