ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਅਤੇ ਫਸਟ ਲੇਡੀ ਜਿਲ ਬਾਇਡੇਨ ਨੇ ਪੀਐੱਮ ਮੋਦੀ ਲਈ ਵ੍ਹਾਈਟ ਹਾਊਸ ਵਿੱਚ ਸਟੇਟ ਡਿਨਰ ਦਾ ਆਯੋਜਨ ਕੀਤਾ । ਪੀਐੱਮ ਮੋਦੀ ਦੇ ਅਮਰੀਕਾ ਦੌਰੇ ਦਾ ਇਹ ਤੀਜਾ ਦਿਨ ਸੀ । ਇਸ ਮੌਕੇ ਉਨ੍ਹਾਂ ਨੇ ਡਿਨਰ ਲਈ ਧੰਨਵਾਦ ਪ੍ਰਗਟ ਕੀਤਾ । ਉਨ੍ਹਾਂ ਕਿਹਾ ਕਿ ਮੈਂ ਵਿਸ਼ੇਸ਼ ਮਹਿਮਾਨ ਨਿਵਾਜ਼ੀ ਲਈ ਤਹਿ ਦਿਲੋਂ ਧੰਨਵਾਦੀ ਹਾਂ। ਮੈਂ ਦੇਖਿਆ ਹੈ ਕਿ ਕਈ ਵਾਰ ਲੋਕ ਮਹਿਮਾਨ ਨਿਵਾਜ਼ੀ ਤੋਂ ਪ੍ਰਭਾਵਿਤ ਹੋ ਕੇ ਗੀਤ ਗਾਉਣਾ ਸ਼ੁਰੂ ਕਰ ਦਿੰਦੇ ਹਨ। ਕਾਸ਼ ! ਮੇਰੇ ਵਿੱਚ ਵੀ ਗਾਣੇ ਦੀ ਕਲਾ ਹੁੰਦੀ ਤਾਂ ਮੈਂ ਵੀ ਗਾਣਾ ਸੁਣਾਉਂਦਾ । ਭਾਰਤੀ ਮੂਲ ਦੇ ਲੋਕ ਹਰ ਖੇਤਰ ਵਿੱਚ ਅੱਗੇ ਵੱਧ ਰਹੇ ਹਨ । ਹੌਲੀ-ਹੌਲੀ ਦੋਹਾਂ ਦੇਸ਼ਾਂ ਦੇ ਲੋਕ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝ ਰਹੇ ਹਨ।
ਮੋਦੀ ਅਤੇ ਬਾਇਡੇਨ ਨੇ ਦੋਨੋ ਦੇਸ਼ਾਂ ਦੀ ਭਾਈਵਾਲੀ, ਦੋਸਤੀ, ਵਿਕਾਸ ਅਤੇ ਸਾਂਝੇਦਾਰੀ ਨੂੰ ਟੋਸਟ ਕੀਤਾ । ਪੀਐੱਮ ਮੋਦੀ ਨੇ ਇਸ ਦੌਰਾਨ ਅਦਰਕ ਦਾ ਰਸ ਪੀਤਾ । ਇਸ ਵਿੱਚ ਫਸਟ ਲੇਡੀ ਜਿਲ ਬਾਇਡੇਨ ਸਮੇਤ 200 ਮਹਿਮਾਨ ਮੌਜੂਦ ਰਹੇ । ਬਾਇਡੇਨ ਨੇ ਰਾਬਿੰਦਰਨਾਥ ਟੈਗੋਰ ਦੀ ਕਵਿਤਾ ‘ਵੇਅਰ ਦ ਮਾਈਂਡ ਇਜ਼ ਵਿਦਆਊਟ ਫਿਅਰ’ ਦੇ ਕੁਝ ਅੰਸ਼ ਸੁਣਾਏ। ਉਨ੍ਹਾਂ ਕਿਹਾ ਕਿ ਇਹ ਭਾਰਤ-ਅਮਰੀਕਾ ਸਬੰਧਾਂ ਵਿੱਚ ਇੱਕ ਨਵਾਂ ਦੌਰ ਹੈ । ਮੈਂ ਪੀਐਮ ਮੋਦੀ ਨਾਲ ਬਹੁਤ ਵਧੀਆ ਸਮਾਂ ਬਿਤਾਇਆ । ਅਸੀਂ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਅੱਗੇ ਲੈ ਕੇ ਜਾਣਾ ਹੈ।
ਇਹ ਵੀ ਪੜ੍ਹੋ: ਪੰਜਾਬ ਵਿਚ ਬਦਲੇਗਾ ਮੌਸਮ ਦਾ ਮਿਜ਼ਾਜ਼, 24 ਤੋਂ 29 ਜੂਨ ਤੱਕ ਬਣੇ ਮੀਂਹ ਦੇ ਆਸਾਰ
ਦੱਸ ਦੇਈਏ ਕਿ ਭਾਰਤ ਤੋਂ ਮੁਕੇਸ਼ ਅੰਬਾਨੀ, ਨੀਤਾ ਅੰਬਾਨੀ, ਐੱਸ ਜੈਸ਼ੰਕਰ, ਅਜੀਤ ਡੋਭਾਲ, ਵਿਨੇ ਮੋਹਨ ਕਵਾਤਰਾ, ਅਸ਼ਰਫ ਮਨਸੂਰ ਦਾਹੋਦ, ਸ਼ਮੀਮ ਅਸ਼ਰਫ ਦਾਹੋਦ, ਵਿਵੇਕ ਕੁਮਾਰ, ਆਨੰਦ ਮਹਿੰਦਰਾ, ਦੀਪਕ ਮਿੱਤਲ, ਅਰਿੰਦਮ ਬਾਗਚੀ ਨੇ ਸਟੇਟ ਡਿਨਰ ਵਿੱਚ ਸ਼ਿਰਕਤ ਕੀਤੀ । ਇਸ ਦੇ ਨਾਲ ਹੀ ਭਾਰਤੀ-ਅਮਰੀਕੀ ਫਿਲਮ ਨਿਰਮਾਤਾ ਐਮ. ਨਾਈਟ ਸ਼ਿਆਮਲਨ, ਪੈਪਸੀਕੋ ਦੀ ਸਾਬਕਾ ਚੇਅਰਪਰਸਨ ਅਤੇ CEO ਇੰਦਰਾ ਨੂਈ, ਰਾਜ ਨੂਈ, ਸੱਤਿਆ ਨਡੇਲਾ, ਅਨੂ ਨਡੇਲਾ, ਸੁੰਦਰ ਪਿਚਾਈ, ਅੰਜਲੀ ਪਿਚਾਈ ਸਮੇਤ ਕਈ ਲੋਕ ਡਿਨਰ ਦਾ ਹਿੱਸਾ ਬਣੇ।
ਵੀਡੀਓ ਲਈ ਕਲਿੱਕ ਕਰੋ -: