Model Chantel Giacalone got: ਅਮਰੀਕਾ ਦੇ ਲਾਸ ਵੇਗਾਸ ਦੀ ਅਦਾਲਤ ਨੇ ਅਦਾਕਾਰਾ ਅਤੇ ਮਾਡਲ ਸ਼ਾਂਟੇਲ ਗਾਈਕਲੋਨ ਨੂੰ 220 ਕਰੋੜ ਰੁਪਏ ਦਾ ਮੁਆਵਜ਼ਾ ਅਦਾ ਕਰਨ ਦਾ ਨਿਰਦੇਸ਼ ਦਿੱਤਾ ਹੈ । ਸ਼ਾਂਟੇਲ ਗਾਈਕਲਨ ਪਿਛਲੇ 8 ਸਾਲਾਂ ਤੋਂ ਅਧਰੰਗ ਨਾਲ ਗ੍ਰਸਤ ਹੈ ਅਤੇ ਮਾਂ-ਪਿਓ ਦੇ ਡਾਈਨਿੰਗ ਰੂਮ ਵਿੱਚ ਇੱਕ ਬੈੱਡ ‘ਤੇ ਆਪਣੀ ਜ਼ਿੰਦਗੀ ਬਿਤਾ ਰਹੀ ਹੈ। ਇੱਕ ਨਿਊਜ਼ ਏਜੇਂਸੀ ਅਨੁਸਾਰ ਸ਼ਾਂਟੇਲ ਗਾਈਕਲਨ ਪੀਨੇਟ ਬਟਰ ਬਿਸਕੁਟ ਖਾਣ ਤੋਂ ਬਾਅਦ ਬ੍ਰੇਨ ਹੈਮਰੇਜ ਦਾ ਸ਼ਿਕਾਰ ਹੋ ਗਈ। ਦਰਅਸਲ, ਉਸਨੂੰ ਉਸਦੀ ਇੱਕ ਸਾਥੀ ਮਾਡਲ ਨੇ ਇੱਕ ਬਿਸਕੁਟ ਖੁਆਇਆ ਸੀ। ਇਸ ਬਿਸਕੁਟ ਵਿੱਚ ਪੀਨੇਟ ਬਟਰ ਮਿਲਾਇਆ ਗਿਆ ਸੀ। ਇਹ ਸਾਲ 2013 ਦੀ ਗੱਲ ਹੈ ਅਤੇ ਉਸ ਸਮੇਂ ਸ਼ੈਂਟਲ ਲਾਸ ਵੇਗਾਸ ਸ਼ਹਿਰ ਵਿੱਚ ਮੈਜਿਕ ਫੈਸ਼ਨ ਟ੍ਰੇਡ ਸ਼ੋਅ ਵਿੱਚ ਮਾਡਲਿੰਗ ਕਰ ਰਹੀ ਸੀ।
ਦੱਸਿਆ ਜਾ ਰਿਹਾ ਹੈ ਕਿ ਸ਼ਾਂਟੇਲ ਗਾਈਕਲੋਨ ਨੂੰ ਇਹ ਸਮੱਸਿਆ ਇਸ ਲਈ ਹੋਈ ਕਿਉਂਕਿ ਉਸਨੂੰ ਪੀਨੇਟ ਬਟਰ ਤੋਂ ਐਲਰਜੀ ਸੀ। ਜਿਸ ਕਾਰਨ ਉਹ ਐਨਾਫਾਈਲੈਕਟਿਕ ਸਦਮੇ ਵਿੱਚ ਚਲੀ ਗਈ। ਕਿਸੇ ਵਿਅਕਤੀ ਨੂੰ ਐਲਰਜੀ ਪ੍ਰਤੀਕਰਮ ਐਨਾਫਾਈਲੈਕਟਿਕ ਸਦਮੇ ਦੀ ਸਥਿਤੀ ਦਾ ਕਾਰਨ ਬਣਦੀ ਹੈ। ਇਹ ਬਹੁਤ ਹੀ ਦੁਰਲਭ ਮਾਮਲਾ ਹੈ ਅਤੇ ਇਸਦਾ ਇਲਾਜ ਹਰ ਜਗ੍ਹਾ ਉਪਲਬਧ ਨਹੀਂ ਹੁੰਦਾ। ਇਸ ਸਥਿਤੀ ਵਿੱਚ ਮਰੀਜ਼ ਨੂੰ ਤੁਰੰਤ epinephrine ਨਾਮਕ ਦਵਾਈ ਦੀ ਜਰੂਰਤ ਹੁੰਦੀ ਹੈ, ਪਰ ਸ਼ਾਂਟੇਲ ਨੂੰ ਇਹ ਦਵਾਈ ਨਹੀਂ ਮਿਲ ਸਕੀ।
ਅਦਾਲਤ ਨੇ ਸ਼ਾਂਟੇਲ ਦੇ ਵਕੀਲ ਦੀ ਇਸ ਦਲੀਲ ਨੂੰ ਮੰਨਿਆ ਕਿ ਸ਼ਾਂਟੇਲ ਨੂੰ ਸਮੇਂ ‘ਤੇ ਜਿਹੜੀਆਂ ਦਵਾਈਆਂ ਅਤੇ ਮੈਡੀਕਲ ਸਹੂਲਤਾਂ ਮਿਲਣੀਆਂ ਚਾਹੀਦੀਆਂ ਸਨ ਉਹ ਨਹੀਂ ਮਿਲੀਆਂ ਸਨ। ਇਸ ਕਰਕੇ ਉਸਦੀ ਸਥਿਤੀ ਵਿੱਚ ਸੁਧਾਰ ਨਹੀਂ ਹੋ ਸਕਿਆ। ਉਹ ਪਿਛਲੇ 8 ਸਾਲਾਂ ਤੋਂ ਆਪਣੇ ਬੈੱਡ ‘ਤੇ ਹੈ। ਉਸਦੇ ਪਿਤਾ ਦਾ ਕਹਿਣਾ ਹੈ ਕਿ ਇਸ ਪੈਸੇ ਨਾਲ ਸ਼ਾਇਦ ਸ਼ਾਂਟੇਲ ਨੂੰ ਸਹੀ ਇਲਾਜ ਮਿਲ ਜਾਵੇ ਜਾਂ ਘੱਟੋ-ਘੱਟ ਅਗਲੇ 15-20 ਸਾਲਾਂ ਲਈ ਅਸੀਂ ਉਸ ਦਾ ਇਲਾਜ ਜਾਰੀ ਰੱਖ ਸਕੀਏ।
ਇਹ ਵੀ ਦੇਖੋ: ਦੇਸੀ ਤਰੀਕਿਆਂ ਨਾਲ ਵਰਜਿਸ਼ ਕਰਕੇ ਸਟੀਲ ਬਾਡੀ ਬਣਾ ਲਈ ਗੁਰਦਾਸਪੁਰ ਦੇ ਇਸ ਨੌਜਵਾਨ ਨੇ