ਨੇਪਾਲ ਸਰਕਾਰ ਨੇ ਉਨ੍ਹਾਂ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਬੈਨ ਲਗਾ ਦਿੱਤਾ ਹੈ ਜਿਨ੍ਹਾਂ ਨੇ ਖੁਦ ਨੂੰ ਸੰਚਾਰ ਤੇ ਸੂਚਨਾ ਮੰਤਰਾਲੇ ਵਿਚ ਰਜਿਸਟਰ ਨਹੀਂ ਕਰਵਾਇਆ ਹੈ। ਇਹ ਫੈਸਲਾ ਸੰਚਾਰ ਮੰਤਰੀ ਪ੍ਰਿਥਵੀ ਸੁੱਬਾ ਗੁਰੂੰਗ ਦੀ ਅਗਵਾਈ ਵਿਚ ਹੋਈ ਬੈਠਕ ਵਿਚ ਲਿਆ ਗਿਆ।
ਦੱਸ ਦੇਈਏ ਕਿ ਨੇਪਾਲ ਸਰਕਾਰ ਵੱਲੋਂ ਫੇਸਬੁੱਕ, ਇੰਸਟਾਗ੍ਰਾਮ ਸਣੇ 26 ਸੋਸ਼ਲ ਮੀਡੀਆ ਐਪਸ ‘ਤੇ ਬੈਨ ਲਗਾਇਆ ਗਿਆ ਹੈ। ਇਨ੍ਹਾਂ ਐਪਸ ਨੂੰ ਰਜਿਸਟ੍ਰੇਸ਼ਨ ਲਈ 7 ਦਿਨ ਦਾ ਸਮਾਂ ਮਿਲਿਆ ਸੀ। ਇਸ ਦੇ ਬਾਅਦ ਵੀ ਰਜਿਟ੍ਰੇਸ਼ਨ ਨਾ ਕਰਵਾਉਣ ਦੀ ਵਜ੍ਹਾ ਤੋਂ ਫੇਸਬੁੱਕ, ਇੰਸਟਾਗ੍ਰਾਮ, ਵ੍ਹਟਸਐਪ ਤੇ X ਸਣੇ 26 ਐਪਸ ‘ਤੇ ਬੈਨ ਲਗਾ ਦਿੱਤਾ ਗਿਆ ਹੈ। ਨੇਪਾਲ ਸਰਕਾਰ ਨੇ ਇਨ੍ਹਾਂ ਐਪਸ ਨੂੰ ਡੀ-ਐਕਟੀਵੇਟ ਕਰਨ ਲਈ ਚਿੱਠੀ ਵੀ ਭੇਜੀ ਹੈ।
ਦੱਸ ਦੇਈਏ ਕਿ ਰਜਿਸਟ੍ਰੇਸ਼ਨ ਨਾ ਕਰਵਾਉਣ ਦੀ ਵਜ੍ਹਾ ਤਂ ਬੈਨ ਹੋਣ ਵਾਲੇ ਐਪਸ ਵਿਚ ਫੇਸਬੁੱਕ, ਇੰਸਟਾਗ੍ਰਾਮ,ਵ੍ਹਟਸਐਪ, ਯੂਟਿਊਬ, ਐਕਸ, ਰੇਡਿਟ ਤੇ ਲਿੰਕਡਇਨ ਵਰਗੇ ਐਪਸ ਸ਼ਾਮਲ ਸਨ। ਹੁਣ ਨੇਪਾਲ ਵਿਚ ਲੋਕ ਇਨ੍ਹਾਂ ਸਾਰੇ ਐਪਸ ਦੀ ਵਰਤੋਂ ਨਹੀਂ ਕਰ ਪਾ ਰਹੇ ਹਨ। ਸੂਚਨਾ ਮੰਤਰਾਲੇ ਨੇ ਰਜਿਸਟਰ ਕਰਵਾਉਣ ਲਈ 28 ਅਗਸਤ ਨੂੰ 7 ਦਿਨ ਦਾ ਸਮਾਂ ਦਿੱਤਾ ਸੀ। ਬਾਵਜੂਦ ਇਸ ਦੇ ਫੇਸਬੁੱਕ, ਇੰਸਟਾਗ੍ਰਾਮ, ਵ੍ਹਟਸਐਪ, ਯੂਟਿਊਬ, ਐਕਸ, ਰੇਡਿਟ ਵਰਗੇ ਵੱਡੇ ਪਲਟੇਫਾਰਮ ਨੇ ਕਿਸੇ ਤਰ੍ਹਾਂ ਦਾ ਰਜਿਸਟ੍ਰੇਸ਼ਨ ਨਹੀਂ ਕਰਵਾਇਆ ਸੀ।
ਨੇਪਾਲ ਵਿਚ ਸੂਚਨਾ ਮੰਤਰਾਲੇ ਵਿਚ ਰਜਿਸਟਰ ਨਾ ਕਰਵਾਉਣ ਵਾਲੇ ਐਪਸ ਭਾਵੇਂ ਬਲਾਕ ਹੋ ਗਏ ਹੋਣ ਤੇ ਲੋਕ ਉਨ੍ਹਾਂ ਦਾ ਇਸਤੇਮਾਲ ਨਹੀਂ ਕਰ ਪਾ ਰਹੇ ਪਰ ਚੀਨੀ ਐਪਸ ਜਿਵੇਂ ਕਿ ਟਿਕਟਾਕ, ਵਾਈਬਰ, ਵਿਟਕ ਤੇ ਪੋਪੋ ਲਾਈਵ ‘ਤੇ ਕੋਈ ਅਸਰ ਨਹੀਂ ਪਿਆਹੈ। ਦਰਅਸਲ ਸਰਕਾਰ ਨੇ ਇਨ੍ਹਾਂ ਐਪਸ ਨੂੰ ਪਹਿਲਾਂ ਹੀ ਲਿਸਟਿਡ ਵਜੋਂ ਮਾਰਕ ਕੀਤਾ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਹੜ੍ਹਾਂ ਵਿਚਾਲੇ BBMB ਦਾ ਬਿਆਨ-‘ਜੇ ਭਾਖੜਾ ਤੇ ਪੌਂਗ ਡੈਮ ਨਾ ਹੁੰਦੇ ਤਾਂ ਜੂਨ ‘ਚ ਹੜ੍ਹ ਆ ਜਾਂਦੇ’
ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਰਜਿਸਟ੍ਰੇਸ਼ਨ ਪੂਰਾ ਕਰਨ ਵਾਲੇ ਕਿਸੇ ਵੀ ਪਲੇਟਫਾਰਮ ਨੂੰ ਉਸੇ ਦਿਨ ਚਾਲੂ ਕਰ ਦਿੱਤਾ ਜਾਵੇਗਾ। ਅਜਿਹੇ ਵਿਚ ਜੇਕਰ ਬੈਨ ਹੋਏ ਐਪਸ ਵਿਚੋਂ ਕਿਸੇ ਨੂੰ ਰਜਿਸਟ੍ਰੇਸ਼ਨ ਕਰਵਾਉਣ ਵਿਚ ਸਮੱਸਿਆ ਨਾ ਹੋਵੇ ਤਾਂ ਉਹ ਇਸਤੇਮਾਲ ਲਈ ਉਸੇ ਦਿਨ ਵਿਚ ਉਪਲਬਧ ਹੋ ਸਕਦੇ ਹਨ। ਹਾਲਾਂਕਿ ਹੁਣ ਦੇਖਣਾ ਹੋਵੇਗਾ ਕਿ ਇਹ ਵੱਡੇ ਪਲੇਟਫਾਰਮ ਰਜਿਸਟ੍ਰੇਸ਼ਨ ਕਰਾਉਣ ਨੂੰ ਰਾਜ਼ੀ ਹੁੰਦੇ ਹਨ ਜਾਂ ਨੇਪਾਲ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























