ਅਮਰੀਕਾ ਦੇ ਕੈਲੀਫੋਰਨੀਆ ਦੇ ਸੈਨ ਜੋਸ਼ ਸ਼ਹਿਰ ਦੇ ਇੱਕ ਪਾਰਕ ਵਿੱਚੋਂ ਪਿਛਲੇ ਮਹੀਨੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਚੋਰੀ ਹੋ ਗਈ ਸੀ। ਇਹ ਮੂਰਤੀ ਹੁਣ ਮਸ਼ਹੂਰ ਕਬਾੜਖਾਨੇ ਵਿੱਚੋਂ ਮਿਲੀ ਹੈ। ਮੀਡੀਆ ਰਿਪੋਰਟ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਜਿਸ ਕਬਾੜਖਾਨੇ ਵਿੱਚੋਂ ਸ਼ਿਵਾਜੀ ਦੀ ਮਹਾਰਾਜ ਦੀ ਮੂਰਤੀ ਮਿਲੀ ਹੈ, ਉਹ ਗੈਰ-ਕਾਨੂੰਨੀ ਗਤੀਵਿਧੀਆਂ ਦੇ ਲਈ ਜਾਣਿਆ ਜਾਂਦਾ ਹੈ। ਇਹ ਮੂਰਤੀ ਅਮਰੀਕਾ ਦੇ ਉੱਤਰੀ ਹਿੱਸੇ ਵਿੱਚ ਸ਼ਿਵਾਜੀ ਦੀ ਇੱਕੋ-ਇੱਕ ਮੂਰਤੀ ਸੀ ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਮੂਰਤੀ 1999 ਵਿੱਚਸੈਨ ਜੋਸ਼ ਨੂੰ ਭਾਰਤ ਦੇ ਸ਼ਹਿਰ ਪੁਣੇ ਵੱਲੋਂ ਤੋਹਫੇ ਵਿੱਚ ਦਿੱਤੀ ਗਈ ਸੀ, ਜੋ 31 ਜਨਵਰੀ ਨੂੰ ਗੁਆਡਾਲੁਪੇ ਰਿਵਰ ਪਾਰਕ ਤੋਂ ਚੋਰੀ ਹੋ ਗਈ ਸੀ। ਦੱਸ ਦੇਈਏ ਕਿ ਇਸ ਮੂਰਤੀ ਦਾ ਭਾਰ ਲਗਭਗ 200 ਕਿਲੋ ਹੈ । ਇਸ ਮੂਰਤੀ ਵਿੱਚ ਸ਼ਿਵਾਜੀ ਮਹਾਰਾਜ ਨੂੰ ਘੋੜੇ ’ਤੇ ਤਲਵਾਰ ਫੜ੍ਹੇ ਹੋਏ ਦਿਖਾਇਆ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਬਾੜਖਾਨੇ ਦੇ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ। ਹਾਲਾਂਕਿ ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਪੁਲਿਸ ਨੇ ਮੂਰਤੀ ਦਾ ਪਤਾ ਲਗਾਉਣ ਤੋਂ ਬਾਅਦ ਇਸ ਨੂੰ ਬਰਾਮਦ ਕਰ ਲਿਆ ਹੈ।
ਇਹ ਵੀ ਪੜ੍ਹੋ: ਮਨੀਸ਼ਾ ਗੁਲਾਟੀ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ, ਬਣੇ ਰਹਿਣਗੇ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ
ਦੱਸ ਦੇਈਏ ਕਿ ਸ਼ਿਵਾਜੀ ਦੀ ਇਹ ਮੂਰਤੀ 31 ਜਨਵਰੀ ਨੂੰ ਪਾਰਕ ਵਿੱਚੋਂ ਚੋਰੀ ਹੋ ਗਈ ਸੀ। ਚੋਰਾਂ ਨੇ ਘੋੜੇ ਦੇ ਖੁਰ ਤੋਂ ਮੂਰਤੀ ਕੱਟ ਕੇ ਅਲੱਗ ਕਰ ਦਿੱਤੀ ਸੀ । ਇਸ ਸਬੰਧੀ ਮੇਅਰ ਮੈਟ ਮਹਾਨ ਨੇ ਬਿਆਨ ਵਿੱਚ ਕਿਹਾ ਕਿ ਇਹ ਮੂਰਤੀ ਸਾਡੇ ਭਾਰਤੀ ਭਾਈਚਾਰੇ ਦੇ ਲਈ ਬਹੁਤ ਕੀਮਤੀ ਹੈ। ਯੋਧਾ-ਸ਼ਾਸਕ ਸ਼ਿਵਾਜੀ ਦੇ ਲਈ ਸਾਡੇ ਸਾਂਝੇ ਮਾਣ ਤੇ ਸਨਮਾਨ ਤੇ ਸਾਡੇ ਸ਼ਹਿਰ ਪੁਣੇ ਨਾਲ ਸਬੰਧਾਂ ਨੂੰ ਦਰਸਾਉਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: