ਮਿਸ ਯੂਐੱਸਏ 2019 ਚੈਸਲੀ ਕ੍ਰਿਸਟ ਨੇ ਇਮਾਰਤ ਤੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਸਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ‘ਤੇ 2021 ਵਿੱਚ ਮਿਸ ਯੂਨੀਵਰਸ ਬਣੀ ਹਰਨਾਜ਼ ਸੰਧੂ ਨੇ ਚੈਸਲੀ ਕ੍ਰਿਸਟ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ। ਮਿਲੀ ਜਾਣਕਾਰੀ ਅਨੁਸਾਰ ਚੈਸਲੀ ਕ੍ਰਿਸਟ ਨੇ ਐਤਵਾਰ ਸਵੇਰੇ 7 ਵਜੇ ਨਿਊਯਾਰਕ ਸਿਟੀ ਦੀ 60 ਮੰਜ਼ਿਲਾਂ ਕੰਡੋਮੀਨੀਅਨ ਤੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਸਪਤਾਲ ਵਿੱਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ।

ਚੈਸਲੀ ਕ੍ਰਿਸਟ ਦਾ ਜਨਮ 1991 ਵਿੱਚ ਜੈਕਸਨ ਮਿਸ਼ੀਗਨ ਵਿੱਚ ਹੋਇਆ ਸੀ। ਉਸ ਨੇ ਆਪਣਾ ਬਚਪਨ ਦੱਖਣੀ ਕੈਰੋਲੀਨਾ ਵਿੱਚ ਬਤਾਇਆ ਸੀ। ਉਸਨੇ ਦੱਖਣੀ ਕੈਰੋਲੀਨਾ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ।ਉਨ੍ਹਾਂ ਨੇ 2017 ਵਿੱਚ ਵੇਕ ਫੋਰੈਸਟ ਯੂਨੀਵਰਸਿਟੀ ਸਕੂਲ ਆਫ਼ ਲਾਅ ਤੋਂ ਗ੍ਰੈਜੂਏਸ਼ਨ ਕੀਤੀ। ਉਸ ਨੂੰ 2019 ਵਿੱਚ ਮਿਸ ਯੂਐੱਸਏ ਦਾ ਤਾਜ ਮਿਲਿਆ ਸੀ ਅਤੇ 2019 ਵਿੱਚ ਉਸਨੇ ਮਿਸ ਨੌਰਥ ਕੈਰੋਲੀਨਾ ਯੂਐਸਏ ਦਾ ਖਿਤਾਬ ਜਿੱਤਿਆ ਸੀ।
ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”























