Joe Biden goes to church: ਅਮਰੀਕਾ ਦੇ 46ਵੇਂ ਰਾਸ਼ਟਰਪਤੀ ਲਈ ਚੋਣਾਂ ਹੋ ਚੁੱਕੀਆਂ ਹਨ । ਜੋ ਬਾਇਡੇਨ ਨੂੰ ਅਮਰੀਕਾ ਦਾ 46ਵਾਂ ਰਾਸ਼ਟਰਪਤੀ ਚੁਣਿਆ ਗਿਆ ਹੈ । ਬਾਇਡੇਨ ਨੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾਇਆ ਹੈ । ਚੋਣ ਨਤੀਜਿਆਂ ਦੇ ਐਲਾਨ ਤੋਂ ਇੱਕ ਦਿਨ ਬਾਅਦ ਜੋ ਬਾਇਡੇਨ ਨਿਊ ਕੈਸਟਲ ਕਾਉਂਟੀ ਸਥਿਤ ਇਤਿਹਾਸਕ ਰੋਮਨ ਕੈਥੋਲਿਕ ਚਰਚ ਵਿਖੇ ਪਹੁੰਚੇ । 77 ਸਾਲਾ ਬਾਇਡਨ ਦੇ ਨਾਲ ਉਨ੍ਹਾਂ ਦੀ ਧੀ ਐਸ਼ਲੇ ਬਾਇਡੇਨ ਅਤੇ ਪੋਤੇ ਹੰਟਰ ਵੀ ਸਨ । ਉੱਥੇ ਹੀ ਹਾਰਨ ਵਾਲੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਗੋਲਫ ਕੋਰਸ ਪਹੁੰਚੇ।
ਡੋਨਾਲਡ ਟਰੰਪ ਵਾਸ਼ਿੰਗਟਨ ਡੀਸੀ ਦੇ ਉਪਨਗਰ ਵਰਜੀਨੀਆ ਵਿੱਚ ਸਥਿਤ ਇੱਕ ਗੋਲਫ ਕੋਰਸ ਗਏ ਸਨ। ਟਰੰਪ ਨੇ ਗੋਲਫ ਕੋਰਸ ‘ਤੇ ਜਾਣ ਤੋਂ ਪਹਿਲਾਂ ਕਈ ਟਵੀਟ ਕੀਤੇ । ਟਰੰਪ ਦੇ ਗੋਲਫ ਕੋਰਸ ਪਹੁੰਚਣ ‘ਤੇ ਕੁਝ ਪ੍ਰਦਰਸ਼ਨਕਾਰੀਆਂ ਨੇ ਮੁੱਖ ਗੇਟ ‘ਤੇ ਸਾਈਡ ਵਾਕ ਨੂੰ ਖੜ੍ਹੇ ਕਰ ਦਿੱਤੇ। ਕੁਝ ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਸ ‘ਤੇ ORANGE CRUSHED, TRUMPTY DUMPTY HAD A GREAT FALL ਵਰਗੇ ਸਲੋਗਨਸ ਲਿਖੇ ਹੋਏ ਸਨ।
ਇੱਕ ਦਿਨ ਪਹਿਲਾਂ ਜਦੋਂ ਬਾਇਡੇਨ ਦੀ ਜਿੱਤ ਦਾ ਐਲਾਨ ਹੋਇਆ, ਉਸ ਸਮੇਂ ਵੀ ਟਰੰਪ ਗੋਲਫ ਖੇਡ ਰਹੇ ਸਨ। ਉਪ-ਰਾਸ਼ਟਰਪਤੀ ਚੁਣੀ ਗਈ ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਐਤਵਾਰ ਸਵੇਰੇ ਇੱਕ ਵੀਡੀਓ ਕਲਿੱਪ ਟਵੀਟ ਕੀਤੀ । ਇਹ ਵੀਡੀਓ ਕਲਿੱਪ ਇੱਕ ਦਿਨ ਪਹਿਲਾਂ ਨਤੀਜਿਆਂ ਦਾ ਐਲਾਨ ਹੋਣ ਤੋਂ ਬਾਅਦ ਉਨ੍ਹਾਂ ਦੇ ਸੰਬੋਧਨ ਦਾ ਹੈ। ਇਸ ਵੀਡੀਓ ਕਲਿੱਪ ਵਿੱਚ ਕਮਲਾ ਹੈਰਿਸ ਨੇ ਭਾਰਤੀ ਮੂਲ ਦੀ ਆਪਣੀ ਮਾਂ ਬਾਰੇ ਵੀ ਗੱਲ ਕੀਤੀ ਹੈ।
ਇਸ ਬਾਰੇ ਕਮਲਾ ਹੈਰਿਸ ਨੇ ਕਿਹਾ ਹੈ ਕਿ ਮੈਂ ਆਪਣੀ ਮਾਂ ਸ਼ਿਆਮਲਾ ਗੋਪਾਲਨ ਹੈਰਿਸ ਅਤੇ ਹੋਰ ਅਸ਼੍ਵੇਤ ਔਰਤਾਂ ਦੀਆਂ ਪੀੜ੍ਹੀਆਂ ਬਾਰੇ ਸੋਚ ਰਹੀ ਹਾਂ, ਜਿਨ੍ਹਾਂ ਨੇ ਅਮਰੀਕਾ ਵਿੱਚ ਇੰਨਾ ਵਿਸ਼ਵਾਸ ਕੀਤਾ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਅਮਰੀਕਾ ਵਿੱਚ ਇਸ ਤਰ੍ਹਾਂ ਦੇ ਪਲ ਵੀ ਸੰਭਵ ਹੈ । ਗੌਰਤਲਬ ਹੈ ਕਿ ਕਮਲਾ ਹੈਰਿਸ ਨੂੰ ਜੋ ਬਾਇਡੇਨ ਨੇ ਉਪ ਰਾਸ਼ਟਰਪਤੀ ਦਾ ਉਮੀਦਵਾਰ ਘੋਸ਼ਿਤ ਕੀਤਾ ਗਿਆ ਸੀ।