ਵਿਸ਼ਵ ਦੇ ਕਈ ਮੁਲਕਾਂ ਵਿੱਚ ਕਈ ਇਸ ਤਰ੍ਹਾਂ ਦੇ ਕਾਨੂੰਨ ਹਨ, ਜਿਨ੍ਹਾਂ ਨੂੰ ਖਤਰਨਾਕ ਕਿਹਾ ਜਾ ਸਕਦਾ ਹੈ। ਇਸ ਤਰ੍ਹਾਂ ਦਾ ਇਕ ਕਾਨੂੰਨ ਅਮਰੀਕਾ ਵਿੱਚ ਹੈ। ਜਿੱਥੇ ਮਰਦ ਰੇਪ ਮਗਰੋਂ ਰੇਪਿਸਟ ਪਰੈਂਟਲ ਰਾਈਟ ਤਹਿਤ ਪੀੜਤਾ ਤੋਂ ਬੱਚੇ ਦੀ ਮੰਗ ਕਰ ਸਕਦਾ ਹੈ। ਇਸ ਕਾਨੂੰਨ ਨਾਲ ਅਮਰੀਕਾ ਦੇ ਮੈਰੀਲੈਂਡ, ਅਲਬਾਮਾ, ਮਿਸੀਸਿਪੀ, ਮੀਨੇਸੋਟਾ, ਨੌਰਥ ਡਕੋਟਾ, ਨਿਊ ਮੈਕਸੀਕੋ ‘ਚ ਹਜ਼ਾਰਾਂ ਰੇਪ ਪੀੜਤਾ ਨਾ ਚਾਹੁੰਦੇ ਹੋਏ ਵੀ ਰੇਪਿਸਟ ਦੇ ਬੱਚੇ ਦੀ ਮਾਂ ਬਣਨ ਲਈ ਮਜ਼ਬੂਰ ਹੁੰਦੀਆਂ ਹਨ।
ਅਮਰੀਕਾ: ਅਮਰੀਕਾ ‘ਚ ਰੇਪ ਮਗਰੋਂ ਰੇਪਿਸਟ ਪਰੈਂਟਲ ਰਾਈਟ ਦੇ ਤਹਿਤ ਪੀੜਤਾ ਤੋਂ ਬੱਚੇ ਦੀ ਮੰਗ ਕਰ ਸਕਦਾ ਹੈ। ਇਸ ਕਾਨੂੰਨ ਨਾਲ ਅਮਰੀਕਾ ਦੇ ਮੈਰੀਲੈਂਡ, ਅਲਬਾਮਾ, ਮਿਸੀਸਿਪੀ, ਮੀਨੇਸੋਟਾ, ਨੌਰਥ ਡਕੋਟਾ, ਨਿਊ ਮੈਕਸੀਕੋ ‘ਚ ਹਜ਼ਾਰਾਂ ਰੇਪ ਪੀੜਤਾ ਨਾ ਚਾਹੁੰਦੇ ਹੋਏ ਵੀ ਰੇਪਿਸਟ ਦੇ ਬੱਚੇ ਦੀ ਮਾਂ ਬਣਨ ਲਈ ਮਜ਼ਬੂਰ ਹੁੰਦੀਆਂ ਹਨ। ਅਮਰੀਕਾ ਦੇ ਬਾਕੀ ਰਾਜਾਂ ‘ਚ ਰੇਪਿਸਟ ਨੂੰ ਬੱਚੇ ਦਾ ਅਧਿਕਾਰ ਮੰਨਣ ਤੋਂ ਰੋਕਣ ਦਾ ਕਾਨੂੰਨ ਹੈ ਪਰ ਇਨ੍ਹਾਂ ਰਾਜਾਂ ਵਿੱਚ ਨਹੀਂ ਹੈ। ਹਰ ਸਾਲ ਅਮਰੀਕਾ ਦੇ ਇਨ੍ਹਾਂ ਰਾਜਾਂ ਵਿੱਚ 17 ਹਜ਼ਾਰ ਤੋਂ 32 ਹਜ਼ਾਰ ਔਰਤਾਂ ਨਾਲ ਰੇਪ ਹੁੰਦਾ ਹੈ, ਜਿਸ ਵਿੱਚ 32 ਫ਼ੀਸਦ ਤੋਂ 35 ਫ਼ੀਸਦ ਮਾਮਲਿਆਂ ਵਿੱਚ ਰੇਪਿਸਟ ਆਪਣੇ ਰੇਪ ਨਾਲ ਪੈਦਾ ਬੱਚੇ ਨੂੰ ਅਦਾਲਤ ਦੇ ਜ਼ਰੀਏ ਮੰਗਦਾ ਹੈ।
