ਪਾਕਿਸਤਾਨ ਵਿਚ PML-N ਦੇ ਪ੍ਰਧਾਨ ਦੀ ਧੀ ਨੇ ਦੇਸ਼ ਵਿਚ ਇਤਿਹਾਸ ਬਦਲਦੇ ਹੋਏ ਪੰਜਾਬ ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਦਾ ਸਨਮਾਨ ਹਾਸਲ ਕਰ ਲਿਆ ਹੈ। ਸੀਨੀਅਰ ਪੀਐੱਮਐੱਲ-ਐੱਨ ਨੇਤਾ ਮਰੀਅਮ ਨਵਾਜ਼ ਨੂੰ ਪੰਜਾਬ ਦੀ ਮੁੱਖ ਮੰਤਰੀ ਬਣਾਇਆ ਗਿਆ ਹੈ। ਮਰੀਅਮ ਤਿੰਨ ਵਾਰ ਸਾਬਕਾ ਪ੍ਰਧਾਨ ਮੰਤਰੀ ਰਹਿ ਚੁੱਕੇ PML-N ਦੇ ਪ੍ਰਧਾਨ ਨਵਾਜ਼ ਸ਼ਰੀਫ ਦੀ ਧੀ ਹੈ।
50 ਸਾਲਾ ਉਪ ਪ੍ਰਧਾਨ ਮਰੀਅਮ ਨੇ PML-N ਨੇਤਾ ਨੇ ਪੀਟੀਆਈ ਸਮਰਥਿਤ ਐੱਸਆਈਸੀ ਦੇ ਰਾਣਾ ਆਫਤਾਬ ਨੂੰ ਹਰਾ ਕੇ ਸਿਆਸੀ ਤੌਰ ਤੋਂ ਮਹੱਤਵਪੂਰਨ ਪੰਜਾਬ ਸੂਬੇ ਦੀਆਂ ਮੁੱਖ ਮੰਤਰੀ ਚੋਣਾਂ ਜਿੱਤੀਆਂ। ਦੱਸ ਦੇਈਏ ਕਿ ਪੰਜਾਬ ਸੂਬੇ ਵਿਚ 120 ਮਿਲੀਅਨ ਲੋਕ ਰਹਿੰਦੇ ਹਨ। ਗਿਣਤੀ ਦੇ ਹਿਸਾਬ ਨਾਲ ਮਰੀਅਮ ਨਵਾਜ਼ ਦਾ ਪੰਜਾਬ ਦੀ ਸੀਐੱਮ ਬਣਨਾ ਤੈਅ ਸੀ। ਪੰਜਾਬ ਅਸੈਂਬਲੀ ਦੇ ਸਪੀਕਰ ਮਿਲਕ ਅਹਿਮਦ ਖਾਨ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਸਿਰਫ ਸੀਐੱਮ ਅਹੁਦੇ ਨੂੰ ਲੈ ਕੇ ਮਤਦਾਨ ਹੋਵੇਗਾ ਤੇ ਅਸੈਂਬਲੀ ਦੇ ਕਿਸੇ ਮੈਂਬਰ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ। PML-N ਦੇ ਮਲਿਕ ਮੁਹੰਮਦ ਅਹਿਮਦ ਖਾਨ ਸਪੀਕਰ ਚੁਣੇ ਗਏ ਤੇ ਉਨ੍ਹਾਂ ਨੂੰ 224 ਵੋਟਾਂ ਮਿਲੀਆਂ। ਦੂਜੇ ਪਾਸੇ ਮਲਿਕ ਜਹੀਰ ਚਾਨੇਰ ਨੂੰ ਡਿਪਟੀ ਸਪੀਕਰ ਚੁਣਿਆ ਗਿਆ ਜਿਨ੍ਹਾਂ ਨੂੰ 220 ਵੋਟਾਂ ਮਿਲੀਆਂ।
ਇਹ ਵੀ ਪੜ੍ਹੋ : PM ਮੋਦੀ ਨੇ ਰੇਲਵੇ ਨੂੰ ਦਿੱਤੀ 41,000 ਕਰੋੜ ਦੀ ਸੌਗਾਤ, 550 ਰੇਲਵੇ ਸਟੇਸ਼ਨਾਂ ਦਾ ਹੋਵੇਗਾ ਪੁਨਰ ਵਿਕਾਸ
ਦੱਸ ਦੇਈਏ ਕਿ ਮਰੀਅਮ ਨਵਾਜ ਪਾਕਿਸਤਾਨ ਦੇ ਸਾਬਕਾ ਪੀਐੱਮ ਨਵਾਜ਼ ਸ਼ਰੀਫ ਦੀ ਧੀ ਹੈ। ਸਾਲ 1992 ਵਿਚ ਸਫਦਰ ਅਵਾਨ ਨਾਲ ਮਰੀਅਮ ਦਾ ਵਿਆਹ ਹੋਇਆ। ਸਫਦਰਹ ਅਵਾਨ ਪਾਕਿਸਤਾਨ ਦੀ ਫੌਜ ਵਿਚ ਕੈਪਟਨ ਰਹਿ ਚੁੱਕੇ ਹ। ਮਰੀਅਮ ਨਵਾਜ ਦੇ 3 ਬੱਚੇ ਹਨ। ਮਰੀਅਮ ਨਵਾਜ ਨੇ ਸਾਲ 2012 ਵਿਚ ਸਿਆਸਤ ਵਿਚ ਕਦਮ ਰੱਖਿਆ ਤੇ ਪਿਤਾ ਨਾਲ ਕੰਮ ਕੀਤਾ। ਸਾਲ 2024 ਦੀਆਂ ਆਮ ਚੋਣਾਂ ਵਿਚ ਮਰੀਅਮ ਨਵਾਜ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਤੇ ਪੰਜਾਬ ਅਸੈਂਬਲੀ ਲਈ ਪਹਿਲੀ ਵਾਰ ਚੁਣੀ ਗਈ ਹੈ।