Joe Biden Suffered Hairline Fracture: ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡੇਨ ਆਪਣੇ ਦੇ ਸੱਜੇ ਪੈਰ ਵਿੱਚ ਮਾਮੂਲੀ ਫ੍ਰੈਕਚਰ ਹੋਇਆ ਹੈ। ਉਨ੍ਹਾਂ ਨੂੰ ਹੁਣ ਤੁਰਨ ਲਈ ਕਾਫ਼ੀ ਹਫਤਿਆਂ ਤੱਕ ‘ਵਾਕਿੰਗ ਬੂਟ’ ਦੀ ਜ਼ਰੂਰਤ ਪਵੇਗੀ। ਉਨ੍ਹਾਂ ਦੇ ਡਾਕਟਰ ਨੇ ਇਹ ਜਾਣਕਾਰੀ ਦਿੱਤੀ ਹੈ।
ਦਰਅਸਲ, ਸ਼ਨੀਵਾਰ ਨੂੰ ਆਪਣੇ ਪਾਲਤੂ ਕੁੱਤੇ ‘ਮੇਜਰ’ ਨਾਲ ਖੇਡਦੇ ਹੋਏ ਬਾਇਡੇਨ ਦਾ ਪੈਰ ਫਿਸਲ ਗਿਆ। ਪੈਰ ਫਿਸਲਣ ਕਾਰਨ ਉਨ੍ਹਾਂ ਦਾ ਗਿੱਟਾ ਮੁੜ ਗਿਆ। ਬਾਇਡੇਨ ਦਾ ਇਲਾਜ ਕਰ ਰਹੇ ਡਾਕਟਰ ਕੇਵਿਨ ਓਕਨੌਰ ਨੇ ਦੱਸਿਆ ਕਿ ਮੁੱਢਲੇ ਐਕਸ-ਰੇਅ ਵਿੱਚ ਕਿਸੇ ਵੀ ਤਰ੍ਹਾਂ ਦੇ ਫ੍ਰੈਕਚਰ ਦਾ ਪਤਾ ਨਹੀਂ ਲੱਗਿਆ ਹੈ, ਪਰ ਕਲੀਨਿਕਲ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਸ ਨੂੰ ਹੋਰ ਡੂੰਘਾਈ ਨਾਲ ਵੇਖਣ ਦੀ ਜ਼ਰੂਰਤ ਹੈ।
GW ਮੈਡੀਕਲ ਫੈਕਲਟੀ ਐਸੋਸੀਏਟਸ ਦੇ ਡਾਇਰੈਕਟਰ ਕੋਨੋਰ ਨੇ ਬਾਇਡੇਨ ਦੀ ਜਾਂਚ ਦੇ ਨਤੀਜਿਆਂ ਨੂੰ ਵੇਖਣ ਤੋਂ ਬਾਅਦ ਦੱਸਿਆ, “ਇਸ ਤੋਂ ਬਾਅਦ ਦੀ ਸੀਟੀ ਸਕੈਨ ਨਾਲ ਨਵੇਂ ਚੁਣੇ ਗਏ ਰਾਸ਼ਟਰਪਤੀ ਬਾਇਡੇਨ ਦੇ ਪੈਰ ਵਿੱਚ ਮਾਮੂਲੀ ਫ੍ਰੈਕਚਰ ਦਾ ਪਤਾ ਲੱਗਿਆ। ਅਗਲੇ ਕਈ ਹਫ਼ਤਿਆਂ ਲਈ ਉਨ੍ਹਾਂ ਨੂੰ ਵਾਕਿੰਗ ਬੂਟ ਦੀ ਜ਼ਰੂਰਤ ਪਵੇਗੀ।”
ਦੱਸ ਦੇਈਏ ਕਿ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਵੀ ਟਵੀਟ ਕਰ ਕੇ ਬਾਇਡੇਨ ਦੇ ਜਲਦ ਹੀ ਠੀਕ ਹੋਣ ਦੀ ਕਾਮਨਾ ਕੀਤੀ ਹੈ।
ਇਹ ਵੀ ਦੇਖੋ: Punjab ‘ਚ ਅੱਜ ਤੋਂ Curfew ਲਾਗੂ, ਵੇਖ ਲਓ ਕੀ ਨੇ ਸਰਕਾਰ ਦੀਆਂ ਨਵੀਆਂ ਗਾਈਡਲਾਈਨਾਂ…