ਡੈਮੋਕਰੈਟਿਕ ਪਾਰਟੀ ਦੇ ਚਾਰ ਸੈਨੇਟਰਾਂ ਨੇ 80 ਲੱਖ ਲੋਕਾਂ ਨੂੰ ਗ੍ਰੀਨ ਕਾਰਡ ਮੁਹੱਈਆ ਕਰਾਉਣ ਦੇ ਇਰਾਦੇ ਨਾਲ ਅਮਰੀਕੀ ਕਾਂਗਰਸ ਵਿੱਚ ਬਿੱਲ ਪੇਸ਼ ਕੀਤਾ ਹੈ। ਜੇਕਰ ਬਿੱਲ ਪਾਸ ਹੋ ਗਿਆ ਤਾਂ ਡਰੀਮਰਜ਼, ਐਚ-1ਬੀ ਅਤੇ ਲੰਬੇ ਸਮੇਂ ਦੇ ਵੀਜ਼ਾਧਾਰਕਾਂ ਨੂੰ ਇਸ ਦਾ ਲਾਭ ਹੋਵੇਗਾ । ਇਸ ਬਿੱਲ ਦੇ ਤਹਿਤ ਕੋਈ ਵੀ ਪ੍ਰਵਾਸੀ ਜੇਕਰ ਲਗਾਤਾਰ ਸੱਤ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ ਤਾਂ ਉਹ ਕਾਨੂੰਨੀ ਤੌਰ ’ਤੇ ਪੱਕੀ ਨਾਗਰਿਕਤਾ ਦੇ ਯੋਗ ਹੋਵੇਗਾ । ਸੈਨੇਟਰ ਅਲੈਕਸ ਪੈਡਿਲਾ ਨੇ ਪਰਵਾਸੀ ਐਕਟ ਦੀਆਂ ਧਾਰਾਵਾਂ ਨਵਿਆਉਣ ਲਈ ਬਿੱਲ ਪੇਸ਼ ਕੀਤਾ ਜਿਸ ਦੀ ਸੈਨੇਟਰਾਂ ਐਲਿਜ਼ਾਬੈੱਥ ਵਾਰੈੱਨ, ਬੇਨ ਰੇਅ ਲੁਜਾਨ ਅਤੇ ਡਿੱਕ ਡਰਬਿਨ ਨੇ ਤਾਈਦ ਕੀਤੀ।
ਇਸ ਸਬੰਧੀ ਪੈਡਿਲਾ ਨੇ ਕਿਹਾ ਕਿ ਇਮੀਗ੍ਰੇਸ਼ਨ ਪ੍ਰਣਾਲੀ ਪੁਰਾਣੀ ਹੋ ਚੁੱਕੀ ਹੈ ਜੋ ਅਣਗਿਣਤ ਲੋਕਾਂ ਨੂੰ ਠੇਸ ਪਹੁੰਚਾ ਰਹੀ ਹੈ। ਜਿਸ ਕਾਰਨ ਅਮਰੀਕਾ ਦੇ ਅਰਥਚਾਰੇ ਨੂੰ ਵੀ ਢਾਹ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਮੇਰਾ ਬਿੱਲ 35 ਸਾਲਾਂ ਬਾਅਦ ਰਜਿਸਟਰੀ ਕੱਟ ਆਫ਼ ਤਰੀਕ ਨੂੰ ਅਪਡੇਟ ਕਰੇਗਾ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਪ੍ਰਵਾਸੀ ਕਾਨੂੰਨੀ ਤੌਰ ’ਤੇ ਸਥਾਈ ਰਿਹਾਇਸ਼ ਲਈ ਅਪਲਾਈ ਕਰ ਸਕਣ।
ਦੱਸ ਦੇਈਏ ਕਿ ਇੱਕ ਗ੍ਰੀਨ ਕਾਰਡ ਅਧਿਕਾਰਤ ਤੌਰ ‘ਤੇ ਇੱਕ ਸਥਾਈ ਨਿਵਾਸੀ ਕਾਰਡ ਵਜੋਂ ਜਾਣਿਆ ਜਾਂਦਾ ਹੈ, ਜੋ ਅਮਰੀਕਾ ਵਿੱਚ ਪ੍ਰਵਾਸੀਆਂ ਨੂੰ ਇਸ ਗੱਲ ਦੇ ਸਬੂਤ ਵਜੋਂ ਜਾਰੀ ਕੀਤਾ ਜਾਂਦਾ ਹੈ ਕਿ ਧਾਰਕ ਨੂੰ ਸਥਾਈ ਨਿਵਾਸ ਦਾ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਹੈ। ਕਾਨੂੰਨ 80 ਲੱਖ ਲੋਕਾਂ ਲਈ ਗ੍ਰੀਨ ਕਾਰਡਾਂ ਲਈ ਬਹੁਤ ਜ਼ਰੂਰੀ ਰਸਤਾ ਪ੍ਰਦਾਨ ਕਰੇਗਾ, ਜਿਸ ਵਿੱਚ ਸੁਪਨੇ ਲੈਣ ਵਾਲੇ ਜਬਰੀ ਵਿਸਥਾਪਿਤ ਨਾਗਰਿਕ (ਟੀਪੀਐਸ ਧਾਰਕ), ਦੇਸ਼ ਨਿਕਾਲੇ ਦਾ ਸਾਹਮਣਾ ਕਰਨ ਵਾਲੇ ਲੰਬੇ ਸਮੇਂ ਦੇ ਵੀਜ਼ਾ ਧਾਰਕਾਂ ਦੇ ਬੱਚੇ, ਜ਼ਰੂਰੀ ਕਰਮਚਾਰੀ ਅਤੇ ਉੱਚ ਹੁਨਰਮੰਦ ਮੈਂਬਰ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: