Israeli strikes target Gaza: ਇਜ਼ਰਾਈਲ ਅਤੇ ਫਿਲਿਸਤੀਨ ਵਿਚਾਲੇ ਤਣਾਅ ਵਧਦਾ ਹੀ ਜਾ ਰਿਹਾ ਹੈ । ਹਮਾਸ ਵੱਲੋਂ ਇਜ਼ਰਾਈਲ ‘ਤੇ ਰਾਕੇਟ ਦਾਗੇ ਜਾ ਰਹੇ ਹਨ ਤੇ ਇਸਦੇ ਜਵਾਬ ਵਿੱਚ ਇਜ਼ਰਾਈਲ ਵੱਲੋਂ ਏਅਰਸਟ੍ਰਾਈਕ ਕੀਤੀ ਜਾ ਰਹੀ ਹੈ ।
ਇਹ ਸਭ ਫਿਲਿਸਤੀਨ ਦੇ ਦੂਜੇ ਹਿੱਸੇ ਭਾਵ ਗਾਜ਼ਾ ਵਿੱਚ ਹੋ ਰਿਹਾ ਹੈ। ਇਜ਼ਰਾਈਲ ਦੇ ਏਅਰ ਸਟ੍ਰਾਈਕ ਵਿੱਚ ਗਾਜ਼ਾ ਸਥਿਤ ਇੱਕਲੌਤੀ ਕੋਰੋਨਾ ਟੈਸਟਿੰਗ ਲੈਬ ਤਬਾਹ ਹੋ ਗਈ ਹੈ।
ਇਹ ਵੀ ਪੜ੍ਹੋ: ਚੱਕਰਵਾਤੀ ਤੂਫ਼ਾਨ ਤੌਕਤੇ ਦਾ ਅਸਰ, ਦਿੱਲੀ-ਰਾਜਸਥਾਨ ਸਣੇ ਇਨ੍ਹਾਂ ਰਾਜਾਂ ‘ਚ ਹੋ ਸਕਦੀ ਹੈ ਭਾਰੀ ਬਾਰਿਸ਼
ਗਾਜ਼ਾ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸਲਾਮਿਕ ਸਮੂਹ ਹਮਾਸ ਖ਼ਿਲਾਫ਼ ਇਜ਼ਰਾਈਲ ਦੀ ਲੜਾਈ ਦਾ ਅਸਰ ਆਮ ਲੋਕਾਂ ‘ਤੇ ਪੈ ਰਿਹਾ ਹੈ। ਇਜ਼ਰਾਈਲ ਵੱਲੋਂ ਰਿਹਾਇਸ਼ੀ ਇਲਾਕਿਆਂ ਵਿੱਚ ਕੀਤੇ ਗਏ ਹਮਲੇ ਵਿੱਚ ਹੁਣ ਤੱਕ 213 ਫਿਲਿਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਜਿਸ ਵਿੱਚ 61 ਬੱਚੇ ਸ਼ਾਮਿਲ ਹਨ । ਇਸ ਤੋਂ ਇਲਾਵਾ 1400 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ।
ਉੱਥੇ ਹੀ ਦੂਜੇ ਪਾਸੇ ਸੰਯੁਕਤ ਰਾਸ਼ਟਰ (UN) ਨੇ ਇਜ਼ਰਾਈਲ ਅਤੇ ਫਿਲਿਸਤੀਨ ਵਿਚਾਲੇ ਚੱਲ ਰਹੀ ਹਿੰਸਾ ਨੂੰ ਮਨੁੱਖੀ ਆਫ਼ਤ ਕਿਹਾ ਗਿਆ ਹੈ । ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਇਜ਼ਰਾਈਲ ਦੇ ਹਵਾਈ ਹਮਲੇ ਕਾਰਨ ਹੁਣ ਤੱਕ 40,000 ਫਿਲਿਸਤੀਨੀਆਂ ਨੂੰ ਇੱਧਰ-ਉੱਧਰ ਜਾਣਾ ਪਿਆ ਅਤੇ ਤਕਰੀਬਨ 2500 ਫਿਲਿਸਤੀਨੀਆਂ ਨੂੰ ਆਪਣਾ ਘਰ ਗੁਆਣਾ ਪਿਆ ।
ਇਹ ਵੀ ਪੜ੍ਹੋ: ਆਸਟ੍ਰੇਲੀਆ ਨੇ ਸਕੂਲਾਂ ‘ਚ ਕਿਰਪਾਨ ਪਹਿਨਣ ‘ਤੇ ਲਗਾਈ ਪਾਬੰਦੀ, ਸਿੱਖ ਭਾਈਚਾਰੇ ਨੇ ਜਤਾਈ ਨਰਾਜ਼ਗੀ
ਦੱਸ ਦੇਈਏ ਕਿ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲੇ ਵਿੱਚ ਗਾਜ਼ਾ ਵਿੱਚ ਸਥਿਤ ਇੱਕਲੌਤੀ ਕੋਵਿਡ ਟੈਸਟਿੰਗ ਲੈਬ ਨੂੰ ਤਬਾਹ ਹੋ ਗਈ ਹੈ। ਇਸ ਕਾਰਨ ਫਿਲਿਸਤੀਨੀਆਂ ਦੀ ਮੁਸੀਬਤ ਹੋਰ ਵੀ ਵੱਧ ਗਈ ਹੈ।
ਗਾਜ਼ਾ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਇੱਥੇ ਸਕਾਰਾਤਮਕ ਦਰ 28 ਪ੍ਰਤੀਸ਼ਤ ਦੇ ਆਸ-ਪਾਸ ਹੈ। ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਉਨ੍ਹਾਂ ਹਸਪਤਾਲਾਂ ਵਿੱਚ ਹੁੰਦਾ ਹੈ ਜਿਸ ‘ਤੇ 15 ਸਾਲਾਂ ਤੋਂ ਇਜ਼ਰਾਈਲੀ ਨਾਕਾਬੰਦੀ ਹੈ।