Joe Biden says: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡੇਨ ਨੇ ਆਪਣੀ ਪਹਿਲੀ ਇੰਟਰਵਿਊ ਦਿੱਤੀ। ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦਾ ਕਾਰਜਕਾਲ ਓਬਾਮਾ ਦੇ ਤੀਜੇ ਕਾਰਜਕਾਲ ਵਰਗਾ ਨਹੀਂ ਹੋਵੇਗਾ । ਜੋ ਬਾਇਡੇਨ ਓਬਾਮਾ ਪ੍ਰਸ਼ਾਸਨ ਦੇ ਦੌਰਾਨ ਉਪ-ਰਾਸ਼ਟਰਪਤੀ ਰਹਿ ਚੁੱਕੇ ਸਨ ਅਤੇ ਉਨ੍ਹਾਂ ਦੀ ਮੰਤਰੀ ਮੰਡਲ ਨੇ ਓਬਾਮਾ ਸਰਕਾਰ ਵਿੱਚ ਸ਼ਾਮਿਲ ਰਹੇ ਕਈ ਪੁਰਾਣੇ ਚਿਹਰਿਆਂ ਨੂੰ ਜਗ੍ਹਾ ਦਿੱਤੀ ਹੈ । ਹਾਲਾਂਕਿ, ਇੱਕ ਨਿਊਜ਼ ਚੈਨਲ ਦੌਰਾਨ ਗੱਲਬਾਤ ਵਿੱਚ ਜੋ ਬਾਇਡੇਨ ਨੇ ਵਾਅਦਾ ਕੀਤਾ ਹੈ ਕਿ ਉਹ ਓਬਾਮਾ ਦੇ ਪਰਛਾਵੇਂ ਤੋਂ ਬਾਹਰ ਨਿਕਲ ਕੇ ਕੰਮ ਕਰਨਗੇ ਅਤੇ ਅਗਲੇ ਚਾਰ ਸਾਲ ਓਬਾਮਾ ਦੇ ਤੀਜੇ ਕਾਰਜਕਾਲ ਵਰਗੇ ਨਹੀਂ ਹੋਣਗੇ। ਬਾਇਡੇਨ ਨੇ ਕਿਹਾ ਕਿ ਉਨ੍ਹਾਂ ਕੋਲ ਪਹਿਲਾਂ ਬਹੁਤ ਵੱਖਰੀਆਂ ਚੁਣੌਤੀਆਂ ਹਨ।
ਇਸ ਇੰਟਰਵਿਊ ਵਿੱਚ ਐਂਕਰ ਨੇ ਬਾਇਡੇਨ ਨੂੰ ਪੁੱਛਿਆ ਕਿ ਤੁਸੀਂ ਉਨ੍ਹਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਕਹਿ ਰਹੇ ਹਨ ਕਿ ਤੁਸੀਂ ਓਬਾਮਾ ਦਾ ਤੀਜਾ ਕਾਰਜਕਾਲ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ । ਇਸ ਸਵਾਲ ਦੇ ਜਵਾਬ ਵਿੱਚ ਬਾਇਡੇਨ ਨੇ ਕਿਹਾ, “ਇਹ ਓਬਾਮਾ ਦਾ ਤੀਜਾ ਕਾਰਜਕਾਲ ਨਹੀਂ ਹੈ। ਅਸੀਂ ਓਬਾਮਾ-ਬਾਇਡੇਨ ਪ੍ਰਸ਼ਾਸਨ ਤੋਂ ਬਿਲਕੁਲ ਵੱਖਰੀ ਦੁਨੀਆ ਦਾ ਸਾਹਮਣਾ ਕਰ ਰਹੇ ਹਾਂ । ਰਾਸ਼ਟਰਪਤੀ ਟਰੰਪ ਨੇ ਸਾਰੇ ਦ੍ਰਿਸ਼ ਨੂੰ ਬਦਲ ਦਿੱਤਾ ਹੈ।”
