NASA Mars Mission 2020: ਫਲੋਰਿਡਾ: ਅਮਰੀਕਾ ਦੀ ਪੁਲਾੜ ਏਜੰਸੀ (NASA) 30 ਜੁਲਾਈ ਨੂੰ ਮੰਗਲ ਗ੍ਰਹਿ ‘ਤੇ ਇੱਕ ਹੋਰ ਰੋਵਰ ਲਾਂਚ ਕਰਨ ਜਾ ਰਹੀ ਹੈ । ਨਾਸਾ ਦੇ ਇਸ ਮਿਸ਼ਨ ਦਾ ਨਾਮ ਮੰਗਲ 2020 ਹੈ। ਨਾਸਾ ਨੇ ਮੰਗਲ ‘ਤੇ ਹੁਣ ਤੱਕ 8 ਸਫਲ ਮਿਸ਼ਨ ਪੂਰੇ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਮਿਸ਼ਨ ਵਿੱਚ ਨਾਸਾ ਦਾ ਰੋਵਲ ਮੰਗਲ ਦੀ ਸਤਹ ‘ਤੇ ਪੁਰਾਣੀ ਜ਼ਿੰਦਗੀ ਦੀ ਜਾਣਕਾਰੀ ਇਕੱਠੀ ਕਰਨ ਦੇ ਨਾਲ ਉੱਥੋਂ ਪੱਥਰ ਅਤੇ ਮਿੱਟੀ ਵੀ ਧਰਤੀ’ ਤੇ ਲਿਆਏਗਾ। ਇਸ ਰੋਵਰ ਦੇ ਨਾਲ ਇੱਕ Ingenuity ਨਾਮ ਦਾ ਇੱਕ ਛੋਟਾ ਹੈਲੀਕਾਪਟਰ ਵੀ ਜਾਵੇਗਾ। ਇਸਦੀ ਕੋਸ਼ਿਸ਼ ਹੋਵੇਗੀ ਕਿ ਇਹ ਮੰਗਲ ‘ਤੇ ਇਕੱਲਾ ਉਡਾਣ ਭਰੇ।
ਦਰਅਸਲ, ਭਾਰਤੀ ਮੂਲ ਦੀ ਵਾਨੀਜਾ ਰੁਪਾਨੀ ਨੇ ਹੈਲੀਕਾਪਟਰ ਦਾ ਨਾਮ Ingenuity ਰੱਖਿਆ ਹੈ। ਹਿੰਦੀ ਵਿੱਚ ਇਸਦਾ ਅਰਥ ਹੈ ਕਿਸੇ ਵਿਅਕਤੀ ਦਾ ਆਵਿਸ਼ਕਾਰੀ ਪਾਤਰ। ਵਨੀਜਾ ਅਲਾਬਮਾ ਨਾਰਥ ਪੋਰਟ ਵਿੱਚ ਇੱਕ ਹਾਈ ਸਕੂਲ ਜੂਨੀਅਰ ਹੈ। ਮੰਗਲ ਹੈਲੀਕਾਪਟਰ ਦੇ ਨਾਮਕਰਨ ਲਈ ਨਾਸਾ ਨੇ ‘ਨੇਮ ਦਿ ਰੋਵਰ’ ਨਾਮੀ ਇੱਕ ਮੁਕਾਬਲਾ ਆਯੋਜਿਤ ਕੀਤਾ ਸੀ, ਜਿਸ ਵਿੱਚ 28,000 ਪ੍ਰਤੀਭਾਗੀਆਂ ਨੇ ਹਿੱਸਾ ਲਿਆ ਸੀ । ਇਸ ਵਿੱਚ ਵਨੀਜਾ ਵੱਲੋਂ ਸੁਝਾਏ ਗਏ ਨਾਮ ਨੂੰ ਅੰਤਮ ਰੂਪ ਦਿੱਤਾ ਗਿਆ।
ਇਸ ਸਬੰਧੀ ਨਾਸਾ ਨੇ ਦੱਸਿਆ ਕਿ ਮੰਗਲ ਦੇ Atmosphere ਵਿੱਚ ਇਹ ਛੋਟਾ ਹੈਲੀਕਾਪਟਰ ਸਤਹ ਤੋਂ 10 ਫੁੱਟ ਉੱਚਾ ਉਠ ਕੇ ਇੱਕ ਵਾਰ ਵਿੱਚ 6 ਫੁੱਟ ਤੱਕ ਅੱਗੇ ਜਾਵੇਗਾ। ਇਸ ਦੇ ਨਾਲ ਹੀ ਉਹ ਹੋਰ ਅੱਗੇ ਵਧੇਗਾ। ਨਾਸਾ ਦੇ ਇਸ ਪ੍ਰਾਜੈਕਟ ਦੇ ਮੈਨੇਜਰ ਮੀਮੀ ਆਂਗ ਨੇ ਕਿਹਾ ਕਿ ਉਡਾਨ ਉਨੀ ਹੀ ਦਿਲਚਸਪ ਹੋਵੇਗੀ ਜਿੰਨੀ ਕਿ ਇਹ ਪਹਿਲੀ ਵਾਰ ਰਾਈਟ ਬ੍ਰਦਰਜ਼ ਲਈ ਰਹੀ ਹੋਵੇਗੀ। ਇਸ ਨਵੇਂ ਤਜਰਬੇ ‘ਤੇ 3 ਮਿੰਟ ਦੇ ਵੀਡੀਓ ਵਿੱਚ ਨਾਸਾ ਨੇ ਦੱਸਿਆ ਹੈ ਕਿ ਕਿਵੇ ਮੰਗਲ ਗ੍ਰਹਿ ‘ਤੇ ਇਹ ਛੋਟਾ ਹੈਲੀਕਾਪਟਰ ਕੰਮ ਕਰੇਗਾ। ਇਸ ਮਿਸ਼ਨ ਨਾਲ ਜੁੜੇ ਇੱਕ ਅਧਿਕਾਰੀ ਨੇ ਕਿਹਾ ਕਿ ਜੇਕਰ ਇਹ ਸਫਲ ਹੁੰਦਾ ਹੈ ਤਾਂ ਇਹ ਸਾਡੇ ਲਈ ਇੱਕ ਮੀਲ ਪੱਥਰ ਹੋਵੇਗਾ। ਨਾਸਾ ਦੇ ਪ੍ਰੋਜੈਕਟ ਮੈਨੇਜਰ ਨੇ ਕਿਹਾ ਕਿ ਇਸਦੀ ਸਫਲਤਾ ਤੋਂ ਬਾਅਦ ਸਾਡੇ ਲਈ ਪੁਲਾੜ ਦੀ ਦੁਨੀਆਂ ਦਾ ਪਤਾ ਲਗਾਉਣਾ ਆਸਾਨ ਹੋ ਜਾਵੇਗਾ।