ਭਾਰਤ: ਭਾਰਤ ਸਮੇਤ ਦੁਨੀਆ ਦੇ 49 ਦੇਸ਼ ਅਜਿਹੇ ਹਨ, ਜਿੱਥੇ ਪਤਨੀ ਨਾਲ ਬਲਾਤਕਾਰ ਕਰਨ ਵਾਲੇ ਪਤੀ ਨੂੰ ਸਮਾਜ ਦੇ ਨਾਲ-ਨਾਲ ਕਾਨੂੰਨ ਵੀ ਦੋਸ਼ੀ ਨਹੀਂ ਮੰਨਦਾ। ਭਾਰਤ ਵਿੱਚ ਆਈਪੀਸੀ ਦੀ ਧਾਰਾ 375 ਅਤੇ 376 ਦੇ ਤਹਿਤ ਔਰਤਾਂ ਨਾਲ ਬਲਾਤਕਾਰ ਨੂੰ ਇੱਕ ਘਿਨਾਉਣਾ ਅਪਰਾਧ ਮੰਨਿਆ ਜਾਂਦਾ ਹੈ। ਅਜਿਹੇ ਮਾਮਲਿਆਂ ਵਿੱਚ ਉਮਰ ਕੈਦ ਜਾਂ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਵਿੱਚ ਜੇਕਰ ਕੋਈ ਆਪਣੀ ਪਤਨੀ ਨਾਲ ਬਲਾਤਕਾਰ ਕਰਦਾ ਹੈ ਤਾਂ ਇਸ ਕਾਨੂੰਨ ਤਹਿਤ ਕੋਈ ਸਜ਼ਾ ਤਾਂ ਕਿ ਇੱਥੋਂ ਕਾਰਵਾਈ ਤੱਕ ਵੀ ਨਹੀਂ ਕੀਤੀ ਜਾਂਦੀ ਹੈ।
ਸੂਡਾਨ: ਸੂਡਾਨ ‘ਚ ਕੁੜੀਆਂ ਦਾ 10 ਸਾਲ ਬਾਅਦ ਵਿਆਹ ਹੋ ਸਕਦਾ ਹੈ। ਦੂਜੇ ਦੇਸ਼ਾਂ ਵਿੱਚ ਜਦੋਂ ਕੁੜੀਆਂ ਇਸ ਉਮਰ ਵਿੱਚ ਹੋਮਵਰਕ ਕਰਨ ਦਾ ਸੋਚਦੀਆਂ ਹਨ ਉਸ ਉਮਰ ਵਿੱਚ ਸੁਡਾਨ ਵਿੱਚ ਕੁੜੀਆਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ। ਸੂਡਾਨ ਵਿੱਚ ਅੱਜ ਦੇ ਸਮੇਂ ਹਰ ਤਿੰਨ ਵਿੱਚੋਂ ਇੱਕ ਕੁੜੀ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਕਰ ਦਿੱਤਾ ਜਾਂਦਾ ਹੈ। ਦੇਸ਼ ਦਾ ਕਾਨੂੰਨ ਇਸ ਦਾ ਸਮਰਥਨ ਕਰਦਾ ਹੈ। ਜਦੋਂ ਇਨ੍ਹਾਂ ਕੁੜੀਆਂ ਦੇ ਸਰੀਰ ‘ਚ ਬਦਲਾਅ ਆਉਂਦੇ ਹਨ ਉਦੋਂ ਹੀ ਕਈ ਕੁੜੀਆਂ ਨੂੰ ਮਾਂ ਬਣਾ ਦਿੱਤਾ ਜਾਂਦਾ ਹੈ।
ਈਰਾਨ: ਈਰਾਨ ਵਿੱਚ ਪਤਨੀ ਆਪਣੇ ਪਤੀ ਤੋਂ ਆਗਿਆ ਲਏ ਬਿਨਾਂ ਵਿਦੇਸ਼ ਯਾਤਰਾ ਨਹੀਂ ਕਰ ਸਕਦੀ। ਈਰਾਨ ਦੇ ਕਾਨੂੰਨ ਮੁਤਾਬਕ ਔਰਤਾਂ ਨੂੰ ਪਤੀ ਦੇ ਦਸਤਖਤ ਤੋਂ ਬਿਨਾਂ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਹੈ। ਇਕ ਤਰ੍ਹਾਂ ਨਾਲ ਦੇਸ਼ ਤੋਂ ਬਾਹਰ ਜਾਣ ਲਈ ਔਰਤਾਂ ਨੂੰ ਪਹਿਲਾਂ ਆਪਣੇ ਪਤੀ ਨਾਲ ਅਤੇ ਫਿਰ ਸਰਕਾਰੀ ਦਫਤਰ ਵਿਚ ਪਾਸਪੋਰਟ-ਵੀਜ਼ਾ ਲਈ ਅਪਲਾਈ ਕਰਨਾ ਪੈਂਦਾ ਹੈ।
ਜਾਰਡਨ: ਜਾਰਡਨ ਵਿੱਚ ਆਨਰ ਕਿਲਿੰਗ ਨੂੰ ਅਪਰਾਧ ਨਹੀਂ ਮੰਨਿਆ ਜਾਂਦਾ ਹੈ। ਇਸ ਦੇਸ਼ ਦੀ ਪੀਨਲ ਕੋਡ ਦੀ ਧਾਰਾ 340 ਅਤੇ 98 ਦੇ ਤਹਿਤ ਆਨਰ ਕਿਲਿੰਗ ਨੂੰ ਗੰਭੀਰ ਅਪਰਾਧ ਨਹੀਂ ਮੰਨਿਆ ਜਾਂਦਾ ਹੈ। ਇਸ ਕਾਨੂੰਨ ਤਹਿਤ ਜੇਕਰ ਪਰਿਵਾਰ ਦੀ ਇੱਜ਼ਤ ਨੂੰ ਠੇਸ ਪਹੁੰਚਾਉਣ ਕਾਰਨ ਔਰਤ ਦੀ ਹੱਤਿਆ ਕੀਤੀ ਜਾਂਦੀ ਹੈ ਤਾਂ ਜੱਜ ਦੋਸ਼ੀ ਦੀ ਸਜ਼ਾ ਨੂੰ ਘੱਟ ਕਰ ਸਕਦਾ ਹੈ।
ਰੂਸ: 2017 ਵਿੱਚ ਰੂਸ ਦੀ ਸੰਸਦ ਨੇ ਔਰਤਾਂ ਦੇ ਖਿਲਾਫ ਹੋਣ ਵਾਲੇ ਘਰੇਲੂ ਸ਼ੋਸ਼ਣ ਨੂੰ ਅਪਰਾਧ ਨਹੀਂ ਮੰਨਣ ਵਾਲੇ ਸੰਸ਼ੋਧਨ ਦੇ ਪੱਖ ਵਿੱਚ ਭਾਰੀ ਵੋਟਿੰਗ ਕੀਤੀ ਸੀ। ਭਾਰਤ ਵਾਂਗ ਰੂਸ ਵਿੱਚ ਵੀ ਇਸ ਮਾਮਲੇ ਨੂੰ ਨਿੱਜੀ ਦੱਸਿਆ ਗਿਆ ਸੀ। ਰੂਸ ਦੀ ਸਰਕਾਰੀ ਰਿਪੋਰਟ ਮੁਤਾਬਕ ਰੂਸ ਵਿੱਚ ਹਰ 40 ਮਿੰਟ ਵਿੱਚ ਇੱਕ ਔਰਤ ਦੀ ਮੌਤ ਆਪਣੇ ਸਾਥੀ ਜਾਂ ਪਤੀ ਕਾਰਨ ਹੋ ਰਹੀ ਹੈ। ਅਜਿਹੇ ‘ਚ ਰੂਸੀ ਸੰਸਦ ਦੁਆਰਾ ਘਰੇਲੂ ਸ਼ੋਸ਼ਣ ਨੂੰ ਅਪਰਾਧ ਨਾ ਮੰਨਣ ਵਾਲੇ ਗੈਰ-ਸਰਕਾਰੀ ਸੰਗਠਨਾਂ ਦਾ NGO ਨੇ ਵਿਰੋਧ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: