Joe Biden announces cabinet: ਅਮਰੀਕਾ ਦੇ ਚੁਣੇ ਗਏ ਨਵੇਂ ਰਾਸ਼ਟਰਪਤੀ ਜੋ ਬਾਇਡੇਨ ਨੇ ਆਪਣੇ ਮੰਤਰੀ ਮੰਡਲ ਵਿੱਚ ਸ਼ਾਮਿਲ ਹੋਣ ਵਾਲੇ ਚਿਹਰਿਆਂ ਦਾ ਐਲਾਨ ਕੀਤਾ ਹੈ। ਬਾਇਡੇਨ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਾਬਕਾ ਡਿਪਲੋਮੈਟ ਐਂਟਨੀ ਬਲਿੰਕੇਨ ਨੂੰ ਵਿਦੇਸ਼ ਮੰਤਰੀ ਨਿਯੁਕਤ ਕੀਤਾ ਹੈ। 58 ਸਾਲਾਂ ਬਲਿੰਕੇਨ ਨੇ ਬਰਾਕ ਓਬਾਮਾ ਪ੍ਰਸ਼ਾਸਨ ਦੌਰਾਨ ਉਪ ਵਿਦੇਸ਼ ਮੰਤਰੀ ਦੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਵਜੋਂ ਸੇਵਾ ਨਿਭਾਈ । ਉਹ ਬਾਇਡੇਨ ਦੇ 2020 ਦੇ ਰਾਸ਼ਟਰਪਤੀ ਅਭਿਆਨ ਲਈ ਇੱਕ ਵਿਦੇਸ਼ ਨੀਤੀ ਦੇ ਸਲਾਹਕਾਰ ਵੀ ਹਨ । ਐਂਟਨੀ ਬਲਿੰਕੇਨ ਨੇ ਕਿਹਾ ਹੈ ਕਿ ਉਹ ਆਪਣਾ ਕੰਮ ਇੱਕ ਮਿਸ਼ਨ ਵਜੋਂ ਲੈਣਗੇ ਅਤੇ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨਗੇ ।
ਇੱਕ ਹੋਰ ਮਹੱਤਵਪੂਰਨ ਨਿਯੁਕਤੀ ਵਿੱਚ ਬਾਇਡੇਨ ਨੇ ਜੇਕ ਸੁਲਿਵਨ ਨੂੰ ਆਪਣਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਹੈ। ਜੇਕ ਸੁਲਿਵਨ ਨੇ ਆਪਣੀ ਨਿਯੁਕਤੀ ਤੋਂ ਬਾਅਦ ਪਹਿਲੀ ਪ੍ਰਤੀਕ੍ਰਿਆ ਵਿੱਚ ਕਿਹਾ ਕਿ ਜੋ ਬਾਇਡੇਨ ਨੇ ਉਨ੍ਹਾਂ ਨੂੰ ਸਿਖਾਇਆ ਹੈ ਕਿ ਸਰਕਾਰ ਦੇ ਉੱਚ ਪੱਧਰੀ ਪੱਧਰ ‘ਤੇ ਦੇਸ਼ ਦੀ ਰੱਖਿਆ ਕਿਵੇਂ ਕੀਤੀ ਜਾਂਦੀ ਹੈ, ਉਨ੍ਹਾਂ ਕਿਹਾ ਕਿ ਉਹ NSA ਦੇ ਤੌਰ ‘ਤੇ ਉਹ ਸਭ ਕੁਝ ਕਰਨਗੇ ਜੋ ਉਹ ਕਰ ਸਕਦੇ ਹਨ।
ਦਰਅਸਲ, ਜੋ ਬਾਇਡੇਨ ਅਲੇਜੈਂਡਰੋ ਮੇਅਰਕਾਸ ਨੂੰ ਅਮਰੀਕਾ ਦੀ ਅੰਦਰੂਨੀ ਸੁਰੱਖਿਆ ਦੀ ਜ਼ਿੰਮੇਵਾਰੀ ਦੇਣ ਜਾ ਰਹੇ ਹਨ । ਉਨ੍ਹਾਂ ਨੂੰ ਹੋਮਲੈਂਡ ਸਿਕਿਓਰਿਟੀ ਦਾ ਮੁਖੀ ਬਣਾਇਆ ਗਿਆ ਹੈ। ਅਲੇਜੈਂਡ੍ਰੋ ਮੇਅਰਕਾਸ ਦਾ ਪਰਿਵਾਰ ਅਮਰੀਕਾ ਵਿੱਚ ਬਤੌਰ ਸ਼ਰਨਾਰਥੀ ਰਿਹਾ ਹੈ।
ਦੱਸ ਦੇਈਏ ਕਿ ਚੋਣਾਂ ਤੋਂ ਬਾਅਦ ਬਾਇਡੇਨ ਨੇ ਵਾਅਦਾ ਕੀਤਾ ਹੈ ਕਿ ਉਨ੍ਹਾਂ ਦਾ ਮੰਤਰੀ ਮੰਡਲ ਅਮਰੀਕਾ ਵਰਗਾ ਦਿਖਾਈ ਦੇਵੇਗਾ ਅਤੇ ਦੇਸ਼ ਦੇ ਆਧੁਨਿਕ ਰਾਜਨੀਤਿਕ ਇਤਿਹਾਸ ਵਿੱਚ ਸਭ ਤੋਂ ਵਿਭਿੰਨ ਹੋਵੇਗਾ। ਬਾਇਡੇਨ ਦੇ ਰਾਸ਼ਟਰਪਤੀ ਬਣਨ ਨਾਲ ਉਪ ਰਾਸ਼ਟਰਪਤੀ ਦੇ ਅਹੁਦੇ ਤੱਕ ਪਹਿਲੀ ਵਾਰ ਭਾਰਤੀ ਮੂਲ ਦੀ ਕੋਈ ਮਹਿਲਾ ਪਹੁੰਚੀ ਹੈ। ਭਾਰਤੀ ਮੂਲ ਦੀ ਕਮਲਾ ਹੈਰਿਸ ਉਪ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣਗੇ।
ਇਹ ਵੀ ਦੇਖੋ: ‘ਗਜ-ਵਜ ਕੇ ਚੱਲਾਂਗੇ ਦਿੱਲੀ, ਦੇਖਦੇ ਹਾਂ ਕਿਹੜਾ ਰੋਕਦਾ ਸਾਨੂੰ’