NASA SpaceX Crew-1: ਅਮਰੀਕਾ ਨੇ ਪੁਲਾੜ ਮਿਸ਼ਨ ਵਿੱਚ ਇੱਕ ਹੋਰ ਇਤਿਹਾਸ ਰਚ ਦਿੱਤਾ ਹੈ। ਐਤਵਾਰ ਨੂੰ ਅਮਰੀਕਾ ਦੀ ਨਿੱਜੀ ਕੰਪਨੀ ਸਪੇਸਐਕਸ ਦੇ ਕ੍ਰੂ ਡ੍ਰੈਗਨ ਸਪੇਸਕ੍ਰਾਫਟ ਤੋਂ ਚਾਰ ਪੁਲਾੜ ਯਾਤਰੀਆਂ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਉਡਾਣ ਭਰੀ। ਸਪੇਸਐਕਸ ਦਾ ਕਰੂ ਡ੍ਰੈਗਨ ਸਪੇਸਕ੍ਰਾਫਟ ਨਾਸਾ ਦੇ ਵਪਾਰਕ ਅਮਲੇ ਦੇ ਮਿਸ਼ਨ ਦਾ ਹਿੱਸਾ ਹੈ। ਕੁਝ ਮਹੀਨੇ ਪਹਿਲਾਂ, ਸਪੇਸਐਕਸ ਨੇ ਦੋ ਪੁਲਾੜ ਯਾਤਰੀਆਂ ਨੂੰ ਪਹਿਲੀ ਵਾਰ ਆਪਣੇ ਸਪੇਸਕ੍ਰਾਫਟ ਨਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਭੇਜਿਆ ਸੀ। ਰੂਸ ‘ਤੇ ਆਪਣੀ ਨਿਰਭਰਤਾ ਖਤਮ ਕਰਨ ਲਈ ਅਮਰੀਕਾ ਦੀ ਸੰਸਥਾ ਨਾਸਾ ਸਪੇਸਐਕਸ ਸਮੇਤ ਨਿੱਜੀ ਕੰਪਨੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ।
ਲਾਂਚਿੰਗ ਤੋਂ ਪਹਿਲਾਂ ਨਾਸਾ ਦੇ ਪ੍ਰਸ਼ਾਸਕ ਜਿਮ ਬ੍ਰਿਡੇਂਸਟੀਨ ਨੇ ਕਿਹਾ ਕਿ ਅਸੀਂ ਇਤਿਹਾਸ ਰਚਣ ਜਾ ਰਹੇ ਹਾਂ ਕਿਉਂਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਪਹਿਲੀ ਕਾਰਜਸ਼ੀਲ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਧਰਤੀ ਦੇ ਲੋ-ਆਰਬਿਟ ਦੀ ਕਿਰਿਆ ਦਾ ਵਪਾਰੀਕਰਨ ਕਰਨਾ ਹੈ। ਐਤਵਾਰ ਦੀ ਲਾਂਚਿੰਗ ਤੋਂ ਬਾਅਦ ਸਪੇਸਕ੍ਰਾਫਟ ਸੋਮਵਾਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪਹੁੰਚ ਜਾਵੇਗਾ। ਉੱਥੇ ਹੀ ਫਲੋਰਿਡਾ ਵਿੱਚ ਲਾਂਚਿੰਗ ਸਮਾਰੋਹ ਵਿੱਚ ਹਿੱਸਾ ਲੈਣ ਲਈ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਵੀ ਪਹੁੰਚੇ। ਉਨ੍ਹਾਂ ਕਿਹਾ ਕਿ ਰਾਕੇਟ ਦੇ ਉਡਾਣ ਭਰਨ ਦੇ ਲਗਭਗ ਇੱਕ ਮਿੰਟ ਬਾਅਦ ਤੱਕ ਉਨ੍ਹਾਂ ਦਾ ਸਾਹ ਰੁਕ ਗਿਆ ਸੀ ।
ਦੱਸ ਦੇਈਏ ਕਿ ਸਪੇਸਕ੍ਰਾਫਟ ਦੇ ਚਾਲਕ ਦਲ ਵਿੱਚ ਤਿੰਨ ਆਦਮੀ ਅਤੇ ਇੱਕ ਮਹਿਲਾ ਹੈ। ਟੀਮ ਦੀ ਅਗਵਾਈ ਏਅਰ ਫੋਰਸ ਦੇ ਕਰਨਲ ਹੌਪਕਿਨਜ਼ ਕਰ ਰਹੇ ਹਨ। ਤਿੰਨ ਅਮਰੀਕੀ ਪੁਲਾੜ ਯਾਤਰੀਆਂ ਦੇ ਨਾਲ ਇੱਕ ਜਾਪਾਨ ਦੇ ਪੁਲਾੜ ਯਾਤਰੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵਿੱਚ ਦੋ ਰੂਸੀ ਅਤੇ ਇੱਕ ਅਮਰੀਕੀ ਪੁਲਾੜ ਯਾਤਰੀ ਪਹਿਲਾਂ ਹੀ ਮੌਜੂਦ ਹਨ।
ਇਸ ਸਪੇਸਕ੍ਰਾਫਟ ਦੀ ਲਾਂਚਿੰਗ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡੇਨ ਨੇ ਟਵੀਟ ਕਰਕੇ ਨਾਸਾ ਅਤੇ ਸਪੇਸਐਕਸ ਨੂੰ ਵਧਾਈ ਦਿੱਤੀ ਹੈ। ਪੁਲਾੜ ਕੰਪਨੀ ਸਪੇਸਐਕਸ ਦੀ ਇਹ ਦੂਜੀ ਪ੍ਰਬੰਧਿਤ ਉਡਾਣ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਵਿਸ਼ਵਾਸ ਜ਼ਾਹਿਰ ਕੀਤਾ ਹੈ ਕਿ ਅਜਿਹੇ ਹੋਰ ਵੀ ਕਈ ਮਿਸ਼ਨ ਜਾਰੀ ਰਹਿਣਗੇ।
ਇਹ ਵੀ ਦੇਖੋ: ਖੋਤੇ-ਖੱਚਰਾਂ ਤੇ ਜ਼ਿਆਦਾ ਵਜ਼ਨ ਲੱਦਣ ਵਾਲਿਆਂ ਦੀ ਹੁਣ ਖੈਰ ਨਹੀਂ, PFA Group ਦਰਜ ਕਰਵਾਏਗਾ ਮੁਕੱਦਮਾ