ਬਾਇਡੇਨ ਨੇ ਕਿਹਾ ਕਿ ਉਹ ਅਮਰੀਕਾ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਣਾ ਚਾਹੁੰਦੇ ਹਨ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਵਿੱਚ ਅਮਰੀਕਾ ਦੇ ਹਰ ਵਰਗ ਦੀ ਪ੍ਰਤੀਨਿਧਤਾ ਨੂੰ ਯਕੀਨੀ ਬਣਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਟਰੰਪ ਲਈ ਵੋਟ ਕਰਨ ਵਾਲੇ ਰਿਪਬਲਿਕਨ ਵੀ ਨਿਯੁਕਤ ‘ਤੇ ਵੀ ਉਹ ਵਿਚਾਰ ਕਰ ਸਕਦੇ ਹਨ । ਬਾਇਡੇਨ ਨੇ ਇਹ ਵੀ ਕਿਹਾ ਕਿ ਉਹ ਟਰੰਪ ਦੇ ਆਰਥਿਕ ਸਮਝੌਤਿਆਂ ਨੂੰ ਲੈ ਕੇ ਅਮਰੀਕੀ ਨਿਆਂ ਵਿਭਾਗ ਟਰੰਪ ਨੂੰ ਹਥਿਆਰ ਨਹੀਂ ਬਣਾਉਣਗੇ । ਦੱਸ ਦੇਈਏ ਕਿ ਜਨਵਰੀ ਦੇ ਮਹੀਨੇ ਵਿੱਚ ਜਦੋਂ ਟਰੰਪ ਸੱਤਾ ਛੱਡ ਦੇਣਗੇ, ਤਾਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦੇ ਵਿਰੁੱਧ ਮਿਲਣ ਵਾਲੀ ਸੰਵਿਧਾਨਕ ਸੁਰੱਖਿਆ ਖਤਮ ਹੋ ਜਾਵੇਗੀ ।
ਦੱਸ ਦੇਈਏ ਕਿ ਬਾਇਡੇਨ ਦੀ ਵਿਦੇਸ਼ ਨੀਤੀ ਵੀ ਟਰੰਪ ਤੋਂ ਬਿਲਕੁਲ ਵੱਖਰੀ ਹੋਣ ਜਾ ਰਹੀ ਹੈ। ਮੰਗਲਵਾਰ ਨੂੰ ਅਮਰੀਕਾ ਦੇ ਬਾਹਰ ਜਾਣ ਵਾਲੇ ਰਾਸ਼ਟਰਪਤੀ ਟਰੰਪ ਨੇ ਟਵੀਟ ਵਿੱਚ ਵੱਡੇ-ਵੱਡੇ ਅੱਖਰਾਂ ਵਿੱਚ ਅਮਰੀਕਾ ਫਸਟ ਦੇ ਨਾਅਰੇ ਨੂੰ ਦੁਹਰਾਇਆ, ਜਦੋਂਕਿ ਬਿਡੇਨ ਨੇ ‘ਅਮਰੀਕਾ ਇਜ਼ ਬੈਕ’ ਦਾ ਨਾਅਰਾ ਦਿੱਤਾ । ਬਾਇਡੇਨ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਅਮਰੀਕਾ ਦੁਨੀਆ ਵਿੱਚ ਆਪਣੇ ਕਦਮਾਂ ਨੂੰ ਸਮੇਟਣ ਦੀ ਬਜਾਏ ਇੱਕ ਵਾਰ ਫਿਰ ਲੀਡਰਸ਼ਿਪ ਦੀ ਭੂਮਿਕਾ ਵਿੱਚ ਆਵੇਗਾ।
ਇਹ ਵੀ ਦੇਖੋ: ਹਰਿਆਣਾ ਦਾ ਬਾਰਡਰ ਟੱਪਣ ਲਈ ਕਿਸਾਨਾਂ ਨੇ ਖਿੱਚੀ ਤਿਆਰੀ ਦੇਖੋ ਲਾਈਵ ਤਸਵੀਰਾਂ