Pfizer coronavirus vaccine: ਕੋਰੋਨਾ ਵਾਇਰਸ ਦਾ ਖਤਰਾ ਅਜੇ ਵੀ ਦੁਨੀਆ ‘ਤੇ ਬਣਿਆ ਹੋਇਆ ਹੈ ਅਤੇ ਬਹੁਤ ਸਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਸਦੀ ਵੈਕਸੀਨ ਨਹੀਂ ਆ ਜਾਂਦੀ ਉਦੋਂ ਤੱਕ ਇਹ ਸਾਡੀ ਜ਼ਿੰਦਗੀ ਤੋਂ ਜਾਣ ਵਾਲਾ ਨਹੀਂ ਹੈ। ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿੱਚ ਕੋਰੋਨਾ ਵੈਕਸੀਨ ਬਣਾਉਣ ਲਈ ਕੰਮ ਚੱਲ ਰਿਹਾ ਹੈ। ਇਸ ਕੜੀ ਵਿੱਚ ਅਮਰੀਕਾ ਦੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਬਣਾਈ ਵੈਕਸੀਨ ਕੋਰੋਨਾ ਵਾਇਰਸ ‘ਤੇ 90 ਪ੍ਰਤੀਸ਼ਤ ਪ੍ਰਭਾਵਸ਼ਾਲੀ ਹੈ ਅਤੇ ਜੇ ਅੰਕੜਿਆਂ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਟੀਕਾ ਦਸੰਬਰ ਤੋਂ ਅਮਰੀਕੀ ਨਾਗਰਿਕਾਂ ਵਿੱਚ ਟੀਕਾ ਵੰਡਣ ਦੀ ਯੋਜਨਾ ਬਣਾਈ ਜਾ ਰਹੀ ਹੈ।
ਸਿਹਤ ਸਕੱਤਰ ਅਲੈਕਸ ਅਜਾਰ ਨੇ ਕਿਹਾ ਹੈ ਕਿ Pfizer ਇੰਕ ਆਪਣੇ ਕੋਵਿਡ-19 ਵੈਕਸੀਨ ਪ੍ਰੀਖਣ ਤੋਂ ਮਿਲੇ ਸ਼ੁਰੂਆਤੀ ਸਕਾਰਾਤਮਕ ਅੰਕੜਿਆਂ ਨੂੰ ਜਲਦੀ ਤੋਂ ਜਲਦੀ ਸਿਹਤ ਰੈਗੂਲੇਟਰਾਂ ਨੂੰ ਸੌਂਪ ਸਕਦਾ ਹੈ, ਜਿਸਦੇ ਬਾਅਦ ਅਮਰੀਕੀ ਸਰਕਾਰ ਦਸੰਬਰ ਵਿੱਚ ਅਮਰੀਕੀਆਂ ਦਾ ਟੀਕਾਕਰਣ ਕਰਨ ਦੀ ਯੋਜਨਾ ਬਣਾ ਰਹੀ ਹੈ। Pfizer ਨੇ ਸੋਮਵਾਰ ਨੂੰ ਕਿਹਾ ਕਿ ਇਹ ਵੈਕਸੀਨ ਜਰਮਨ ਸਾਥੀ BioNTech SE ਦੇ ਨਾਲ ਵਿਕਸਤ ਹੋ ਰਿਹਾ ਹੈ, ਇਹ ਕੋਵਿਡ-19 ਦੇ ਵਿਰੁੱਧ 90% ਪ੍ਰਭਾਵਸ਼ਾਲੀ ਸੀ, ਇੱਕ ਵੱਡੇ ਪੜਾਅ ਦੇ ਪ੍ਰੀਖਣ ਦੇ ਨਤੀਜਿਆਂ ‘ਤੇ ਮੁੱਢਲੀ ਨਜ਼ਰ ਦੇ ਅਧਾਰ ‘ਤੇਅਜਿਹਾ ਕਿਹਾ ਗਿਆ ਹੈ। ਦਵਾਈ ਬਣਾਉਣ ਵਾਲੀ ਅਮਰੀਕੀ ਕੰਪਨੀ ਨੇ ਕਿਹਾ ਕਿ ਉਸਨੂੰ ਉਮੀਦ ਹੈ ਕਿ ਸੁਰੱਖਿਆ ਦੇ ਅੰਕੜੇ ਜਲਦੀ ਹੀ ਮਿਲ ਜਾਣਗੇ ਜਿਸ ਤੋਂ ਬਾਅਦ ਉਸਨੂੰ ਅਮਰੀਕੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਕੋਲ ਐਮਰਜੈਂਸੀ ਯੂਜ਼ ਅਥਾਰਟੀ (EUA) ਕੋਲ ਅਪਲਾਈ ਕਰਨਾ ਪਵੇਗਾ।
ਅਜਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ FDA ਦੀ ਪ੍ਰਵਾਨਗੀ ਮਿਲਣ ‘ਤੇ ਸੰਯੁਕਤ ਰਾਜ ਅਮਰੀਕਾ ਨੂੰ ਹਰ ਮਹੀਨੇ ਫਾਈਜ਼ਰ ਟੀਕੇ ਦੀਆਂ ਲਗਭਗ 2 ਕਰੋੜ ਖੁਰਾਕਾਂ ਮਿਲਣਗੀਆਂ। 10 ਕਰੋੜ ਖੁਰਾਕਾਂ ਲਈ ਅਮਰੀਕਾ ਦਾ Pfizer ਨਾਲ 1.95 ਬਿਲੀਅਨ ਡਾਲਰ ਦਾ ਇਕਰਾਰਨਾਮਾ ਕੀਤਾ ਗਿਆ ਹੈ ਜੋ 50 ਲੱਖ ਲੋਕਾਂ ਨੂੰ ਟੀਕਾ ਲਗਾਉਣ ਲਈ ਕਾਫ਼ੀ ਹੋਵੇਗਾ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਜਾਰ ਨੇ ਵੈਕਸੀਨ ਬਾਰੇ ਅੰਤਿਮ ਫੈਸਲਾ ਵੈਕਸੀਨ ਪ੍ਰਭਾਵਸ਼ਾਲੀ ਅੰਕੜਿਆਂ ‘ਤੇ ਨੇੜਿਓ ਝਾਤ ਪਾਉਣ ਦੇ ਅਧੀਨ ਹੈ।
ਇਸ ਤੋਂ ਅੱਗੇ ਅਜਾਰ ਨੇ ਕਿਹਾ ਕਿ ਉਸਨੂੰ ਉਮੀਦ ਹੈ ਕਿ ਕੋਵਿਡ-19 ਤੋਂ ਬਚਾਅ ਲਈ ਮਾਡਰਨ ਇੰਕ. ਸਮੇਤ ਹੋਰ ਕੰਪਨੀਆਂ ਤੋਂ ਜਲਦੀ ਹੀ ਹੋਰ ਟੀਕੇ ਉਪਲਬਧ ਹੋਣਗੇ, ਜਿਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਮਹੀਨੇ ਦੇ ਅੰਤ ਵਿੱਚ ਇਸਦੇ ਪ੍ਰਯੋਗਿਕ ਟੀਕੇ ਦੇ ਵੱਡੇ ਟ੍ਰਾਇਲ ਦੇ ਅੰਤਰਿਮ ਨਤੀਜਿਆਂ ਦੀ ਘੋਸ਼ਣਾ ਕੀਤੀ ਜਾਵੇ। ਉਨ੍ਹਾਂ ਦੱਸਿਆ, “ਮਾਰਚ ਦੇ ਅਖੀਰ ਤੱਕ, ਅਪ੍ਰੈਲ ਦੇ ਸ਼ੁਰੂ ਵਿੱਚ, ਅਸੀਂ ਹਰੇਕ ਅਮਰੀਕੀ ਲਈ ਟੀਕੇ ਲਾਉਣ ਦੀ ਉਮੀਦ ਕਰਦੇ ਹਾਂ ਜੋ ਟੀਕਾ ਲਗਵਾਉਣਾ ਚਾਹੁੰਦਾ ਹੈ।”