ਈਰਾਨ ਤੇ ਇਜ਼ਰਾਈਲ ਨੇ ਬੀਤੀ ਦੇਰ ਰਾਤ ਇਕ ਵਾਰ ਫਿਰ ਤੋਂ ਇਕ ਦੂਜੇ ‘ਤੇ ਕਈ ਮਿਜ਼ਾਈਲਾਂ ਦਾਗੀਆਂ। ਦੋਵਾਂ ਦੇਸ਼ਾਂ ਵਿਚ 48 ਘੰਟੇ ਤੋਂ ਸੰਘਰਸ਼ ਜਾਰੀ ਹੈ। ਇਜ਼ਰਾਈਲ ਦਾ ਦਾਅਵਾ ਹੈ ਕਿ ਉਸ ਨੇ ਤੇਹਰਾਨ ਵਿਚ ਮੌਜੂਦ ਰੱਖਿਆ ਮੰਤਰਾਲੇ ਨੂੰ ਨਿਸ਼ਾਨਾ ਬਣਾਇਆ ਹੈ। ਇਸ ਤੋਂ ਇਲਾਵਾ ਤੇਹਰਾਨ ਤੇ ਬੁਸ਼ਹਰ ਵਿਚ ਆਇਲ ਡਿਪੂ ਤੇ ਗੈਸ ਰਿਫਾਈਨਰੀ ਸਣੇ 150 ਤੋਂ ਵੱਧ ਟਿਕਾਣਿਆਂ ਨੂੰ ਹਿਟ ਕੀਤਾ।
ਦੋ ਦਿਨ ਦੀ ਲੜਾਈ ਵਿਚ ਹੁਣ ਤੱਕ 138 ਈਰਾਨੀ ਮਾਰੇ ਜਾ ਚੁੱਕੇ ਹਨ ਜਿਨ੍ਹਾਂ ਵਿਚ 9 ਨਿਊਕਲੀਅਰ ਸਾਇੰਟਿਸਟ ਤੇ 20 ਤੋਂ ਵੱਧ ਈਰਾਨੀ ਕਮਾਂਡਰਸ ਸ਼ਾਮਲ ਹਨ। ਇਸ ਤੋਂ ਇਲਾਵਾ 350 ਤੋਂ ਵੱਧ ਜ਼ਖਮੀ ਹਨ। ਈਰਾਨ ਦੀ ਰਾਜਧਾਨੀ ਤੇਹਰਾਨ ਸਣੇ 7 ਸੂਬਿਆਂ ਵਿਚ ਏਅਰ ਡਿਫੈਂਸ ਸਿਸਟਮ ਐਕਟਿਵ ਕਰ ਦਿੱਤਾ ਗਿਆ ਹੈ।
ਈਰਾਨ ਨੇ ਵੀ ਪਲਟਵਾਰ ਕਰਦੇ ਹੋਏ ਇਜ਼ਰਾਈਲ ‘ਤੇ 150 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਹਨ। ਹਮਲੇ ਵਿਚ ਇਜ਼ਰਾਈਲ ਦੇ 7 ਲੋਕ ਮਾਰੇ ਜਾ ਚੁੱਕੇ ਹਨ ਤੇ 215 ਤੋਂ ਵੱਧ ਜ਼ਖਮੀ ਹਨ। ਈਰਾਨ ਨੇ 3 ਇਜ਼ਾਈਰਲੀ F-35 ਜਹਾਜ਼ ਡਿਗਾਉਣ ਦਾ ਵੀ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ: ਕੇਦਾਰਨਾਥ ਜਾ ਰਿਹਾ ਹੈਲੀਕਾਪਟਰ ਗੌਰੀਕੁੰਡ ਨੇੜੇ ਹੋਇਆ ਕ੍ਰੈਸ਼, ਪਾਇਲਟ ਸਣੇ 6 ਲੋਕਾਂ ਦੀ ਮੌਤ
ਦੱਸ ਦੇਈਏ ਕਿ ਇਜ਼ਰਾਈਲ ਨੇ ਆਪ੍ਰੇਸ਼ਨ ਰਾਈਜਿੰਗ ਲਾਇਨ ਸ਼ੁਰੂ ਕੀਤਾ। ਈਰਾਨ ‘ਤੇ 200 ਫਾਈਟਰ ਜੈੱਟਸ ਨਾਲ ਹਮਲਾ ਕੀਤਾ। ਇਜ਼ਰਾਈਲੀ ਆਪ੍ਰੇਸ਼ਨ ਵਿਚ ਈਰਾਨ ਦੇ 9 ਵਿਗਿਆਨਕ, 20 ਤੋਂ ਜ਼ਿਆਦਾ ਮਿਲਟਰੀ ਕਮਾਂਡਰ ਮਾਰੇ ਗਏ। ਈਰਾਨ ਨੇ ਪਲਟਵਾਰ ਕੀਤਾ। ਇਸ ਨੂੰ ‘ਟਰੂ ਪ੍ਰਾਮਿਸ ਥ੍ਰੀ’ ਨਾਂ ਦਿੱਤਾ। 150 ਤੋਂ ਵੱਧ ਮਿਜਾਈਲਾਂ ਦਾਗੀਆਂ। ਈਰਾਨ ਨੇ ਬੈਲਿਸਟਿਕ ਮਿਜ਼ਾਈਲ ਨਾਲ ਇਜ਼ਰਾਈਲੀ ਰੱਖਿਆ ਮੰਤਰਾਲੇ ਨੂੰ ਹਿੱਟ ਕਰਨ ਦਾ ਦਾਅਵਾ ਕੀਤਾ। ਨੇਤਨਹਾਯੂ ਨੇ PM ਮੋਦੀ ਨਾਲ ਗੱਲਬਾਤ ੀਕਤੀ ਤੇ ਹਾਲਾਤ ਦੀ ਜਾਣਕਾਰੀ ਦਿੱਤੀ। ਟਰੰਪ ਨੇ ਧਮਕੀ ਦਿੱਤੀ, ਕਿਹਾ-ਈਰਾਨ ਪ੍ਰਮਾਣੂ ਸਮਝੌਤਾ ਕਰੇ ਨਹੀਂ ਤਾਂ ਵੱਡਾ ਹਮਲਾ ਹੋਵੇਗਾ। ਇਜ਼ਰਾਈਲੀ ਰਾਸ਼ਟਰੀ ਨੂੰ ਸੁਰੱਖਿਅਤ ਟਿਕਾਣੇ ‘ਤੇ ਸ਼ਿਫਟ ਕੀਤਾ ਗਿਆ। ਈਰਾਨ ਨੇ ਇਜ਼ਰਾਈਲ ਦੇ ਤਿੰਨ F-35 ਜਹਾਜ਼ ਡੇਗਣ ਦਾ ਦਾਅਵਾ ਕੀਤਾ। ਇਜ਼ਰਾਈਲ ਵਿਚ 5 ਦੀ ਮੌਤ ਹੋਈ ਤੇ 7 ਸੈਨਿਕ ਸਣੇ 130 ਤੋਂ ਵੱਧ ਲੋਕ ਜ਼ਖਮੀ ਹੋਏ। ਈਰਾਨ ਤੇ ਅਮਰੀਕਾ ਵਿਚ ਸ਼ਨੀਵਾਰ ਨੂੰ ਨਿਊਕਲੀਅਰ ਗੱਲਬਾਤ ਰੱਦ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
























