ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰਾਸ਼ਟਰਪਤੀ ਦੇ ਨਿਰਯਾਤ ਕੌਂਸਲ ਲਈ ਦੋ ਭਾਰਤੀ ਮੂਲ ਦੇ ਵਪਾਰ ਮਾਹਿਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ । ਵ੍ਹਾਈਟ ਹਾਊਸ ਨੇ ਦੱਸਿਆ ਕਿ ਇਸ ਸੂਚੀ ਵਿੱਚ ਦੋ ਭਾਰਤੀ-ਅਮਰੀਕੀ ਪੁਨੀਤ ਰੰਜਨ ਅਤੇ ਰਾਜੇਸ਼ ਸੁਬਰਾਮਨੀਅਮ ਦੇ ਨਾਮ ਸ਼ਾਮਿਲ ਹਨ। ਇਹ ਦੋਵੇਂ ਐਕਸਪੋਰਟ ਕੌਂਸਲ ਦੇ ਮੈਂਬਰ ਹੋਣਗੇ। ਇਸ ਤੋਂ ਇਲਾਵਾ ਮਾਰਕ ਡੀ. ਈਨ ਨੂੰ ਕੌਂਸਲ ਦਾ ਚੇਅਰਮੈਨ ਅਤੇ ਰੋਜ਼ਾਲਿੰਡ ਬਰੂਅਰ ਨੂੰ ਵਾਈਸ ਚੇਅਰਮੈਨ ਬਣਾਇਆ ਗਿਆ ਹੈ। ਇਸ ਸੂਚੀ ਵਿੱਚ ਦੋ ਭਾਰਤੀ-ਅਮਰੀਕੀਆਂ ਸਮੇਤ ਕੁੱਲ 25 ਲੋਕ ਸ਼ਾਮਲ ਹਨ।
ਪੁਨੀਤ ਰੰਜਨ ਇੱਕ ਭਾਰਤੀ-ਅਮਰੀਕੀ ਕਾਰੋਬਾਰੀ ਹਨ, ਜੋ ਪਿਛਲੇ ਸਾਲ ਡੇਲੋਇਟ ਗਲੋਬਲ ਦੇ ਸੀਈਓ ਅਹੁਦੇ ਤੋਂ ਸੇਵਾਮੁਕਤ ਹੋਏ ਸਨ । ਪੁਨੀਤ ਰੰਜਨ ਜੂਨ 2015 ਤੋਂ ਡੇਲੋਇਟ ਗਲੋਬਲ ਵਿੱਚ ਸੀਈਓ ਵਜੋਂ ਸੇਵਾ ਨਿਭਾ ਰਹੇ ਸਨ । ਉਹ ਵਰਤਮਾਨ ਵਿੱਚ ਡੈਲੋਇਟ ਗਲੋਬਲ ਦੇ ਐਮਰਿਟਸ ਸੀਈਓ ਵਜੋਂ ਸੇਵਾ ਕਰ ਰਹੇ ਹਨ । 2022 ਵਿੱਚ ਰੰਜਨ ਨੂੰ ਇਕਨਾਮਿਕ ਟਾਈਮਜ਼ ਵੱਲੋਂ ‘ਗਲੋਬਲ ਇੰਡੀਅਨ ਆਫ ਦਿ ਈਅਰ’ ਵਜੋਂ ਮਾਨਤਾ ਦਿੱਤੀ ਗਈ ਸੀ। ਉਹ ਅਮਰੀਕਾ ਦੇ ਕਾਰਨੇਗੀ ਕਾਰਪੋਰੇਸ਼ਨ ਵਿੱਚ 34 ਮਹਾਨ ਪ੍ਰਵਾਸੀਆਂ ਵਿੱਚੋਂ ਇੱਕ ਹਨ। 2021 ਵਿੱਚ ਯੂਐੱਸ-ਇੰਡੀਆ ਸਟ੍ਰੇਟੇਜੀਕ ਪਾਰਟਨਰਸ਼ਿਪ ਫੋਰਮ ਨੇ ਰੰਜਨ ਨੂੰ ਗਲੋਬਲ ਅਚੀਵਮੈਂਟ ਐਵਾਰਡ ਨਾਲ ਨਵਾਜ਼ਿਆ ਸੀ। 2020 ਵਿੱਚ ਉਨ੍ਹਾਂ ਨੂੰ ਓਰੇਗਨ ਹਿਸਟਰੀ ਮੇਕਰਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ: CM ਮਾਨ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ, ਕਾਨੂੰਨ ਵਿਵਸਥਾ ‘ਤੇ ਹੋ ਸਕਦੀ ਹੈ ਚਰਚਾ
ਦੱਸ ਦੇਈਏ ਕਿ ਬਾਇਡਨ ਦੀ ਸੂਚੀ ਵਿੱਚ ਇੱਕ ਹੋਰ ਭਾਰਤੀ-ਅਮਰੀਕੀ ਰਾਜੇਸ਼ ਸੁਬਰਾਮਨੀਅਮ ਦਾ ਨਾਂ ਵੀ ਸ਼ਾਮਲ ਹੈ । ਸੁਬਰਾਮਨੀਅਮ ਦਿਨੀਂ ਦੀ ਸਭ ਤੋਂ ਵੱਡੀ ਟਰਾਂਸਪੋਰਟ ਕੰਪਨੀਆਂ ਵਿੱਚੋਂ ਇੱਕ FedEx ਕਾਰਪੋਰੇਸ਼ਨ ਦੇ ਸੀਈਓ ਅਤੇ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ ਹਨ । FedEx ਕਾਰਪੋਰੇਸ਼ਨ ਦੇ CEO ਵਜੋਂ ਸੁਬਰਾਮਨੀਅਮ FedEx ਓਪਰੇਟਿੰਗ ਕੰਪਨੀਆਂ ਨੂੰ ਇੱਕ ਰਣਨੀਤਕ ਦਿਸ਼ਾ ਪ੍ਰਦਾਨ ਕਰਦੇ ਹਨ । ਸੁਬਰਾਮਨੀਅਮ ਨੂੰ 2023 ਵਿਚ ਪ੍ਰਵਾਸੀ ਭਾਰਤੀ ਸਨਮਾਨ ਪੁਰਸਕਾਰ ਮਿਲਿਆ ਹੈ । ਇਹ ਪੁਰਸਕਾਰ ਭਾਰਤ ਦੇ ਰਾਸ਼ਟਰਪਤੀ ਵੱਲੋਂ ਭਾਰਤ ਅਤੇ ਵਿਦੇਸ਼ਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਦੀ ਪਹਿਚਾਣ ਦੇ ਲਈ ਭਾਰਤੀ ਪ੍ਰਵਾਸੀਆਂ ਨੂੰ ਦਿੱਤਾ ਜਾਣ ਵਾਲਾ ਸਰਵਉੱਚ ਨਾਗਰਿਕ ਪੁਰਸਕਾਰ ਹੈ।
ਵੀਡੀਓ ਲਈ ਕਲਿੱਕ ਕਰੋ -: