ਮੈਕਸੀਕੋ ‘ਚ ਮੈਡੀਕਲ ਸਾਇੰਸ ਦਾ ਇਕ ਦੁਰਲੱਭ ਮਾਮਲਾ ਸਾਹਮਣੇ ਆਇਆ ਹੈ। ਇੱਥੇ 2.2 ਇੰਚ ਲੰਬੀ ਪੂਛ ਨਾਲ ਇੱਕ ਬੱਚੀ ਨੇ ਜਨਮ ਲਿਆ। ਬਾਅਦ ‘ਚ ਇਸਦੀ ਲੰਬਾਈ 0.8 ਸੈਂਟੀਮੀਟਰ ਹੋਰ ਵੱਧ ਗਈ। ਇਹ ਦੇਖ ਕੇ ਡਾਕਟਰ ਵੀ ਹੈਰਾਨ ਹੋ ਗਏ ਕਿਉਂਕਿ ਹੁਣ ਤੱਕ ਦੁਨੀਆ ‘ਚ ਅਜਿਹੇ ਸਿਰਫ 40 ਹੀ ਮਾਮਲੇ ਸਾਹਮਣੇ ਆਏ ਹਨ।ਇਸ ਪੂਛ ਨੂੰ ਹੁਣ ਡਾਕਟਰਾਂ ਨੇ ਹਟਾ ਦਿੱਤਾ ਹੈ। ਬੱਚੀ ਨੂੰ ਹਸਪਤਾਲ ਤੋਂ ਛੁੱਟੀ ਮਿਲੇ ਦੋ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ।
ਜਾਣਕਾਰੀ ਅਨੁਸਾਰ ਬੱਚੇ ਦੀ ਪੂਛ ਦੀ ਲੰਬਾਈ 5.7 ਸੈਂਟੀਮੀਟਰ ਸੀ। ਇਸ ਦਾ ਘੇਰਾ 3 ਤੋਂ 5 ਮਿਲੀਮੀਟਰ ਦੇ ਵਿਚਕਾਰ ਸੀ। ਜਨਮ ਸਮੇਂ ਪੂਛ ਹਲਕੇ ਵਾਲਾਂ ਵਾਲੀ ਸੀ ਅਤੇ ਇੱਕ ਗੋਲ ਸਿਰਾ ਸੀ। ਡਾਕਟਰਾਂ ਵੱਲੋਂ ਬੱਚੀ ਦੇ ਜਨਮ ਤੋਂ ਬਾਅਦ ਅਗਲੇ ਦੋ ਮਹੀਨਿਆਂ ਤੱਕ ਉਸ ਦੀ ਨਿਗਰਾਨੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੇਖਿਆ ਕਿ ਨਵਜੰਮੀ ਬੱਚੀ ਆਮ ਬੱਚਿਆਂ ਵਾਂਗ ਵੱਡੀ ਹੋ ਰਹੀ ਸੀ।
ਦੱਸ ਦੇਈਏ ਕਿ ਬੱਚੀ ਦਾ ਜਨਮ ਉੱਤਰ-ਪੂਰਬੀ ਮੈਕਸੀਕੋ ਦੇ ਨੁਏਵੋ ਲਿਓਨ ਰਾਜ ਦੇ ਇੱਕ ਪੇਂਡੂ ਹਸਪਤਾਲ ਵਿੱਚ ਹੋਇਆ ਸੀ। ਮਾਂ ਦੀ ਡਿਲੀਵਰੀ ਸਾਧਾਰਨ ਤਰੀਕੇ ਨਾਲ ਨਹੀਂ ਸਗੋਂ ਸੀਜ਼ੇਰੀਅਨ ਕੀਤੀ ਗਈ ਸੀ। ਲੜਕੀ ਦੇ ਮਾਤਾ-ਪਿਤਾ ਦੀ ਉਮਰ 20 ਤੋਂ 30 ਸਾਲ ਦੇ ਵਿਚਕਾਰ ਹੈ ਅਤੇ ਦੋਵੇਂ ਪੂਰੀ ਤਰ੍ਹਾਂ ਤੰਦਰੁਸਤ ਹਨ।
ਇਹ ਵੀ ਪੜ੍ਹੋ : ‘ਆਫਤਾਬ ਬਹੁਤ ਕੇਅਰਿੰਗ ਸੀ’, ਸ਼ਰਧਾ ਦੇ ਮਰਡਰ ਮਗਰੋਂ ਸਦਮੇ ‘ਚ ਨਵੀਂ ਗਰਲਫ੍ਰੈਂਡ
ਡਾਕਟਰਾਂ ਅਨੁਸਾਰ ਪੂਛ ਨਰਮ ਸੀ ਕਿਉਂਕਿ ਉਸ ਵਿੱਚ ਕੋਈ ਹੱਡੀ ਨਹੀਂ ਸੀ। ਡਾਕਟਰਾਂ ਨੇ ਪੂਰੀ ਜਾਂਚ ਕਰਨ ਤੋਂ ਬਾਅਦ ਪਾਇਆ ਕਿ ਪੂਛ ਵੀ ਪੂਰੀ ਤਰ੍ਹਾਂ ਤੰਦਰੁਸਤ ਸੀ। ਇਸ ਤੋਂ ਬਾਅਦ ਬੱਚੀ ਦੀ ਸਰਜਰੀ ਕਰਨ ਦਾ ਫੈਸਲਾ ਕੀਤਾ ਗਿਆ। ਓਪਰੇਸ਼ਨ ਵਿੱਚ, ਲਿਮਬਰਗ ਪਲਾਸਟੀ ਦੁਆਰਾ ਪੂਛ ਨੂੰ ਸਰੀਰ ਤੋਂ ਹਟਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਦੁਨੀਆ ਭਰ ਵਿੱਚ ਹੁਣ ਤੱਕ ਅਜਿਹੇ ਸਿਰਫ 40 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਸਾਲ 2021 ਵਿੱਚ ਬ੍ਰਾਜ਼ੀਲ ‘ਚ ਅਜਿਹੀ ਪੂਛ ਵਾਲੇ ਬੱਚੇ ਦਾ ਜਨਮ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -: